Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 12:17 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਦੇ ਦੇਹਰਾਦੂਨ ਸਥਿਤ ਕੇਂਦਰ ਵਿਖੇ ਡਾ. ਬਲਬੀਰ ਸਿੰਘ ਜੀ ਦੇ 50 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਕਰਵਾਇਆ

ਪੰਜਾਬੀ ਯੂਨੀਵਰਸਿਟੀ ਦੇ ਦੇਹਰਾਦੂਨ ਸਥਿਤ ਕੇਂਦਰ ਵਿਖੇ ਡਾ. ਬਲਬੀਰ ਸਿੰਘ ਜੀ ਦੇ 50 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਕਰਵਾਇਆ

ਪੰਜਾਬੀ ਯੂਨੀਵਰਸਿਟੀ ਦੇ ਦੇਹਰਾਦੂਨ ਸਥਿਤ ਕੇਂਦਰ ਵਿਖੇ ਡਾ. ਬਲਬੀਰ ਸਿੰਘ ਜੀ ਦੇ 50 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਕਰਵਾਇਆ
ਪਟਿਆਲਾ, 3 ਅਕਤੂਬਰ : ਪੰਜਾਬੀ ਯੂਨੀਵਰਸਿਟੀ ਦੇ ਦੇਹਰਾਦੂਨ ਸਥਿਤ ਕੇਂਦਰ, ਜਿਸ ਨੂੰ ਕਿ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ, ਵਿਖੇ ਡਾ. ਬਲਬੀਰ ਸਿੰਘ ਦੀ 50 ਸਾਲਾ ਬਰਸੀ ਨੂੰ ਸਮਰਪਿਤ ਇਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਸੰਤ ਬਾਬਾ ਜੋਧ ਸਿੰਘ, ਨਿਰਮਲ ਆਸ਼ਰਮ, ਰਿਸ਼ੀਕੇਸ਼ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਪ੍ਰਧਾਨ ਸ੍ਰ. ਨਰਿੰਦਰਜੀਤ ਸਿੰਘ ਬਿੰਦਰਾ ਸ਼ਾਮਲ ਹੋਏ । ਸੈਮੀਨਾਰ ਦੀ ਅਰੰਭਤਾ ਯੂਨੀਵਰਸਿਟੀ ਧੁਨੀ ਅਤੇ ਨਿਰਮਲ ਗਿਆਨ ਦਾਨ ਅਕੈਡਮੀ, ਰਿਸ਼ੀਕੇਸ਼ ਦੇ ਬੱਚਿਆਂ ਵੱਲੋਂ ਕੀਤੇ ਸ਼ਬਦ ਗਾਇਨ ਨਾਲ ਹੋਈ। ਕੇਂਦਰ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਸੈਮੀਨਾਰ ਦੀ ਰੂਪ-ਰੇਖਾ ਦਸਦੇ ਹੋਏ ਹਾਜ਼ਰ ਮਹਿਮਾਨਾਂ ਤੇ ਵਿਦਵਾਨਾਂ ਦਾ ਸੁਆਗਤ ਕੀਤਾ। ਇਸ ਸੈਮੀਨਾਰ ਵਿਚ ਡਾ. ਜਸਬੀਰ ਸਿੰਘ ਸਾਬਰ ਵੱਲੋਂ ਕੁੰਜੀਵਤ ਭਾਸ਼ਣ ਦਿੱਤਾ ਗਿਆ। ਉਨ੍ਹਾਂ ਡਾ. ਬਲਬੀਰ ਸਿੰਘ ਦੀ ਵਿਰਾਸਤ, ਜੀਵਨ ਅਤੇ ਸ਼ਖ਼ਸੀਅਤ ਉਪਰ ਚਾਨਣਾ ਪਾਇਆ। ਸੈਮੀਨਾਰ ਵਿਚ ਡਾ. ਧਰਮ ਸਿੰਘ ਨੇ ਵਿਸ਼ੇਸ਼ ਭਾਸ਼ਣ ਦਿੰਦਿਆਂ ਡਾ. ਬਲਬੀਰ ਸਿੰਘ ਵੱਲੋਂ ਸਿੱਖ ਸਾਹਿਤ ਵਿਚ ਪਾਏ ਯੋਗਦਾਨ ਅਤੇ ਉਸ ਦੀ ਸਾਰਥਿਕਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਦਘਾਟਨੀ ਸ਼ੈਸਨ ਦੀ ਪ੍ਰਧਾਨਗੀ ਡਾ. ਬਲਕਾਰ ਸਿੰਘ, ਪਟਿਆਲਾ ਵੱਲੋਂ ਕੀਤੀ ਗਈ, ਜਿਹਨਾਂ ਨੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਨੂੰ ਅਕਾਦਮਿਕ ਗਤੀਵਿਧੀਆਂ ਦੇ ਕੇਂਦਰ ਵਜੋਂ ਪ੍ਰਫੁਲਿਤ ਕਰਨ ਉਪਰ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਡਾ. ਪਰਮਜੀਤ ਸਿੰਘ ਮਾਨਸਾ, ਸ. ਨਿਰਵੈਰ ਸਿੰਘ ‘ਅਰਸ਼ੀ’, ਡਾ. ਮੁਹੱਬਤ ਸਿੰਘ, ਡਾ. ਰਾਜਵਿੰਦਰ ਸਿੰਘ, ਡਾ. ਦਿਲਬਰ ਸਿੰਘ, ਡਾ. ਗੁਰਤੇਜ ਸਿੰਘ, ਡਾ. ਹਰਜੀਤ ਸਿੰਘ, ਪ੍ਰੋ. ਪ੍ਰਸ਼ੋਤਮ ਸਿੰਘ ਕੱਕੜ ਆਦਿ ਵਿਦਵਾਨਾਂ ਦੁਆਰਾ ਡਾ. ਬਲਬੀਰ ਸਿੰਘ ਦੀ ਸ਼ਖ਼ਸੀਅਅਤ ਅਤੇ ਯੋਗਦਾਨ ਬਾਰੇ ਖੋਜ-ਪੱਤਰ ਪੜ੍ਹੇ ਗਏ । ਇਸ ਮੌਕੇ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਜਿਨ੍ਹਾਂ ਵਿਚ ਡਾ. ਬਲਬੀਰ ਸਿੰਘ ਦੇ ਲੇਖ ਸੰਗ੍ਰਹਿ ‘ਭੁਜੰਗੀਆਂ ਦੀ ਲਹਿਰ ਅਤੇ ਹੋਰ ਲੇਖ’, ਬਾਵਾ ਭਗਵਾਨ ਦਾਸ (ਸ੍ਰੀ ਨਾਭ ਕਮਲ ਰਾਜਾ ਸਾਹਿਬ) ਦੁਆਰਾ ਰਚਿਤ ‘ਭਗਵਾਨ ਬਲਾਸ ਸੁਖਨਲ ਸਾਰ’ ਅਤੇ ‘ਅਦਵੈਤ ਰਾਜ’ ਸ਼ਾਮਲ ਸਨ। ਇਹ ਪੁਸਤਕਾਂ ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ ਦੁਆਰਾ ਤਿਆਰ ਕੀਤੀਆਂ ਗਈਆਂ ਹਨ । ਸੈਮੀਨਾਰ ਦੇ ਅੰਤ ਵਿਚ ਡਾ. ਦਲਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਡਾ. ਪਰਮਵੀਰ ਸਿੰਘ ਅਤੇ ਡਾ. ਕਸ਼ਮੀਰ ਸਿੰਘ ਦੁਆਰਾ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰੋ. ਹਰਬੀਰ ਸਿੰਘ ਰੰਧਾਵਾ, ਡਾ. ਹਿੰਮਤ ਸਿੰਘ, ਸ: ਗੁਰਬਖ਼ਸ਼ ਸਿੰਘ ਰਾਜਨ, ਹਰਦੀਪ ਸਿੰਘ ਚੰਡੀਗੜ੍ਹ, ਪਵਨਦੀਪ ਸਿੰਘ ਕਾਨ੍ਹਪੁਰ, ਦਵਿੰਦਰ ਸਿੰਘ ਬਿੰਦਰਾ, ਡਾ. ਅਮਨਦੀਪ ਕੌਰ, ਡਾ. ਕਰਮਜੀਤ ਕੌਰ, ਗੁਲਜ਼ਾਰ ਸਿੰਘ, ਮਨਜੀਤ ਕੌਰ, ਸ. ਅਮਰਜੀਤ ਸਿੰਘ ਭਾਟੀਆ, ਜੇ. ਐਸ. ਓਬਰਾਏ ਆਦਿ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ।

Advertisement
Advertisement
Advertisement
Advertisement
Scroll to Top