Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 7:22 am

+91 90915 01313 , +91 90916 01313

punjabbanni@gmail.com
punjabbani@yahoo.com

ਮਾਨਵ ਸੇਵਾ ਉੱਤਮ ਸੇਵਾ ਵੱਲੋ ਸਵ.ਗੌਰਵ ਗਾਬਾ ਜੀ ਦੀ ਯਾਦ ਵਿੱਚ ਲਗਾਇਆ ਗਿਆ ਖੂਨਦਾਨ ਅਤੇ ਮੈਡੀਕਲ ਚੈਕਅਪ ਕੈਂਪ

ਮਾਨਵ ਸੇਵਾ ਉੱਤਮ ਸੇਵਾ ਵੱਲੋ ਸਵ.ਗੌਰਵ ਗਾਬਾ ਜੀ ਦੀ ਯਾਦ ਵਿੱਚ ਲਗਾਇਆ ਗਿਆ ਖੂਨਦਾਨ ਅਤੇ ਮੈਡੀਕਲ ਚੈਕਅਪ ਕੈਂਪ

ਮਾਨਵ ਸੇਵਾ ਉੱਤਮ ਸੇਵਾ ਵੱਲੋ ਸਵ.ਗੌਰਵ ਗਾਬਾ ਜੀ ਦੀ ਯਾਦ ਵਿੱਚ ਲਗਾਇਆ ਗਿਆ ਖੂਨਦਾਨ ਅਤੇ ਮੈਡੀਕਲ ਚੈਕਅਪ ਕੈਂਪ
ਲੋੜਵੰਦਾਂ ਦੀ ਮਦਦ ਲਈ ਹਰ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ : ਰਾਜੇਸ਼ ਬਾਂਸਲ ਬੱਬੂ, ਜੱਸੀ ਸੋਹੀਆਂ ਵਾਲਾ, ਰਮੇਸ਼ ਗਾਬਾ
ਨਾਭਾ : ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨਾਭਾ ਵੱਲੋ ਸਵ.ਗੌਰਵ ਗਾਬਾ ਜੀ ਦੀ ਨਿੱਘੀ ਯਾਦ ਵਿੱਚ 14ਵਾਂ ਖੂਨਦਾਨ ਅਤੇ 2ਵਾਂ ਮੁਫਤ ਮੈਡੀਕਲ ਚੈਕਅਪ ਕੈਂਪ ਸ੍ਰੀ ਹਨੂੰਮਾਨ ਮੰਦਿਰ ਬਠਿੰਡੀਆਂ ਮੁਹੱਲਾ ਵਿਖੇ ਲਗਾਇਆ ਗਿਆ। ਇਹ ਕੈਂਪ ਸੰਵਾਦ ਗਰੁੱਪ ਦੇ ਮੁੱਖੀ ਰਾਜੇਸ਼ ਢੀਂਗਰਾ ਜੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਡਾ ਅਨੂਮੇਹਾ ਭੱਲਾ (ਸ਼ੂਗਰ, ਬੀ.ਪੀ. ਅਤੇ ਦਿਲ ਦੇ ਰੋਗਾ ਦੇ ਮਾਹਿਰ), ਡਾ. ਏਕਤਾ (ਔਰਤ ਰੋਗਾ ਦੇ ਮਾਹਿਰ), ਡਾ. ਰਾਜ ਪਾਲ ਸਿੰਘ (ਅਪ੍ਰੇਸ਼ਨਾਂ ਦੇ ਮਾਹਿਰ), ਸ. ਹਰਦੀਪ ਸਿੰਘ ਰੰਧਾਵਾ (ਅੱਖਾਂ ਦੇ ਰੋਗਾ ਦੇ ਮਾਹਿਰ), ਡਾਕਟਰ ਰਜਨੀ ਜਲੋਟਾ, ਡਾ. ਅਮਨਦੀਪ ਕੌਰ (ਆਯੂਰਵੈਦਿਕ ਦਵਾਈਆਂ ਦੇ ਮਾਹਿਰ) ਵੱਲੋ 275 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਸਿਵਲ ਹਸਪਤਾਲ ਨਾਭਾ ਤੋਂ ਬਲੱਡ ਬੈਂਕ ਦੀ ਟੀਮ ਡਾਕਟਰ ਹੀਨਾ ਸਿੰਗਲਾ ਵੱਲੋ 80 ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦੌਰਾਨ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਡਾਕਟਰ ਐਸ ਐਸ ਕੰਗ ਦੀ ਅਗਵਾਈ ਚ ਕੰਗ ਲੈਬਟਰੀਜ ਨਾਭਾ ਵਲੋਂ ਫਰੀ ਟੈਸਟ ਕੀਤੇ ਗਏ ਇਸ ਮੌਕੇ ਗੌਰਵ ਗਾਬਾ, ਮੈਡਮ ਨਿਸ਼ਾ ਗਾਬਾ, ਮੈਡਮ ਜਾਗ੍ਰਤੀ ਗਾਬਾ, ਵਿਆਸ ਗਾਬਾ, ਹਿਮਾਇਨਾ ਗਾਬਾ, ਨਿਵਾਈਸ਼ੀ ਗਾਬਾ, ਲਾਇਨਜ਼ ਕਲੱਬ ਪ੍ਰਧਾਨ ਸੰਨੀ ਸਿੰਗਲਾ ਆਦਿ ਹਾਜ਼ਰ ਸਨ। ਇਸ ਕੈਂਪ ਦੇ ਮੁੱਖ ਮਹਿਮਾਨ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਪਟਿਆਲਾ ਜੱਸੀ ਸੋਹੀਆਂ ਵਾਲਾ, ਸ਼੍ਰੀ ਰਮੇਸ਼ ਗਾਬਾ (ਸਮਾਜ ਸੇਵਕ) ਅਤੇ ਸ਼੍ਰੀ ਰਾਜੇਸ਼ ਬਾਂਸਲ ‘ਬੱਬੂ’ (ਮੀਤ ਪ੍ਰਧਾਨ, ਪੰਜਾਬ ਭਾਜਪਾ ਵਪਾਰ ਮੰਡਲ) ਡਾਕਟਰ ਧੀਰ ਸਿੰਘ ਬਾਨੀ ਸਮਾਜ ਸੇਵੀ ਸੰਸਥਾ ਜਨ ਸੇਵਾ ਸੋਸਾਇਟੀ ਕਕਰਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਸਾਂਝੇ ਤੌਰ ਤੇ ਕਿਹਾ ਕਿ ਹਰ ਸੰਸਥਾਵਾਂ ਨੂੰ ਲੋੜਵੰਦ ਦੀ ਮਦਦ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਵਿੱਚ ਵੱਧ ਚੜ੍ ਕੇ ਭਾਗ ਲੈਣਾ ਚਾਹੀਦਾ ਹੈ। ਹਰ ਇਨਸਾਨ ਨੂੰ ਖੂਨਦਾਨ ਕਰਕੇ ਲੋੜਵੰਦ ਇਨਸਾਨ ਦੀ ਮਦਦ ਕਰਕੇ ਲੋੜਵੰਦ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਇਸ ਮੌਕੇ ਵਿਕਾਸ ਮਿੱਤਲ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਸੁਨੀਲ ਗੁਪਤਾ, ਕਮਲ ਗੋਇਲ, ਦੀਪਕ ਕੁਮਾਰ, ਵਰੁਣ ਸਿੰਗਲਾ ਆਦਿ ਹਾਜ਼ਰ ਆੜਤਿਆ ਐਸੋਸੀਏਸ਼ਨ ਪ੍ਰਧਾਨ ਕਰਮਜੀਤ ਸਿੰਘ ਅਲੋਹਰਾ, ਸੁਰਿੰਦਰ ਗੁਪਤਾ ਸਾਬਕਾ ਪ੍ਰਧਾਨ, ਵਿਨੇ ਗੁਪਤਾ, ਮੋਹਿਤ ਅਰੋੜਾ, ਅਨੁਜ ਕੁਮਾਰ, ਸੰਜੀਵ ਜਿੰਦਲ, ਦੀਪਕ ਗੁਪਤਾ, ਸੰਨੀ ਰਹੀਜਾ, ਪਰਮਿੰਦਰ ਗੁਪਤਾ ਮੰਡਲ ਪ੍ਰਧਾਨ, ਧੀਰ ਸਿੰਘ ਕਕਰਾਲਾ, ਅਸ਼ਵਨੀ ਕੁਮਾਰ, ਨਰੇਸ਼ ਗੁਪਤਾ, ਰਜਨੀਸ਼ ਗਰਗ, ਵਿਪਨ ਬਾਂਸਲ, ਰੋਹਿਤ ਅਟਵਾਲ, ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Scroll to Top