ਪੰਜਾਬ ਪੁਲਸ ਦੇ ਥਾਣੇਦਾਰ ਦੇ ਪੁੱਤਰ ਤੇ ਭਤੀਜੇ ਨੂੰ ਰਾਹ ਵਿਚ ਘੇਰ ਮਾਰੀ ਗੋਲੀ ਤੇ ਮੁੰਡੇ ਨੂੰ ਕੀਤਾ ਗੰਭੀਰ ਜ਼ਖਮੀ
ਦੁਆਰਾ: Punjab Bani ਪ੍ਰਕਾਸ਼ਿਤ :Sunday, 29 September, 2024, 07:45 PM

ਪੰਜਾਬ ਪੁਲਸ ਦੇ ਥਾਣੇਦਾਰ ਦੇ ਪੁੱਤਰ ਤੇ ਭਤੀਜੇ ਨੂੰ ਰਾਹ ਵਿਚ ਘੇਰ ਮਾਰੀ ਗੋਲੀ ਤੇ ਮੁੰਡੇ ਨੂੰ ਕੀਤਾ ਗੰਭੀਰ ਜ਼ਖਮੀ
ਅੰਮ੍ਰਿਤਸਰ : ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪੰਜਾਬ ਪੁਲਸ ਦੇ ਥਾਣੇਦਾਰ ਗੁਰਦੇਵ ਸਿੰਘ ਵਾਸੀ ਝਬਾਲ ਪੁਖਤਾ ਦੇ ਨੌਜਵਾਨ ਮੁੰਡੇ ਸਰਪੰਚ ਬਲਦੇਵ ਸਿੰਘ ਪੱਟੂ ਤੇ ਭਤੀਜੇ ਸੰਦੀਪ ਸਿੰਘ ਨੂੰ ਰਸਤੇ `ਚ ਘੇਰ ਲਿਆ ਅਤੇ ਗੋਲੀ ਮਾਰ ਕੇ ਥਾਣੇਦਾਰ ਦੇ ਮੁੰਡੇ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਘਟਨਾ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ, ਕਿਉਂਕਿ ਜ਼ਖ਼ਮੀ ਹੋਣ ਵਾਲਾ ਪੁਲਸ ਦੇ ਥਾਣੇਦਾਰ ਦਾ ਮੁੰਡਾ ਹੈ।
