Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 4:24 am

+91 90915 01313 , +91 90916 01313

punjabbanni@gmail.com
punjabbani@yahoo.com

ਟੈਂਕਰ ਦੇ ਬਾਈਕ ਨੂੰ ਆਪਣੀ ਚਪੇਟ ਵਿਚ ਲੈਣ ਕਾਰਨ ਬਾਈਕ ਸਵਾਰ ਦੀ ਪਤਨੀ, ਭੈਣ ਦੀ ਮੌਤ ਤੇ ਖੁਦ ਤੇ ਬੇਟੀ ਹੋਈ ਜ਼ਖਮੀ

ਟੈਂਕਰ ਦੇ ਬਾਈਕ ਨੂੰ ਆਪਣੀ ਚਪੇਟ ਵਿਚ ਲੈਣ ਕਾਰਨ ਬਾਈਕ ਸਵਾਰ ਦੀ ਪਤਨੀ, ਭੈਣ ਦੀ ਮੌਤ ਤੇ ਖੁਦ ਤੇ ਬੇਟੀ ਹੋਈ ਜ਼ਖਮੀ

ਟੈਂਕਰ ਦੇ ਬਾਈਕ ਨੂੰ ਆਪਣੀ ਚਪੇਟ ਵਿਚ ਲੈਣ ਕਾਰਨ ਬਾਈਕ ਸਵਾਰ ਦੀ ਪਤਨੀ, ਭੈਣ ਦੀ ਮੌਤ ਤੇ ਖੁਦ ਤੇ ਬੇਟੀ ਹੋਈ ਜ਼ਖਮੀ
ਦਿੱਲੀ : ਅਲਵਰ ਸ਼ਹਿਰ ਦੇ ਸਿ਼ਵਾਜੀ ਪਾਰਕ ਥਾਣਾ ਖੇਤਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਬਹਿਰੋੜ ਰੋਡ ਉਤੇ ਦੁਸਹਿਰਾ ਗਰਾਊਂਡ ਨੇੜੇ ਇਕ ਤੇਲ ਟੈਂਕਰ ਨੇ ਬਾਈਕ ਨੂੰ ਲਪੇਟੇ ਵਿਚ ਲੈ ਲਿਆ ਅਤੇ ਕਰੀਬ 200 ਮੀਟਰ ਤੱਕ ਘਸੀਟਿਆ । ਬਾਈਕ ਸਵਾਰ ਨੌਜਵਾਨ ਆਪਣੀ ਪਤਨੀ, ਭੈਣ ਅਤੇ 9 ਮਹੀਨੇ ਦੀ ਬੇਟੀ ਨਾਲ ਜਾ ਰਿਹਾ ਸੀ। ਇਸ ਦੌਰਾਨ ਵਾਪਰੇ ਹਾਦਸੇ ‘ਚ ਨੌਜਵਾਨ ਦੀ ਪਤਨੀ ਅਤੇ ਭੈਣ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਉਹ ਖੁਦ ਅਤੇ ਉਸ ਦੀ ਬੇਟੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸ਼ਿਵਾਜੀ ਪਾਰਕ ਥਾਣਾ ਇੰਚਾਰਜ ਰਾਜਪਾਲ ਸਿੰਘ ਅਨੁਸਾਰ ਹਾਦਸੇ ‘ਚ ਜ਼ਖਮੀ ਸ਼ੈਲੇਂਦਰ (27) ਟ੍ਰੈਫਿਕ ਪੁਲਿਸ ਦੇ ਹੈੱਡ ਕਾਂਸਟੇਬਲ ਗਿਰਰਾਜ ਸਿੰਘ ਦਾ ਪੁੱਤਰ ਹੈ। ਉਹ ਆਪਣੀ ਪਤਨੀ ਵੀਰਵਤੀ (26) ਅਤੇ ਭੈਣ ਸਰਸਵਤੀ (23) ਨੂੰ ਪ੍ਰੀਖਿਆ ਕੇਂਦਰ ਛੱਡਣ ਲਈ ਵਿਜੇ ਮੰਦਰ ਥਾਣਾ ਖੇਤਰ ਦੇ ਪਿੰਡ ਟੇਹੜਪੁਰ ਤੋਂ ਨਿਕਲਿਆ ਸੀ। ਅਲਵਰ ਸ਼ਹਿਰ ‘ਚ ਦਾਖਲ ਹੋਣ ਤੋਂ ਬਾਅਦ ਦੁਸਹਿਰਾ ਗਰਾਊਂਡ ਨੇੜੇ ਪਿੱਛੇ ਤੋਂ ਆ ਰਹੇ ਇਕ ਤੇਲ ਟੈਂਕਰ ਨੇ ਉਸ ਨੂੰ ਕੁਚਲ ਦਿੱਤਾ ਅਤੇ ਕਰੀਬ 200 ਮੀਟਰ ਤੱਕ ਘਸੀਟਦਾ ਰਿਹਾ। ਇਸ ਹਾਦਸੇ ‘ਚ ਸ਼ੈਲੇਂਦਰ ਦੀ ਪਤਨੀ ਵੀਰਵਤੀ ਅਤੇ ਭੈਣ ਸਰਸਵਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸ਼ੈਲੇਂਦਰ ਅਤੇ ਉਸ ਦੀ 9 ਮਹੀਨੇ ਦੀ ਬੇਟੀ ਵੰਸ਼ਿਕਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਦੋਵਾਂ ਦੀਆਂ ਲੱਤਾਂ ਅਤੇ ਬਾਹਾਂ ਵਿਚ ਫਰੈਕਚਰ ਹੋ ਗਿਆ ਹੈ। ਸ਼ੈਲੇਂਦਰ ਦੀ ਪਤਨੀ ਵੀਰਵਤੀ ਦੀ ਸੀਈਟੀ ਪ੍ਰੀਖਿਆ ਦੇਸੁਲਾ ਵਿੱਚ ਸੀ ਅਤੇ ਭੈਣ ਸਰਸਵਤੀ ਦਾ ਪ੍ਰੀਖਿਆ ਕੇਂਦਰ ਮਲਖੇੜਾ ਵਿੱਚ ਸੀ। ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਅਲਵਰ ਸ਼ਹਿਰ ‘ਚ ਡਿਊਟੀ ‘ਤੇ ਤਾਇਨਾਤ ਸ਼ੈਲੇਂਦਰ ਦੇ ਪਿਤਾ ਹੈੱਡ ਕਾਂਸਟੇਬਲ ਗਿਰਰਾਜ ਸਿੰਘ ਤੁਰੰਤ ਹਸਪਤਾਲ ਪਹੁੰਚੇ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ 12.30 ਵਜੇ ਦੇ ਕਰੀਬ ਵਾਪਰਿਆ ਅਤੇ 30 ਮਿੰਟ ਬਾਅਦ ਪੁਲਿਸ ਟੀਮ ਪਹੁੰਚੀ । ਟੈਂਕਰ ਦੇ ਹੇਠਾਂ ਬਾਈਕ ਬੁਰੀ ਤਰ੍ਹਾਂ ਫਸ ਗਈ। ਹਾਦਸੇ ਤੋਂ ਬਾਅਦ ਸ਼ੈਲੇਂਦਰ ਅਤੇ ਉਨ੍ਹਾਂ ਦੀ ਬੇਟੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

Advertisement
Advertisement
Advertisement
Advertisement
Scroll to Top