Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 9:04 pm

+91 90915 01313 , +91 90916 01313

punjabbanni@gmail.com
punjabbani@yahoo.com

ਗੁਰਦਾਸਪੁਰ ਦੀ ਆਪ ਲੀਡਰਸਿ਼ਪ ਕੀਤੀ ਪ੍ਰੈਸ ਕਾਨਫਰੰਸ

ਗੁਰਦਾਸਪੁਰ ਦੀ ਆਪ ਲੀਡਰਸਿ਼ਪ ਕੀਤੀ ਪ੍ਰੈਸ ਕਾਨਫਰੰਸ

ਗੁਰਦਾਸਪੁਰ ਦੀ ਆਪ ਲੀਡਰਸਿ਼ਪ ਕੀਤੀ ਪ੍ਰੈਸ ਕਾਨਫਰੰਸ
ਗੁਰਦਾਸਪੁਰ : ਬੀਤੇ ਦਿਨੀਂ ਜਿਲਾ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਬੈਠ ਕੇ ਮੌਜੂਦਾ ਕਾਂਗਰਸੀ ਮੈਂਬਰ ਪਾਰਲੀਮੈਂਟ ਵਲੋਂ ਕੀਤੀ ਗਈ ਬਿਆਨਬਾਜੀ ਦੀ ਨਿੰਦਾ ਕਰਦਿਆਂ ਗੁਰਦਾਸਪੁਰ ਦੀ ਆਮ ਆਦਮੀ ਪਾਰਟੀ ਦੀ ਲੀਡਰਸਿ਼ਪ ਜਿਸ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ, ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਧਾਵਾ, ਚੇਅਰਮੈਨ ਜਗਰੂਪ ਸੇਖਵਾਂ, ਚੇਅਰਮੈਨ ਬਲਬੀਰ ਪੰਨੂ ਅਤੇ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਹੋਈ ਪ੍ਰੈਸ ਕਾਨਫਰਸ ਦੌਰਾਨ ਵਿਧਾਇਕ ਸ਼ਹਿਰੀ ਕਲਸੀਅਤੇ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨੇ ਕਿਹਾ ਕਿ ਇੱਕ ਐਮ. ਪੀ. ਨੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਉੱਘੇ ਆਗੂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਵਾਲੇ ਗਲਤ ਸ਼ਬਦਾਵਦਲੀ ਦਾ ਪ੍ਰਯੋਗ ਕੀਤਾ ਜਦਕਿ ਦੂਜੇ ਸੀਨੀਅਰ ਆਗੂ ਵੱਲੋਂ ਵੀ ਉਸ ਨੂੰ ਰੋਕਿਆ ਨਹੀਂ ਗਿਆ। ਉਹਨਾਂ ਕਿਹਾ ਕਿ ਇੱਕ ਐਮ. ਪੀ. ਨੂੰ ਅਜਿਹੀ ਸ਼ਬਦਾਵਲੀ ਵਰਤਣਾ ਸ਼ੋਭਾ ਨਹੀਂ ਦਿੰਦਾ ਹੈ ਜਦਕਿ ਡਿਪਟੀ ਕਮਿਸ਼ਨਰ ਇੱਕ ਜਿੰਮੇਵਾਰ ਅਹੁਦਾ ਹੈ। ਉਪਰੋਕਤ ਆਪ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪਿੰਡਾਂ ਵਿੱਚ ਸਰਪੰਚ ਉਮੀਦਵਾਰ ਹੀ ਨਹੀਂ ਮਿਲ ਰਹੇ ਹਨ ਜ਼ਿਆਦਾਤਰ ਜਗ੍ਹਾ ਤੇ ਆਪਦੇ ਸਰਵ ਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਹਨ ਜਿਸ ਕਾਰਨ ਕਾਂਗਰਸੀ ਬੁਖਲਾ ਗਏ ਹਨ ਅਤੇ ਡਰਾਮੇ ਕਰ ਰਹੇ ਹਨ । ਜਬਕਿ ਨਾ ਹੀ ਚੁੱਲਾ ਟੈਕਸ ਦੀਆਂ ਰਸੀਦਾਂ ਦਾ ਰੌਲਾ ਹੈ ਅਤੇ ਨਾ ਹੀ ਸਰਪੰਚੀ ਦੀਆਂ ਚੋਣਾਂ ਵਿੱਚ ਕਿਸੇ ਪਾਰਟੀ ਦੇ ਉਮੀਦਵਾਰ ਨਾਲ ਕੋਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਹਨਾਂ ਤਸਵੀਰਾਂ ਦਿਖਾਉਂਦੇ ਕਿਹਾ ਕਿ ਉਹ ਦੋਸ਼ ਲੱਗਾ ਰਹੇ ਹਨ ਕਿ ਬੀਡੀਪੀਓ ਅਤੇ ਸੈਕਟਰੀ ਦਫਤਰਾਂ ਵਿੱਚ ਨਹੀਂ ਬਹਿੰਦੇ ਪਰ ਉਹ ਖੁਦ ਬੀਡੀਪੀਓ ਦੇ ਦਫਤਰਾਂ ਵਿੱਚ ਸੈਕਟਰੀਆਂ ਨਾਲ ਬੈਠ ਕੇ ਬਿਸਕੁਟ ਖਾ ਰਹੇ ਅਤੇ ਚਾਹ ਪੀ ਰਹੇ ਹਨ। ਉਹਨਾਂ ਇੱਕ ਸੁਰ ਨਾਲ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੱਕ ਵਿੱਚ ਖੜੇ ਹਨ ਅਤੇ ਭੁੱਖ ਲਾਏ ਹੋਏ ਕਾਂਗਰਸੀਆਂ ਨੂੰ ਹੋਰ ਕਿਸੇ ਅਧਿਕਾਰੀ ਨਾਲ ਬਦਸਲੂਕੀ ਨਹੀਂ ਕਰਨ ਦਿੱਤੀ ਜਾਵੇਗੀ।

Advertisement
Advertisement
Advertisement
Advertisement
Scroll to Top