ਬਲਾਕ ਭੁਨਰਹੇੜੀ ਦੇ ਬੀ. ਡੀ. ਪੀ. ਓ. ਦਫਤਰ ਵਿਚ ਐਨ. ਓ. ਸੀ. ਦੇਣ ਵਿਚ ਦੇਰੀ ਹੋਣ ਤੇ ਉਮੀਦਵਾਰ ਭੜਕਿਆ
ਬਲਾਕ ਭੁਨਰਹੇੜੀ ਦੇ ਬੀ. ਡੀ. ਪੀ. ਓ. ਦਫਤਰ ਵਿਚ ਐਨ. ਓ. ਸੀ. ਦੇਣ ਵਿਚ ਦੇਰੀ ਹੋਣ ਤੇ ਉਮੀਦਵਾਰ ਭੜਕਿਆ
ਪਟਿਆਲਾ : ਜਿ਼ਲਾ ਪਟਿਆਲਾ ਦੇ ਕਸਬਾ ਤੇ ਬਲਾਕ ਭੁਨਰਹੇੜੀ ਦੇ ਬੀਡੀਪੀਓ ਦਫਤਰ `ਚ ਉਸ ਸਮੇਂ ਦੌਰਾਨ ਸਰਪੰਚੀ ਦੇ ਉਮੀਦਵਾਰ ਵਲੋਂ ਬੀ. ਡੀ. ਪੀ. ਓ. `ਤੇ ਕੰਮ ਨਾ ਕਰਨ ਨੂੰ ਲੈ ਕੇ ਹੰਗਾਮਾ ਹੋ ਗਿਆ ਜਿਸਦੇ ਜਵਾਬ `ਚ ਬੀ. ਡੀ. ਪੀ. ਓ. ਨੇ ਤਹਿਸ਼ `ਚ ਆਉਂਦਿਆਂ ਉਮੀਦਵਾਰ ਨੂੰ ਥਾਣੇ `ਚ ਡੱਕ ਦੇਣ ਦੀ ਧਮਕੀ ਦਿੱਤੀ ਗਈ, ਇਸ ਦੌਰਾਨ ਦੋਵਾਂ ਵਲੋਂ ਇਕ-ਦੂਜੇ ਲਈ ਭੱਦੀ ਸ਼ਬਦਾਵਲੀ ਵੀ ਵਰਤੀ ਗਈ । ਸੂਤਰਾਂ ਅਨੁਸਾਰ ਪਿੰਡ ਜਲਵੇੜਾ ਦਾ ਇਕ ਵਿਅਕਤੀ ਐਨਓਸੀ ਲੈਣ ਦੇ ਸਬੰਧ `ਚ ਦਫਤਰ ਆਇਆ ਸੀ ਪਰ ਇਥੇ ਕੰਮ `ਚ ਦੇਰੀ ਹੋਣ ਕਰਕੇ ਰੌਲਾ ਸ਼ੁਰੂ ਹੋਇਆ ਸੀ। ਦੇਖਦੇ-ਦੇਖਦੇ ਬੀਡੀਪੀਓ ਵੀ ਰੌਲਾ ਪਾਉਣ ਵਾਲੇ ਵਿਅਕਤੀ ਨੂੰ ਸਿੱਧਾ ਹੋ ਗਿਆ। ਇਸ ਮਾਮਲੇ ਬਾਰੇ ਬੀਡੀਪੀਓ ਬਲਾਕ ਭੁਨਰਹੇੜੀ ਮੋਹਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਵਿਅਕਤੀ ਰੌਲਾ ਪਾਉਂਦਾ ਦਫਤਰ `ਚ ਆਇਆ ਤੇ ਸਰਕਾਰੀ ਕਾਗਜ਼ ਖਿਲਾਰ ਕੇ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ। ਬੀਡੀਪੀਓ ਅਨੁਸਾਰ ਇਸ ਵਿਅਕਤੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹੰਗਾਮਾ ਕਰਦਿਆਂ ਜਾਣਬੁੱਝ ਕੇ ਸਰਕਾਰੀ ਕੰਮ `ਚ ਵਿਗਨ ਪਾਇਆ, ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ।