Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 4:45 am

+91 90915 01313 , +91 90916 01313

punjabbanni@gmail.com
punjabbani@yahoo.com

ਕਿਸਾਨਾਂ ਬੈਂਕ ਵੱਲੋਂ ਸੀਲ ਬੰਦ ਘਰ ਦਾ ਤਾਲਾ ਤੋੜ ਵਿਧਵਾ ਔਰਤ ਨੂੰ ਮੁੜ ਤੋਂ ਘਰ ਵਾੜਿਆ

ਕਿਸਾਨਾਂ ਬੈਂਕ ਵੱਲੋਂ ਸੀਲ ਬੰਦ ਘਰ ਦਾ ਤਾਲਾ ਤੋੜ ਵਿਧਵਾ ਔਰਤ ਨੂੰ ਮੁੜ ਤੋਂ ਘਰ ਵਾੜਿਆ

ਕਿਸਾਨਾਂ ਬੈਂਕ ਵੱਲੋਂ ਸੀਲ ਬੰਦ ਘਰ ਦਾ ਤਾਲਾ ਤੋੜ ਵਿਧਵਾ ਔਰਤ ਨੂੰ ਮੁੜ ਤੋਂ ਘਰ ਵਾੜਿਆ
ਗੁਰਦਾਸਪੁਰ : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਵਿਖੇ ਛੇ ਦਿਨਾਂ ਦੇ ਬਾਅਦ ਅੱਜ ਪ੍ਰਾਈਵੇਟ ਬੈਂਕ ਵੱਲੋਂ ਘਰ ਤੋਂ ਬਾਹਰ ਕੱਢ ਦਿੱਤੀ ਗਈ ਲੜਕੀ ਗਗਨਦੀਪ ਕੌਰ ਤੇ ਉਸਦੇ ਬੇਟੇ ਨੂੰ ਕਿਸਾਨ ਆਗੂਆਂ ਨੇ ਘਰ ਵਿੱਚ ਦੁਬਾਰਾ ਦਾਖਲ ਕਰਵਾ ਦਿੱਤਾ। ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਨਾਲ ਸੰਬੰਧਿਤ ਇੱਕ ਵਿਧਵਾ ਲੜਕੀ ਨੂੰ ਉਸਦੇ ਨੌ ਸਾਲ ਦੇ ਬੇਟੇ ਅਤੇ ਸੱਸ ਸਮੇਤ ਬੈਂਕ ਕੋਲੋਂ ਲਿਆ 10 ਲੱਖ ਰੁਪਏ ਦਾ ਕਰਜ਼ਾ ਨਾ ਤਾਰਨ ਕਰਕੇ ਘਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ । ਕਿਸ਼ਤਾਂ ਜਮਾ ਨਾ ਕਰਾਉਣ ਕਾਰਨ ਇਹ ਕਰਜ਼ਾ 16 ਲੱਖ ਰੁਪਏ ਹੋ ਗਿਆ ਸੀ ਅਤੇ ਬੈਂਕ ਵੱਲੋਂ ਔਰਤ ਨੂੰ ਲਗਾਤਾਰ ਨੋਟਿਸ ਵੀ ਭੇਜੇ ਗਏ ਸਨ। ਡਿਊਟੀ ਮਜਿਸਟਰੇਟ ਦੀ ਮੌਜੂਦਗੀ ਵਿੱਚ ਬੈਂਕ ਵਾਲਿਆਂ ਨੇ ਔਰਤ ਦੇ ਘਰ ਨੂੰ ਸੀਲ ਕੀਤਾ ਸੀ। ਔਰਤ ਦੇ ਪਤੀ ਅਤੇ ਸਹੁਰੇ ਵੱਲੋਂ ਕਰਜੇ ਦੇ ਹੀ ਬੋਝ ਕਾਰਨ ਆਪਣੇ ਜੀਵਨ ਲੀਲਾ ਆਪ ਖਤਮ ਕਰ ਲਈ ਗਈ ਸੀ।।ਕਿਸਾਨ ਆਗੂਆਂ ਵੱਲੋਂ ਵੱਡੀ ਗਿਣਤੀ ਚ ਇਕੱਠੇ ਹੋ ਕੇ ਧਾਰੀਵਾਲ ਵਿੱਚ ਇੱਕ ਮਾਰਚ ਕੱਢਿਆ ਗਿਆ। ਇਸ ਦੇ ਬਾਅਦ ਪ੍ਰਾਈਵੇਟ ਬੈਂਕ ਦੇ ਬਾਹਰ ਕਿਸਾਨਾਂ ਨੇ ਧਰਨਾ ਦੇ ਕੇ ਬੈਂਕ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।ਇਸ ਦੌਰਾਨ ਕਿਸਾਨ ਆਗੂਆਂ ਦੀ ਬੈਂਕ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਹੋਈ ਪਰ ਬੈਂਕਾਂ ਅਧਿਕਾਰੀਆਂ ਵੱਲੋਂ ਕੋਠੀ ਖੋਲਣ ਤੋਂ ਇਨਕਾਰ ਕਰਨ ਕਾਰਨ ਗੱਲਬਾਤ ਸਿਰੇ ਨਾ ਚੜ੍ਹੀ ।ਇਸ ਦੇ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਬੈਂਕ ਵੱਲੋਂ ਸੀਲ ਕੀਤੇ ਗਏ ਘਰ ਵਿੱਚ ਪਹੁੰਚ ਕੇ ਬੈਂਕ ਵੱਲੋਂ ਸੀਲਬੰਦੀ ਦੌਰਾਨ ਲਗਾਏ ਗਏ ਤਾਲਿਆਂ ਨੂੰ ਤੋੜ ਦਿੱਤਾ ਅਤੇ ਉਸਦੇ ਬਾਅਦ ਲੜਕੀ ਗਗਨਦੀਪ ਕੌਰ ਤੇ ਉਸਦੇ ਬੇਟੇ ਨੂੰ ਘਰ ਵਿੱਚ ਦਾਖਲ ਕਰਵਾ ਦਿੱਤਾ। ਨਾਲ ਹੀ ਕਿਸਾਨ ਆਗੂ ਉਸਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠ ਗਏ ਹਨ।

Advertisement
Advertisement
Advertisement
Advertisement
Scroll to Top