Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 10:33 pm

+91 90915 01313 , +91 90916 01313

punjabbanni@gmail.com
punjabbani@yahoo.com

ਬਿਜਲੀ ਕਾਮਿਆਂ ਨੇ ਤਰਕਸ਼ੀਲ ਭਵਨ ਪਟਿਆਲਾ ਵਿਖੇ ਕੀਤੀ ਸਰਕਲ ਪੱਧਰੀ ਕਨਵੈਨਸਨ

ਬਿਜਲੀ ਕਾਮਿਆਂ ਨੇ ਤਰਕਸ਼ੀਲ ਭਵਨ ਪਟਿਆਲਾ ਵਿਖੇ ਕੀਤੀ ਸਰਕਲ ਪੱਧਰੀ ਕਨਵੈਨਸਨ

ਬਿਜਲੀ ਕਾਮਿਆਂ ਨੇ ਤਰਕਸ਼ੀਲ ਭਵਨ ਪਟਿਆਲਾ ਵਿਖੇ ਕੀਤੀ ਸਰਕਲ ਪੱਧਰੀ ਕਨਵੈਨਸਨ
ਪਟਿਆਲਾ : ਟੈਕਨੀਕਲ ਸਰਵਿਸ ਯੂਨੀਅਨ ਪਟਿਆਲਾ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਅਤੇ ਸਰਕਲ ਸਕੱਤਰ ਬਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪਟਿਆਲਾ ਸਰਕਲ ਦੇ ਟੀ.ਐਸ.ਯੂ ਅਤੇ ਸੀ.ਐਚ.ਬੀ. ਦੇ ਕਾਮਿਆਂ ਨੇ ਰਲ ਕੇ ਸਰਕਲ ਪੱਧਰ ਦੀ ਕਨਵੈਨਸਨ ਕੀਤੀ । ਇਸ ਵਿੱਚ 80 ਬਿਜਲੀ ਕਾਮਿਆਂ ਨੇ ਸਮੂਲੀਅਤ ਕੀਤੀ। ਇਸ ਕਨਵੈਨਸਨ ਵਿੱਚ ਜਸਵਿੰਦਰ ਸਿੰਘ ਸਕੱਤਰ ਟੀ.ਐਸ.ਯੂ ਪੰਜਾਬ ਅਤੇ ਸੰਤੋਖ ਸਿੰਘ ਖਜਾਨਚੀ ਟੀ.ਐਸ.ਯੂ ਪੰਜਾਬ ਨੇ ਸਮੂਲੀਅਤ ਕੀਤੀ । ਕਨਵੈਨਸਨ ਵਿੱਚ 13-09-2024 ਨੂੰ ਜੁਆਇੰਟ ਫੋਰਮ ਅਤੇ ਏਕਤਾ ਮੰਚ ਵੱਲੋਂ ਕੀਤੇ ਗਏ ਸਮਝੌਤੇ ਦੀ ਨਿਖੇਧੀ ਕੀਤੀ। ਇਸ ਸਮਝੌਤੇ ਨੂੰ ਮੈਨੇਜਮੈਂਟ ਦੀ ਚਾਕਰੀ ਕਰਨਾ ਦੱਸਿਆ ਗਿਆ। ਇਸ ਕਨਵੈਨਸਨ ਵਿੱਚ ਵਿਜੈ ਦੇਵ ਸਾਬਕਾ ਮੀਤ ਪ੍ਰਧਾਨ ਟੀ.ਐਸ.ਯੂ ਪੰਜਾਬ, ਇੰਦਰਜੀਤ ਸਿੰਘ ਸਰਕਲ ਸਹਾਇਕ ਸਕੱਤਰ, ਰੁਪਿੰਦਰ ਸਿੰਘ ਮੀਤ ਪ੍ਰਧਾਨ ਸਰਕਲ ਪਟਿਆਲਾ, ਕਰਮਜੀਤ ਸਿੰਘ ਪ੍ਰਧਾਨ ਸਬਅਰਬਨ ਮੰਡਲ ਪਟਿਆਲਾ, ਭਗਵਾਨ ਸਿੰਘ ਸਕੱਤਰ ਪੂਰਬ ਮੰਡਲ ਪਟਿਆਲਾ, ਜਤਿੰਦਰ ਸਿੰਘ ਚੱਢਾ ਸਾਬਕਾ ਸਰਕਲ ਪ੍ਰਧਾਨ, ਗੁਰਦੀਪ ਸਿੰਘ ਸਾਬਕਾ ਸਰਕਲ ਖਜਾਨਚੀ, ਦਰਸ਼ਨ ਕੁਮਾਰ ਡਵੀਜਨ ਪ੍ਰਧਾਨ ਪਟਿਆਲਾ, ਬਿਕਰ ਖਾਨ ਆਗੂ ਸੀ.ਐਚ.ਬੀ ਯੂਨੀਅਨ ਨੇ ਸੰਬੋਧਨ ਕੀਤਾ। ਕਨਵੈਨਸਨ ਵਿੱਚ ਮੰਗ ਕੀਤੀ ਗਈ ਕਿ ਸੀ.ਐਚ.ਬੀ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਓ.ਪੀ.ਐਸ ਸਕੀਮ ਨੂੰ ਲਾਗੂ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕੀਤਾ ਜਾਵੇ। ਬਿਜਲੀ ਬੋਰਡ ਵਿੱਚ ਪੱਕੀ ਭਰਤੀ ਕੀਤੀ ਜਾਵੇ। ਨਵੀਆਂ ਪੋਸਟਾਂ ਦੀ ਸਿਰਜਣਾ ਕੀਤੀ ਜਾਵੇ। ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ ਅਤੇ ਪੈਨਸ਼ਨਾਂ ਵਿੱਚ ਕੀਤੀ ਕਟੌਤੀ ਤੁਰੰਤ ਬੰਦ ਕੀਤੀ ਜਾਵੇ।

Advertisement
Advertisement
Advertisement
Advertisement
Scroll to Top