Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 7:12 am

+91 90915 01313 , +91 90916 01313

punjabbanni@gmail.com
punjabbani@yahoo.com

ਬਿਰਲਾ ਵਾਈਟ ਨੇ ਕੀਤਾ ਰਿਟੇਲਰ ਤੇ ਦੀਵਾਲੀ ਸਨੇਹ ਮਿਲਾਪ ਸਮਾਰੋਹ ਦਾ ਆਯੋਜਨ

ਬਿਰਲਾ ਵਾਈਟ ਨੇ ਕੀਤਾ ਰਿਟੇਲਰ ਤੇ ਦੀਵਾਲੀ ਸਨੇਹ ਮਿਲਾਪ ਸਮਾਰੋਹ ਦਾ ਆਯੋਜਨ

ਬਿਰਲਾ ਵਾਈਟ ਨੇ ਕੀਤਾ ਰਿਟੇਲਰ ਤੇ ਦੀਵਾਲੀ ਸਨੇਹ ਮਿਲਾਪ ਸਮਾਰੋਹ ਦਾ ਆਯੋਜਨ
– ਪ੍ਰਧਾਨ ਰਾਕੇਸ਼ ਗੁਪਤਾ ਦਾ ਕੀਤਾ ਸਨਮਾਨ
ਪਟਿਆਲਾ : ਦੇਸ਼ ਦੀ ਜਾਨੀ ਮਾਨੀ ਕੰਪਨੀ ਬਿਰਲਾ ਵਾਈਟ ਦੇ ਵਲੋ ਰਿਟੇਲਰ ਮੀਟਿੰਗ ਤੇ ਦੀਵਾਲੀ ਸਨੇਹ ਮਿਲਾਪ ਸਮਾਰੋੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੰਪਨੀ ਵਲੋ ਉਚ ਅਧਿਕਾਰੀ ਸੁਮਨ ਬੈਨਰਜੀ, ਆਰ.ਐਸ.ਐਮ ਰਾਜਵਿੰਦਰ ਸਿੰਘ, ਆਰ ਐਸ ਐਮ ਪੁਸ਼ਪਿੰਦਰ ਪਾਲ ਸਿੰਘ ਤੇ ਲੋਕਲ ਟੀਮ ਤੋ ਸਾਰੇ ਮੈਂਬਰ ਮੌਜੂਦ ਸਨ । ਇਸ ਦੌਰਾਨ ਕੰਪਨੀ ਵਲੋ ਸ਼ਹਿਰ ਦੇ ਜਾਨੇ ਮਾਨੇ ਵਪਾਰੀ ਐਮ.ਐਸ ਬਾਬੂ ਰਾਮ ਸੂਦ ਅਤੇ ਸਨਜ ਕੋ ਡਿਸਟ੍ਰੀਬਿਊਟਰਸ਼ਿਪ ਦਿਤੀ ਗਈ । ਇਸ ਡਿਸਟ੍ਰੀਬਿਊਟਰ ਦੇ ਵਲੋ ਵਿਜੇ ਸੂਦ ਤੇ ਰਿਸ਼ੂ ਸੂਦ ਦੀ ਦੇਖਰੇਲ ਹੇਠ ਪ੍ਰੋਗਰਾਮ ਬਹੁਤ ਚੰਗੇ ਢੰਗ ਨਾਲ ਕੀਤਾ ਗਿਆ । ਇਸ ਮੌਕੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋ ਪੁੱਜੇ ਪਟਿਆਲਾ ਪੇਂਟ ਪਲਾਈ ਅਤੇ ਹਾਰਡਵੇਅਰ ਡੀਲਰਜ ਐਸੋਸੀਏਸ਼ਨ ਤੇ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ ਗੁਪਤਾ ਨੇ ਜੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕੰਪਨੀ ਅਧਿਕਾਰੀਆਂ ਵਲੋ ਜਿਨੇ ਵੀ ਕੰਪਨੀ ਦੇ ਪ੍ਰੋਡਕਟ ਆਉਂਦੇ ਹਨ ਬਾਰੇ ਪੁੱਜੇ ਸਾਰੇ ਵਪਾਰੀ ਤੇ ਮਹਿਮਾਨਾਂ ਨੂੰ ਬਾਰੀਕੀ ਨਾਲ ਸਮਝਾਇਆ ਵੀ ਗਿਆ । ਇਸ ਦੌਰਾਨ ਬਿਰਲਾ ਵਾਈਟ ਤੇ ਡਿਸਟ੍ਰੀਬਿਊਟਰ ਬਾਬੂ ਰਾਮ ਸੂਦ ਦੇਵ ਲੋ ਰਾਕੇਸ਼ ਗੁਪਤਾ ਤੇ ਸਤ ਪ੍ਰਕਾਸ ਭਾਰਦਵਾਜ ਨੂੰ ਬੁਕੇ ਦੇ ਕੇ ਉਨ੍ਹਾਂ ਦਾ ਸਨਮਾਨ ਕੀਤ ਗਿਆ । ਇਸ ਮੌਕੇ ਰਾਕੇਸ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਇਕਠੇ ਹੋ ਕੇ ਵਪਾਰ ਨੂੰ ਸੁਧਾਰਨ ਦੇ ਲਈ ਵਿਚਾਰ ਵਟਾਂਦਰਾ ਵੀ ਕੀਤਾ । ਇਸ ਮੌਕੇ ਰਿਸੂ ਸੂਦ ਵਿਜੇ ਸੂਦ, ਸੰਜੀਵ ਜੈਨ, ਸੁਮਨ ਬੈਨਰਜੀ, ਰਾਜਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਵਿਜੇ ਕੁਮਾਰ, ਗੁਰਚਰਨ ਸਿੰਘ ਬੱਬੂ, ਮਨੋਜ ਗੁਪਤਾ, ਸੁਖਮਜੀਤ ਆਹੂਜਾ, ਦੀਪੂ, ਅਮਨ ਸਿੰਗਲਾ ਵੀ ਮੌਜੂਦ ਸਨ ।

Advertisement
Advertisement
Advertisement
Advertisement
Scroll to Top