Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 8:03 pm

+91 90915 01313 , +91 90916 01313

punjabbanni@gmail.com
punjabbani@yahoo.com

ਮੋਟਰਸਾਇਕਲ ਸਵਾਰ ਚੋਰ ਕਰਿਆਨਾ ਸਟੋਰ ਤੋਂ ਬੀਤੀ ਰਾਤ ਪੰਜ ਲੱਖ ਦੀ ਚੋਰੀ ਕਰਕੇ ਫਰਾਰ

ਮੋਟਰਸਾਇਕਲ ਸਵਾਰ ਚੋਰ ਕਰਿਆਨਾ ਸਟੋਰ ਤੋਂ ਬੀਤੀ ਰਾਤ ਪੰਜ ਲੱਖ ਦੀ ਚੋਰੀ ਕਰਕੇ ਫਰਾਰ

ਮੋਟਰਸਾਇਕਲ ਸਵਾਰ ਚੋਰ ਕਰਿਆਨਾ ਸਟੋਰ ਤੋਂ ਬੀਤੀ ਰਾਤ ਪੰਜ ਲੱਖ ਦੀ ਚੋਰੀ ਕਰਕੇ ਫਰਾਰ
-ਪੁਲਸ ਪੁਲਸ ਵਲੋਂ ਚੋਰਾਂ ਦੀ ਭਾਲ ਜਾਰੀ
ਨਾਭਾ 18 ਅਕਤੂਬਰ () ਸ਼ਹਿਰ ਵਿੱਚ ਲਗਾਤਾਰ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਸ਼ਹਿਰ ਦੇ ਘੁਲਾੜ ਮੰਡੀ ਵਿਖੇ ਕਰਿਆਨੇ ਦੇ ਗੁਦਾਮ ਤੇ 2 ਮੋਟਰਸਾਈਕਲ ਸਵਾਰ 6 ਨਕਾਬ ਪੋਸ ਚੋਰਾਂ ਵੱਲੋਂ ਬੀਤੀ ਰਾਤ ਕਰੀਬ 1 ਵਜੇ ਗੋਦਾਮ ਦੇ ਅੰਦਰ ਵੜ ਕੇ ਸਾਢੇ 5 ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ  । ਇਹਨਾਂ ਚੋਰਾਂ ਵੱਲੋਂ ਪਹਿਲਾਂ ਗੁਦਾਮ ਵਿੱਚ ਚੌਂਕੀਦਾਰ ਨੂੰ ਕੁੱਟਿਆ ਮਾਰਿਆ ਅਤੇ ਉਸ ਨੂੰ ਬੰਧਕ ਬਣਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਊਂਟਰ ਵਿੱਚ ਰੱਖੇ ਪੈਸੇ ਚੋਰੀ ਕਰਕੇ ਫਰਾਰ ਹੋ ਗਏ। ਗੋਦਾਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਖਰਾਬ ਸਨ, ਪਰ ਨਾਲ ਦੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਚੋਰ ਕੈਦ ਹੋ ਗਏ । 
 ‌ ਇਸ ਮੌਕੇ ਤੇ ਕਰਿਆਨਾ ਦੇ ਗੋਦਾਮ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਕਰੀਬ 1 ਵਜੇ ਨੌਕਰ ਦਾ ਫੋਨ ਆਇਆ ਕਿ ਚੋਰਾਂ ਨੇ ਮੈਨੂੰ ਬੰਧਕ ਬਣਾ ਕੇ ਪੈਸੇ ਚੋਰੀ ਕਰਕੇ ਲੈ ਗਏ ਹਨ। ਮੌਕੇ ਤੇ ਹੀ ਮੈਂ ਗੁਦਾਮ ਵਿੱਚ ਗਿਆ ਤਾਂ ਸਾਰੀ ਸਮਾਨ ਖਿੜਿਆ ਹੋਇਆ ਸੀ ਅਤੇ ਕਾਊਂਟਰ ਵਿੱਚੋਂ ਕਰੀਬ ਸਾਢੇ 5 ਲੱਖ ਰੁਪਏ ਦੀ ਰਾਸ਼ੀ ਚੋਰੀ ਕਰਕੇ ਲੈ ਗਏ ਕਿਉਂਕਿ ਸਰਕਾਰੀ ਛੁੱਟੀਆਂ ਹੋਣ ਕਾਰਨ ਬੈਂਕ ਬੰਦ ਸੀ ਜਿਸ ਕਰਕੇ ਇਹ ਰਾਸ਼ੀ ਮੈਂ ਦੁਕਾਨ ਵਿੱਚ ਹੀ ਰੱਖ ਦਿੱਤੀ ਸੀ। ਪਰ ਮੈਨੂੰ ਨਹੀਂ ਸੀ ਪਤਾ ਕਿ ਚੋਰ ਇਹ ਪੈਸੇ ਲੈ ਕੇ ਫਰਾਰ ਹੋ ਜਾਣਗੇ। ਸੰਜੀਵ ਕੁਮਾਰ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਵੀ 2 ਚੋਰਾਂ ਵੱਲੋਂ ਮੇਰੇ ਤੋਂ ਇਕ ਲੱਖ 80 ਹਜ਼ਾਰ ਰੁਪਏ ਖੋਹ ਕੇ ਲੈ ਗਏ ਸਨ, ਅਤੇ ਮੈਨੂੰ ਸ਼ੱਕ ਹੈ ਕਿ ਉਹੀ ਵਿਅਕਤੀ ਦੁਬਾਰਾ ਫਿਰ ਚੋਰੀ ਕਰਕੇ ਲੈ ਗਏ ਹਨ।ਇਸ ਮੌਕੇ ਤੇ ਗੋਦਾਮ ਦੇ ਚੌਂਕੀਦਾਰ ਰਾਜੂ ਨੇ ਦੱਸਿਆ ਕਿ ਇਹ ਚੋਰ ਕਰੀਬ ਰਾਤ ਨੂੰ 1 ਵਜੇ ਆਏ ਅਤੇ ਪਹਿਲਾਂ ਮੈਨੂੰ ਕੁੱਟਿਆ ਫਿਰ ਮੈਨੂੰ ਉਨਾਂ ਨੇ ਬੰਧਕ ਬਣਾ ਲਿਆ ਅਤੇ 2 ਵਿਅਕਤੀ ਗੋਦਾਮ ਦੇ ਅੰਦਰ ਚਲੇ ਗਏ ਅਤੇ ਉਨਾਂ ਨੇ ਦੁਕਾਨ ਅੰਦਰ ਪਿਆ ਕੈਸ ਚੋਰੀ ਕਰ ਲਿਆ, ਮੈਂ ਪਿਛਲੇ 13-14 ਸਾਲਾਂ ਤੋਂ ਚੌਂਕੀਦਾਰਾ ਕਰਦਾ ਹਾਂ ਅਤੇ ਗੋਦਾਮ ਵਿੱਚ ਹੀ ਸੌਂਦਾ ਹਾਂ।ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਐਸ.ਐਚ.ਓ ਰੋਨੀ ਸਿੰਘ ਮੌਕੇ ਤੇ ਆਪਣੀ ਟੀਮ ਸਮੇਤ ਪਹੁੰਚੇ ਅਤੇ ਵੱਖ ਵੱਖ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Advertisement
Advertisement
Advertisement
Advertisement
Scroll to Top