ਨੀਟ ਦੀ ਤਿਆਰੀ ਕਰ ਰਹੇ ਵਿਦਿਆਰਥੀ ਕੀਤੀ ਖ਼ੁਦਕੁਸੀ਼

ਨੀਟ ਦੀ ਤਿਆਰੀ ਕਰ ਰਹੇ ਵਿਦਿਆਰਥੀ ਕੀਤੀ ਖ਼ੁਦਕੁਸੀ਼
ਗੁਜਰਾਤ : ਭਾਰਤ ਦੇ ਗੁਜਰਾਤ ਸੂਬੇ ਵਿਚ ਬਣੇ ਸ਼ਹਿਰ ਕੋਟਾ ਦੇ ਦਾਦਾਬਾਦੀ ਥਾਣਾ ਖੇਤਰ ਵਿਖੇ ਨੀਟ ਦੀ ਤਿਆਰੀ ਕਰ ਰਹੇ ਉਤਰ ਪ੍ਰਦੇਸ਼ ਦੇ ਮਿਰਜ਼ਾਪੁਰ ਨਿਵਾਸੀ ਆਸ਼ੂਤੋਸ਼ ਚੌਰਸੀਆ (20 ਸਾਲ) ਨੇ ਬੀਤੀ ਰਾਤ ਆਪਣੇ ਪੀ. ਜੀ. ਰੂਮ ਵਿਚ ਪੱਖੇ ਨਾਲ ਲਮਕ ਕੇ ਖ਼ੁਦਕੁਸ਼ੀ ਕਰ ਲਈ ਹੈ।ਸੂਚਨਾ ਤੋਂ ਬਾਅਦ ਮੌਕੇ `ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਫਾਹੇ ਤੋਂ ਹਟਾ ਕੇ ਪੋਸਟਮਾਰਟਮ ਰੂਮ `ਚ ਰਖਵਾਇਆ। ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਉਸ ਦੇ ਆਉਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦਾ ਰਹਿਣ ਵਾਲਾ ਆਸ਼ੂਤੋਸ਼ ਚੌਰਸੀਆ (20) ਕੋਟਾ ਵਿੱਚ ਰਹਿ ਕੇ ਨੀਟ ਦੀ ਤਿਆਰੀ ਕਰ ਰਿਹਾ ਸੀ। ਬੁੱਧਵਾਰ ਰਾਤ ਉਸ ਨੇ ਆਪਣੇ ਪੀਜੀ ਵਿੱਚ ਪੱਖੇ ਨਾਲ ਫਾਹਾ ਲੈ ਲਿਆ।ਆਸ਼ੂਤੋਸ਼ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮੋਬਾਈਲ `ਤੇ ਫ਼ੋਨ ਕੀਤਾ ਸੀ। ਵਾਰ-ਵਾਰ ਫੋਨ ਕਰਨ `ਤੇ ਵੀ ਕੋਈ ਜਵਾਬ ਨਾ ਮਿਲਣ `ਤੇ ਪਰਿਵਾਰਕ ਮੈਂਬਰਾਂ ਨੇ ਪੀਜੀ ਮਾਲਕ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੀਜੀ ਮਾਲਕ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਪਰ ਕੋਈ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।ਸੂਚਨਾ ਤੋਂ ਬਾਅਦ ਪੁਲਿਸ ਬੁੱਧਵਾਰ ਰਾਤ ਕਰੀਬ 11.30 ਵਜੇ ਮੌਕੇ `ਤੇ ਪਹੁੰਚੀ ਤਾਂ ਕਮਰੇ ਦਾ ਗੇਟ ਟੁੱਟਿਆ ਹੋਇਆ ਸੀ। ਗੇਟ ਤੋੜ ਕੇ ਦੇਖਿਆ ਤਾਂ ਆਸ਼ੂਤੋਸ਼ ਪੱਖੇ ਨਾਲ ਲਟਕਦਾ ਮਿਲਿਆ ।
