Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 7:50 pm

+91 90915 01313 , +91 90916 01313

punjabbanni@gmail.com
punjabbani@yahoo.com

ਨਿਹੰਗਾਂ ਦੇ ਬਾਣੇ ’ਚ ਆਏ ਲੋਕਾਂ ਨੇ ਡੇਅਰੀ ਵਾਲੇ ਨੂੰ ਬੰਧਕ ਬਣਾ ਬੰਦੂਕ ਦੀ ਨੋਕ ’ਤੇ ਲੁੱਟੀਆਂ ਮੱਝਾਂ

ਨਿਹੰਗਾਂ ਦੇ ਬਾਣੇ ’ਚ ਆਏ ਲੋਕਾਂ ਨੇ ਡੇਅਰੀ ਵਾਲੇ ਨੂੰ ਬੰਧਕ ਬਣਾ ਬੰਦੂਕ ਦੀ ਨੋਕ ’ਤੇ ਲੁੱਟੀਆਂ ਮੱਝਾਂ

ਨਿਹੰਗਾਂ ਦੇ ਬਾਣੇ ’ਚ ਆਏ ਲੋਕਾਂ ਨੇ ਡੇਅਰੀ ਵਾਲੇ ਨੂੰ ਬੰਧਕ ਬਣਾ ਬੰਦੂਕ ਦੀ ਨੋਕ ’ਤੇ ਲੁੱਟੀਆਂ ਮੱਝਾਂ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਦੇ ਨਜ਼ਦੀਕ ਭਾਈ ਵੀਰ ਸਿੰਘ ਕਲੌਨੀ ਦੇ ਵਿੱਚ ਇੱਕ ਡੇਅਰੀ ਮਾਲਕ ਬੇਅੰਤ ਸਿੰਘ ਨੂੰ ਸ਼ਾਮ ਵੇਲੇ ਕੁਝ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਲੋਕਾਂ ਨੇ ਬੰਦੂਕ ਦੀ ਨੋਕ ’ਤੇ ਬੰਦੀ ਬਣਾ ਕੇ ਧਮਕਾਇਆ ਅਤੇ ਜ਼ਬਰਨ ਉਸਦੀ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਉਸਦੀਆਂ ਦਸ ਮੱਝਾਂ ਨੂੰ ਖੋਲ੍ਹ ਕੇ ਲੈ ਗਏ।
ਇਹ ਸਾਰੇ ਮਾਮਲੇ ਦੀ ਸੀਸੀਟੀਵੀ ਹੈ ਜਿਸਦੇ ਵਿੱਚ ਗੱਡੀਆਂ ਵਿੱਚ ਲੱਦ ਕੇ ਮੱਝਾਂ ਨੂੰ ਨਿਹੰਗ ਸਿੰਘ ਲੈ ਕੇ ਜਾਂਦੇ ਵਿਖਾਈ ਦੇ ਰਹੇ ਹਨ।
ਮੌਕੇ ’ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਭਗਤਾਂ ਵਾਲਾ ਦੇ ਨਜ਼ਦੀਕ ਰਹਿਣ ਵਾਲੇ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਭਾਈ ਵੀਰ ਸਿੰਘ ਕਲੋਨੀ ਵਿੱਚ ਆਪਣੇ ਚਾਚੇ ਦੇ ਨਾਲ ਕੁਝ ਮੱਝਾਂ ਰੱਖੀਆਂ ਹੋਈਆਂ ਨੇ। ਉਸਦਾ ਮੱਝਾਂ ਦੇ ਵਪਾਰੀ ਬਿੱਟੂ ਸ਼ਾਹ ਫਤਾਹਪੁਰ ਨਾਲ ਲੈਣ ਦੇਣ ਚੱਲਦਾ ਹੈ। ਉਸਨੇ ਕਿਹਾ ਕਿ ਅੱਜ ਉਸ ਵੱਲੋਂ ਬਹੁਤ ਘਿਨੌਣੀ ਹਰਕਤ ਕੀਤੀ ਗਈ ਹੈ। ਬਿੱਟੂ ਵੱਲੋਂ ਆਪਣੇ ਨਾਲ ਕੁਝ ਨਿਹੰਗ ਲਿਆ ਕੇ ਪਹਿਲਾਂ ਉਸਦੇ ਡੇਅਰੀ ’ਤੇ ਰਹਿਣ ਵਾਲੇ ਬੰਦੇ ਨੂੰ ਬੰਧਕ ਬਣਾਇਆ ਤੇ ਉਸ ਤੋਂ ਬਾਅਦ ਮੈਨੂੰ ਫੋਨ ਕੀਤਾ ਗਿਆ ਤੇ ਜਦੋਂ ਮੈਂ ਆਇਆ ਤਾਂ ਮੈਂ ਬਿੱਟੂ ਸ਼ਾਹ ਨੂੰ ਕਿਹਾ ਕਿ ਆਪਣਾ ਲੈਣ ਦੇਣ ਹੈ ਤੇ ਆਪਾਂ ਬਹਿ ਕੇ ਗੱਲਬਾਤ ਕਰ ਲੈਦੇ ਆਂ ਪਰ ਨਿਹੰਗ ਸਿੰਘਾਂ ਵੱਲੋਂ ਮੈਨੂੰ ਬੰਦੂਕ ਦੀ ਨੋਕ ’ਤੇ ਸਾਈਡ ’ਤੇ ਬਿਠਾ ਕੇ ਮੇਰੀਆਂ ਦਸ ਮੱਝਾਂ ਲੈ ਗਏ। ਤਕਰੀਬਨ 20 ਤੋਂ 25 ਲੋਕ ਨਿਹੰਗ ਬਾਣੇ ਦੇ ਵਿੱਚ ਸਨ। ਸਾਰਿਆਂ ਦੇ ਕੋਲ ਅਸਲਾ ਸੀ ਅਤੇ ਉਹਨਾਂ ਵੱਲੋਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਮੱਝਾ ਤਾਂ ਲੈ ਚੱਲੇ ਹਾਂ ਜੇਕਰ ਤੂੰ ਸਵੇਰੇ ਇਸ ਦੇ ਨਾਮ ’ਤੇ ਥਾਂ ਦਾ ਬਿਆਨਾ ਨਹੀਂ ਕੀਤਾ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ।
ਬੇਅੰਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਨਾਲ ਬਾਬਾ ਜੁਝਾਰ ਸਿੰਘ ਜੋ ਉਹਨਾਂ ਦਾ ਮੇਨ ਮੁਖੀ ਉਹਦਾ ਹੀ ਨਾਮ ਮੈਨੂੰ ਪਤਾ ਲੱਗਾ ਬਾਕੀ ਜਿਹੜੇ ਬਿੱਟੂ ਬਾਹਮਣ ਦੇ ਨਾਲ ਆਏ ਬਾਬਾ ਵਡਾਲੀ ਵਾਲਾ ਸੇਵਕ ਸਿੰਘ ਠਠਗੜ੍ਹ ਵਾਲਾ ਸੀ ਤੇ ਇੱਕ ਉਹਦਾ ਭਤੀਜਾ ਹੀ ਬਿੱਟੂ ਬਾਮਣ ਦਾ ਬੀਕਾ ਬੀਕਾ ਉਹਨਾਂ ਨੇ ਜਿੱਥੇ ਮੈਨੂੰ ਘੰਟਾ ਬੰਧਕ ਬਣਾ ਛੱਡਿਆ ਅਤੇ ਬੰਦੂਕ ਦੀ ਨੋਕ ਉੱਤੇ ਮੇਰੇ ਤੋਂ ਜਬਰਨ ਮਨਾ ਕੇ ਮੇਰੀ ਵੀਡੀਓ ਵੀ ਬਣਾਈ ਗਈ। ਇਸ ਸਮੇਂ ਉਹਨ੍ਾਂ ਨੇ ਸਾਡੇ ਤੋਂ ਸਾਰੇ ਮੋਬਾਈਲ ਵੀ ਖੋਹ ਲਏ ਅਤੇ ਅਤੇ ਇਸ ਗੱਲ ਦਾ ਸਾਡਾ ਸਾਰਾ ਮਹੱਲਾ ਵੀ ਗਵਾਹ ਹੈ।
ਉਹਨਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੈ ਜਿਸਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਤੁਹਾਡੀਆਂ ਮੱਝਾਂ ਛੇਤੀ ਹੀ ਵਾਪਸ ਕਰਵਾਈਆਂ ਜਾਣਗੀਆਂ।
ਇਸ ਮੌਕੇ ਗੁਆਂਢੀ ਨੇ ਦੱਸਿਆ ਕਿ ਉਹ ਦੁੱਧ ਲੈਣ ਲਈ ਆਇਆ ਸੀ ਤੇ ਜਦੋਂ ਮੈਂ ਦੇਖਿਆ ਤੇ ਇਹਨਾਂ ਨੂੰ ਨਿਹੰਗ ਸਿੰਘਾਂ ਨੇ ਕੋਲ ਖੜ੍ਹਾ ਕੀਤਾ ਹੋਇਆ ਸੀ ਤੇ ਕਾਫੀ ਰੌਲਾ ਪੈ ਰਿਹਾ ਸੀ। ਨਿਹੰਗ ਸਿੰਘਾਂ ਵੱਲੋਂ ਮੱਝਾਂ ਨੂੰ ਗੱਡੀ ਵਿੱਚ ਲੱਦ ਕੇ ਲਿਜਾਇਆ ਗਿਆ। ਨਿਹੰਗ ਸਿੰਘਾਂ ਦੇ ਕੋਲ ਹਥਿਆਰ ਵੀ ਸਨ।

Advertisement
Advertisement
Advertisement
Advertisement
Scroll to Top