Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 18 Oct 2026 | 3:33 am

+91 90915 01313 , +91 90916 01313

punjabbanni@gmail.com
punjabbani@yahoo.com

ਪਿਆਜ ਦੀਆਂ ਕੀਮਤਾਂ ਦੇ ਚਲਦਿਆਂ ਨਾਸਿਕ ਤੋਂ ਪਿਆਜ਼ ਲੈ ਕੇ ਰੇਲ ਗੱਡੀ ਪਹੁੰਚੀ ਦਿੱਲੀ

ਪਿਆਜ ਦੀਆਂ ਕੀਮਤਾਂ ਦੇ ਚਲਦਿਆਂ ਨਾਸਿਕ ਤੋਂ ਪਿਆਜ਼ ਲੈ ਕੇ ਰੇਲ ਗੱਡੀ ਪਹੁੰਚੀ ਦਿੱਲੀ

ਪਿਆਜ ਦੀਆਂ ਕੀਮਤਾਂ ਦੇ ਚਲਦਿਆਂ ਨਾਸਿਕ ਤੋਂ ਪਿਆਜ਼ ਲੈ ਕੇ ਰੇਲ ਗੱਡੀ ਪਹੁੰਚੀ ਦਿੱਲੀ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇਕ ਅਹਿਮ ਕਦਮ ਚੁੱਕਦਿਆਂ ਨਾਸਿਕ ਤੋਂ ਰੇਲ ਗੱਡੀ ਰਾਹੀਂ ਪਿਆਜ ਮੰਗਵਾਇਆ ਹੈ ਜੋ ਕਾਰੋਬਾਰੀਆਂ ਅਤੇ ਆਮ ਆਦਮੀ ਲਈ ਤਿਉਹਾਰਾਂ ਦੇ ਸੀਜ਼ਨ `ਚ ਮੋਦੀ ਸਰਕਾਰ ਦਾ ਇਕ ਵੱਡਾ ਤੋਹਫਾ ਹੀ ਕਿਹਾ ਜਾ ਸਕਦਾ ਹੈ। ਸਰਕਾਰ ਦੀਵਾਲੀ ਤੋਂ ਪਹਿਲਾਂ ਪਿਆਜ਼ ਦੀਆਂ ਕੀਮਤਾਂ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਭਾਰਤੀ ਰੇਲਵੇ ਦੀ ਮਦਦ ਨਾਲ ਦਿੱਲੀ ਦੇ ਥੋਕ ਬਾਜ਼ਾਰਾਂ ਨੂੰ 1600 ਟਨ ਪਿਆਜ਼ ਦੀ ਸਪਲਾਈ ਕਰਨ ਦਾ ਫੈਸਲਾ ਲਿਆ ਗਿਆ ਹੈ। ਮਹਾਰਾਸ਼ਟਰ ਦੇ ਲਾਸਲਗਾਓਂ ਰੇਲਵੇ ਸਟੇਸ਼ਨ ਤੋਂ ਕਾਂਦਾ ਐਕਸਪ੍ਰੈਸ ਨਾਮ ਦੀ ਵਿਸ਼ੇਸ਼ ਰੇਲਗੱਡੀ ਦੇਰ ਰਾਤ ਦਿੱਲੀ ਪਹੁੰਚੀ ਹੈ। ਕਾਂਦਾ ਐਕਸਪ੍ਰੈਸ ਟਰੇਨ ਪਿਆਜ਼ ਲੈ ਕੇ ਦੇਰ ਰਾਤ ਦਿੱਲੀ ਦੇ ਕਿਸ਼ਨਗੰਜ ਰੇਲਵੇ ਸਟੇਸ਼ਨ `ਤੇ ਪਹੁੰਚੀ। ਪਿਆਜ਼ ਨਾਸਿਕ ਤੋਂ ਰੇਲ ਦੇ 42 ਡੱਬਿਆਂ ਵਿੱਚ ਲੱਦ ਕੇ ਦਿੱਲੀ ਆਏ ਹਨ। ਇੱਕ ਵਾਰ ਪਿਆਜ਼ ਦੇ ਦਿੱਲੀ ਪਹੁੰਚਣ ਤੋਂ ਬਾਅਦ ਦਿੱਲੀ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਬਾਜ਼ਾਰਾਂ ਵਿੱਚ ਰੋਜ਼ਾਨਾ 2,500 ਤੋਂ 2,600 ਟਨ ਪਿਆਜ਼ ਦੀ ਸਪਲਾਈ ਕੀਤੀ ਜਾਵੇਗੀ। ਬਾਜ਼ਾਰ `ਚ ਪਿਆਜ਼ ਆਮ ਲੋਕਾਂ ਨੂੰ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ। ਦੱਸ ਦੇਈਏ ਕਿ ਇਸ ਸਮੇਂ ਦਿੱਲੀ ਦੇ ਪ੍ਰਚੂਨ ਬਾਜ਼ਾਰ ਵਿੱਚ ਪਿਆਜ਼ ਦੀ ਕੀਮਤ 75 ਰੁਪਏ ਪ੍ਰਤੀ ਕਿਲੋ ਤੋਂ ਵੱਧ ਹੈ। ਹਾਲ ਹੀ `ਚ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਸੇ ਤਰ੍ਹਾਂ ਦੇ ਪ੍ਰਬੰਧ ਲਖਨਊ, ਵਾਰਾਣਸੀ, ਅਸਾਮ, ਨਾਗਾਲੈਂਡ ਅਤੇ ਮਨੀਪੁਰ ਸਮੇਤ ਉੱਤਰ-ਪੂਰਬੀ ਰਾਜਾਂ ਤੱਕ ਵਧਾਏ ਜਾਣਗੇ। ਸਰਕਾਰ ਢੋਆ-ਢੁਆਈ ਵਿੱਚ ਪਿਆਜ਼ ਦੇ ਨੁਕਸਾਨ ਨੂੰ ਘਟਾਉਣ ਲਈ ਸੀਲਬੰਦ ਕੰਟੇਨਰ ਦੀ ਆਵਾਜਾਈ ਲਈ ਕੌਨਕੋਰਡ ਨਾਲ ਵੀ ਗੱਲਬਾਤ ਕਰ ਰਹੀ ਹੈ। ਆਮ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਦੀਵਾਲੀ ਤੋਂ ਪਹਿਲਾਂ ਮੋਬਾਈਲ ਵੈਨਾਂ, ਐਨਸੀਸੀਐਫ ਅਤੇ ਨੈਫੇਡ ਰਾਹੀਂ ਪਿਆਜ਼ ਵੰਡੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਪਹਿਲੀ ਵਾਰ ਰੇਲ ਰਾਹੀਂ ਪਿਆਜ਼ ਲਿਆਂਦਾ ਗਿਆ ਹੈ। ਜਦੋਂ ਕਾਂਡਾ ਐਕਸਪ੍ਰੈਸ ਟਰੇਨ ਪਿਆਜ਼ ਲੈ ਕੇ ਦਿੱਲੀ ਦੇ ਕਿਸ਼ਨਗੰਜ ਰੇਲਵੇ ਸਟੇਸ਼ਨ ਪਹੁੰਚੀ ਤਾਂ ਖਪਤਕਾਰ ਮੰਤਰਾਲੇ ਦੇ ਅਧਿਕਾਰੀਆਂ ਨੇ ਟਰੇਨ ਦਾ ਸਵਾਗਤ ਕੀਤਾ।

Advertisement
Advertisement
Advertisement
Advertisement
Scroll to Top