Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:59 am

+91 90915 01313 , +91 90916 01313

punjabbanni@gmail.com
punjabbani@yahoo.com

ਕੈਨੇਡਾ ’ਚ ਇੱਕ ਸੜਕ ਹਾਦਸੇ ਦੌਰਾਨ ਬੋਹਾ ਦੇ ਨੌਜਵਾਨ ਦੀ ਮੌਤ

ਕੈਨੇਡਾ ’ਚ ਇੱਕ ਸੜਕ ਹਾਦਸੇ ਦੌਰਾਨ ਬੋਹਾ ਦੇ ਨੌਜਵਾਨ ਦੀ ਮੌਤ

ਕੈਨੇਡਾ ’ਚ ਇੱਕ ਸੜਕ ਹਾਦਸੇ ਦੌਰਾਨ ਬੋਹਾ ਦੇ ਨੌਜਵਾਨ ਦੀ ਮੌਤ
ਬੁਢਲਾਡਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ’ਚ ਇੱਕ ਸੜਕ ਹਾਦਸੇ ਦੌਰਾਨ ਬੋਹਾ ਦੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਕੈਨੇਡਾ ਦੇ ਡਾਊਨਟਾਊਨ ਵਿਕਟੋਰੀਆ ਵਿੱਚ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਦੌਰਾਨ ਬੋਹਾ ਵਾਸੀ ਰਾਜਿੰਦਰ ਸਿੰਘ (24) ਪੁੱਤਰ ਹਰਬੰਸ ਸਿੰਘ ਦੀ ਹੋਈ ਮੌਤ ਹੋ ਗਈ। ਜਾਂਚ ਦਫ਼ਤਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਵਿਕਟੋਰੀਆ ਦੇ ਡਾਊਨਟਾਊਨ ਵਿੱਚ ਸ਼ਨੀਵਾਰ 19 ਅਕਤੂਬਰ ਰਾਤ ਦੇ ਕਰੀਬ 1 ਵਜੇ ਇੱਕ ਖਤਰਨਾਕ ਸੜਕ ਹਾਦਸਾ ਵਾਪਰਿਆ। ਰਾਜਿੰਦਰ ਸਿੰਘ ਆਪਣੀ ਕਾਰ ਸਮੇਤ ਡਗਲਸ ਅਤੇ ਹੰਬੋਲਟ ਸੜਕਾਂ ਦੇ ਖੇਤਰ ਵਿੱਚ ਬੱਤੀਆਂ ’ਤੇ ਰੁਕਿਆ ਹੋਇਆ ਸੀ। ਇੱਕ ਤੇਜ਼ ਰਫ਼ਤਾਰ ਨਿਸ਼ਾਨ ਟਾਈਟਨ ਪਿਕਅਪ ਟਰੱਕ ਦੇ ਡਰਾਈਵਰ ਦੁਆਰਾ ਰਾਜਿੰਦਰ ਸਿੰਘ ਦੀ ਕਾਰ ਨੂੰ ਤੇਜ਼ ਟੱਕਰ ਲਗਾ ਦਿੱਤੀ ਅਤੇ ਰਾਜਿੰਦਰ ਸਿੰਘ ਦੀ ਕਾਰ ਦੇ ਅੱਗੇ ਇੱਕ ਬੀਸੀ ਟਰਾਂਜ਼ਿਟ ਬੱਸ ਸਮੇਤ ਦੋ ਹੋਰ ਵਾਹਨਾਂ ਨਾਲ ਟਕਰਾਉਣ ਬਾਅਦ ਰਾਜਿੰਦਰ ਸਿੰਘ ਦੀ ਮੌਤ ਹੋ ਗਈ। ਪਿਕਅੱਪ ਡਰਾਈਵਰ ਪੁਲਿਸ ਤੋਂ ਭੱਜ ਰਿਹਾ ਸੀ।ਰਿਪੋਰਟਾਂ ਮੁਤਾਬਕ ਪਤਾ ਲੱਗਿਆ ਕਿ ਉਹ ਗਲਤ ਢੰਗ ਨਾਲ ਗੱਡੀ ਚਲਾ ਰਹੇ ਸਨ, ਜਿਸ ਨੂੰ ਕੋਰਟਨੀ ਸਟ੍ਰੀਟ ਨੇੜੇ ਡਗਲਸ ਦੇ 900 ਬਲਾਕ ਵਿੱਚ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿ ਡਗਲਸ ਅਤੇ ਹਮਬੋਲਟ ਦੇ ਇੰਟਰਸੈਕਸ਼ਨ ਦੇ ਨੇੜੇ ਵਾਪਰੇ ਭਿਆਨਕ ਹਾਦਸੇ ਦੇ ਮੁਲਜ਼ਮ ਪਿਕਅੱਪ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਬੋਹਾ ਖੇਤਰ ਵਾਸੀ, ਸਮਾਜਿਕ ਆਗੂ, ਦੁਕਾਨਦਾਰ ਭਰਾ, ਰਾਜਨੀਤੀਵਾਨ, ਪੁਲਿਸ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਮ੍ਰਿਤਕ ਨੌਜਵਾਨ ਦੇ ਘਰ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।

Advertisement
Advertisement
Advertisement
Advertisement
Scroll to Top