Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 4:55 am

+91 90915 01313 , +91 90916 01313

punjabbanni@gmail.com
punjabbani@yahoo.com

ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਮੁੰਬਈ `ਚ ਪੋਕਸੋ ਐਕਟ ਤਹਿਤ ਮਾਮਲਾ ਦਰਜ

ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਮੁੰਬਈ `ਚ ਪੋਕਸੋ ਐਕਟ ਤਹਿਤ ਮਾਮਲਾ ਦਰਜ

ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਮੁੰਬਈ `ਚ ਪੋਕਸੋ ਐਕਟ ਤਹਿਤ ਮਾਮਲਾ ਦਰਜ
ਮੁੰਬਈ : ਬਾਲੀਵੁੱਡ ਅਤੇ ਟੀ. ਵੀ. ਸੀਰੀਅਲ ਨਿਰਮਾਤਾ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਮੁੰਬਈ `ਚ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪਲੇਟਫਾਰਮ `ਆਲਟ ਬਾਲਾਜੀ` ਦੀ ਵੈੱਬ ਸੀਰੀਜ਼ `ਗੰਦੀ ਬਾਤ` ਦੇ ਸੀਜ਼ਨ 6 ਨਾਲ ਸਬੰਧਤ ਹੈ।ਏਕਤਾ ਅਤੇ ਉਸ ਦੀ ਮਾਂ `ਤੇ ਇਸ ਵੈੱਬ ਸੀਰੀਜ਼ `ਚ ਨਾਬਾਲਗ ਲੜਕੀਆਂ ਦੇ ਇਤਰਾਜ਼ਯੋਗ ਸੀਨ ਫਿਲਮਾਉਣ ਦਾ ਇਲਜ਼ਾਮ ਹੈ। ਹਾਲਾਂਕਿ, ਇਹ ਵਿਵਾਦਪੂਰਨ ਐਪੀਸੋਡ ਫਿਲਹਾਲ ਇਸ ਐਪ `ਤੇ ਸਟ੍ਰੀਮ ਨਹੀਂ ਹੋ ਰਿਹਾ ਹੈ।ਮੁੰਬਈ ਦੇ ਇੱਕ ਵਿਅਕਤੀ ਨੇ ਐਫਆਈਆਰ ਦਰਜ ਕਰਵਾਈ ਹੈ, ਜਿਸ ਵਿੱਚ ਮਹਾਪੁਰਖਾਂ ਅਤੇ ਸੰਤਾਂ ਦਾ ਅਪਮਾਨ ਕਰਨ ਦਾ ਵੀ ਦੋਸ਼ ਹੈ, ਇੱਕ ਸਥਾਨਕ ਨਾਗਰਿਕ ਨੇ ਮੁੰਬਈ ਦੇ ਬੋਰੀਵਲੀ ਵਿੱਚ ਐਮਐਚਬੀ ਪੁਲਿਸ ਸਟੇਸ਼ਨ ਵਿੱਚ ਸਾਬਕਾ ਏਐਲਟੀਬਾਲਾਜੀ ਨਿਰਮਾਤਾ ਏਕਤਾ ਅਤੇ ਉਸਦੀ ਮਾਂ ਸ਼ੋਭਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।ਸਿ਼ਕਾਇਤਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਲੜੀ ਦੇ ਇੱਕ ਐਪੀਸੋਡ ਵਿੱਚ, ਕੁਝ ਦ੍ਰਿਸ਼ ਪੋਕਸੋ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦਿਖਾਏ ਗਏ ਸਨ। ਇਸ ਦੇ ਨਾਲ ਹੀ ਵੈੱਬ ਸੀਰੀਜ਼ ਵਿੱਚ ਸਿਗਰਟ ਦੇ ਇਸ਼ਤਿਹਾਰਾਂ ਦੀ ਵਰਤੋਂ ਕਰਕੇ ਮਹਾਂਪੁਰਸ਼ਾਂ ਅਤੇ ਸੰਤਾਂ ਦਾ ਅਪਮਾਨ ਕੀਤਾ ਗਿਆ। ਇਸ ਕਾਰਨ ਸ਼ਿਕਾਇਤਕਰਤਾ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ।ਇਸ ਤਰ੍ਹਾਂ, ਪੋਕਸੋ ਐਕਟ ਤੋਂ ਇਲਾਵਾ, ਆਈਟੀ ਐਕਟ 2000, ਵੂਮੈਨ ਪ੍ਰੋਹਿਬਿਸ਼ਨ ਐਕਟ 1986 ਅਤੇ ਸਿਗਰੇਟ-ਅਦਰ ਤੰਬਾਕੂ ਉਤਪਾਦ ਐਕਟ 2003 ਵਰਗੇ ਕਾਨੂੰਨਾਂ ਦੀ ਲੜੀ ਵਿੱਚ ਉਲੰਘਣਾ ਕੀਤੀ ਗਈ ਹੈ। ਏਕਤਾ ਅਤੇ ਸ਼ੋਭਾ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਹਾਲਾਂਕਿ ਅਜੇ ਤੱਕ ਇਸ ਮਾਮਲੇ `ਤੇ ਏਕਤਾ ਕਪੂਰ ਜਾਂ ਸ਼ੋਭਾ ਕਪੂਰ ਦਾ ਕੋਈ ਬਿਆਨ ਨਹੀਂ ਆਇਆ ਹੈ। ਬੱਚਿਆਂ `ਤੇ ਬਣੀਆਂ ਅਸ਼ਲੀਲ ਫਿਲਮਾਂ `ਤੇ ਅਦਾਲਤ ਦੀ ਤਾਜ਼ਾ ਟਿੱਪਣੀ ਤੋਂ ਬਾਅਦ ਦੋਵਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ।

Advertisement
Advertisement
Advertisement
Advertisement
Scroll to Top