Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 1:01 pm

+91 90915 01313 , +91 90916 01313

punjabbanni@gmail.com
punjabbani@yahoo.com

ਬਸਪਾ ਭਵਿੱਖ ਵਿਚ ਉੱਤਰ ਪ੍ਰਦੇਸ਼ ਜਾਂ ਮੁਲਕ ਵਿਚ ਹੋਰ ਕਿਤੇ ਕਿਸੇ ਖੇਤਰੀ ਪਾਰਟੀ ਨਾਲ ਵੀ ਕੋਈ ਚੋਣ ਗੱਠਜੋੜ ਨਹੀਂ ਕਰੇਗੀ : ਮਾਇਆਵਤੀ

ਬਸਪਾ ਭਵਿੱਖ ਵਿਚ ਉੱਤਰ ਪ੍ਰਦੇਸ਼ ਜਾਂ ਮੁਲਕ ਵਿਚ ਹੋਰ ਕਿਤੇ ਕਿਸੇ ਖੇਤਰੀ ਪਾਰਟੀ ਨਾਲ ਵੀ ਕੋਈ ਚੋਣ ਗੱਠਜੋੜ ਨਹੀਂ ਕਰੇਗੀ : ਮਾਇਆਵਤੀ

ਬਸਪਾ ਭਵਿੱਖ ਵਿਚ ਉੱਤਰ ਪ੍ਰਦੇਸ਼ ਜਾਂ ਮੁਲਕ ਵਿਚ ਹੋਰ ਕਿਤੇ ਕਿਸੇ ਖੇਤਰੀ ਪਾਰਟੀ ਨਾਲ ਵੀ ਕੋਈ ਚੋਣ ਗੱਠਜੋੜ ਨਹੀਂ ਕਰੇਗੀ : ਮਾਇਆਵਤੀ
ਲਖਨਊ : ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਵਿੱਖ ਵਿਚ ਉੱਤਰ ਪ੍ਰਦੇਸ਼ ਜਾਂ ਮੁਲਕ ਵਿਚ ਹੋਰ ਕਿਤੇ ਕਿਸੇ ਖੇਤਰੀ ਪਾਰਟੀ ਨਾਲ ਵੀ ਕੋਈ ਚੋਣ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਇਹ ਐਲਾਨ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਹੋਈਆਂ ਹਾਲੀਆ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਦੀ ਇਕ ਸਮੀਖਿਆ ਮੀਟਿੰਗ ਵਿਚ ਕੀਤਾ ਹੈ।ਉਨ੍ਹਾਂ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਆਪਣੇ ਖ਼ਾਤੇ ਤੋਂ ਇਕ ਪੋਸਟ ਵੀ ਪਾਈ ਹੈ, ਜਿਸ ਵਿਚ ਉਨ੍ਹਾਂ ਬਸਪਾ ਦੀਆਂ ਵੋਟਾਂ ਇਸ ਦੇ ਚੋਣ ਭਾਈਵਾਲਾਂ ਨੂੰ ਚਲੇ ਜਾਣ ਪਰ ਭਾਈਵਾਲਾਂ ਦੀਆਂ ਵੋਟਾਂ ਬਸਪਾ ਨੂੰ ਨਾ ਆਉਣ ਦਾ ਹਵਾਲਾ ਦਿੰਦਿਆਂ ਇਹ ਫ਼ੈਸਲਾ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਉਮੀਦ ਮੁਤਾਬਕ ਨਤੀਜੇ ਨਾ ਆਉਣ ਕਰ ਕੇ ਪਾਰਟੀ ਕਾਡਰ ਵਿਚ ਨਿਰਾਸ਼ਾ ਪੈਦਾ ਹੁੰਦੀ ਹੈ । ਉਨ੍ਹਾਂ ਇਸ ਸਬੰਧੀ ਹਰਿਆਣਾ ਦੀਆਂ ਹਾਲੀਆ ਚੋਣਾਂ, ਜਿਥੇ ਪਾਰਟੀ ਦਾ ਓਮ ਪ੍ਰਕਾਸ਼ ਚੌਟਾਲਾ ਦੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਗੱਠਜੋੜ ਸੀ ਅਤੇ ਨਾਲ ਹੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਕੀਤੇ ਸਮਝੌਤਿਆਂ ਦੀ ਹੋਏ ‘ਕੌੜੇ ਤਜਰਬਿਆਂ’ ਦਾ ਹਵਾਲਾ ਦਿੱਤਾ ਹੈ।ਉਨ੍ਹਾਂ ਇਸ ਸਬੰਧੀ ਹਿੰਦੀ ਵਿਚ ਲੜੀਵਾਰ ਚਾਰ ਟਵੀਟਾਂ ਕੀਤੀਆਂ ਹਨ। ਆਪਣੀ ਪਹਿਲੀ ਟਵੀਟ ਵਿਚ ਉਨ੍ਹਾਂ ਕਿਹਾ ਕਿ ਯੂ. ਪੀ. ਸਮੇਤ ਦੂਜੇ ਸੂਬਿਆਂ ਦੀਆਂ ਚੋਣਾਂ ਵਿਚ ਵੀ ਬੀਐੱਸਪੀ ਦੀਆਂ ਵੋਟਾਂ ਗੱਠਜੋੜ ਪਾਰਟੀਆਂ ਨੂੰ ਟਰਾਂਸਫਰ ਹੋ ਜਾਣ, ਪਰ ਉਨ੍ਹਾਂ ਦੀਆਂ ਵੋਟਾਂ ਬੀ. ਐੱਸ. ਪੀ. ਨੂੰ ਟਰਾਂਸਫਰ ਕਰਾਉਣ ਦੀ ਸਮਰੱਥਾ ਉਨ੍ਹਾਂ ਵਿਚ ਨਾ ਹੋਣ ਕਾਰਨ ਉਮੀਦ ਮੁਤਾਬਕ ਨਤੀਜੇ ਨਾ ਮਿਲਣ ਕਰ ਕੇ ਪਾਰਟੀ ਕਾਡਰ ਵਿਚ ਨਿਰਾਸ਼ਾ ਅਤੇ ਉਸ ਕਾਰਨ ਮੂਵਮੈਂਟ ਨੂੰ ਨੁਕਸਾਨ ਤੋਂ ਬਚਾਉਣਾ ਜ਼ਰੂਰੀ।ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਇਸ ਤੋਂ ਪਹਿਲਾਂ ਪੰਜਾਬ ਚੋਣਾਂ ਦੇ ਕੌੜੇ ਤਜਰਬੇ ਦੇ ਮੱਦੇਨਜ਼ਰ ਅੱਜ ਹਰਿਆਣਾ ਅਤੇ ਪੰਜਾਬ ਦੀ ਸਮੀਖਿਆ ਮੀਟਿੰਗ ਵਿਚ ਖੇਤਰੀ ਪਾਰਟੀਆਂ ਨਾਲ ਵੀ ਅੱਗੋਂ ਕੋਈ ਗੱਠਜੋੜ ਨਾ ਕਰਨ ਦਾ ਫ਼ੈਸਲਾ, ਜਦੋਂਕਿ ਭਾਜਪਾ/ਐੱਨਡੀਏ ਅਤੇ ਕਾਂਗਰਸ/ਇੰਡੀਆ ਗੱਠਜੋੜ ਤੋਂ ਦੂਰੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਬਸਪਾ ਦੇ ‘ਇਕੋ-ਇਕ ਅਹਿਮ ਅੰਬੇਡਕਰਵਾਦੀ ਪਾਰਟੀ’ ਹੋਣ ਕਾਰਨ ਇਸ ਦੇ ‘ਮਾਣ-ਸਨਮਾਨ ਦੇ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਚੌਤਰਫ਼ਾ ਜਾਤੀਵਾਦੀ ਕੋਸ਼ਿਸ਼ਾਂ’ ਲਗਾਤਾਰ ਜਾਰੀ ਹਨ, ਜਿਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

Advertisement
Advertisement
Advertisement
Advertisement
Scroll to Top