Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 8:42 pm

+91 90915 01313 , +91 90916 01313

punjabbanni@gmail.com
punjabbani@yahoo.com

ਭਾਨਾ ਸਿੱਧੂ ਖਿਲਾਫ ਪਟਿਆਲਾ ਦੇ ਸਦਰ ਥਾਣੇ ਵਿੱਚ ਕੇਸ ਦਰਜ

ਭਾਨਾ ਸਿੱਧੂ ਖਿਲਾਫ ਪਟਿਆਲਾ ਦੇ ਸਦਰ ਥਾਣੇ ਵਿੱਚ ਕੇਸ ਦਰਜ

ਭਾਨਾ ਸਿੱਧੂ ਖਿਲਾਫ ਪਟਿਆਲਾ ਦੇ ਸਦਰ ਥਾਣੇ ਵਿੱਚ ਕੇਸ ਦਰਜ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਥਾਣਾ ਸਦਰ ਵਿਖੇ ਯੂਟਿਊਬਰ ਭਾਨਾ ਸਿੱਧੂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸਿ਼ਕਾਇਤਕਰਤਾ ਪੂਨਮ ਸੁਆਮੀ ਦੇ ਅਨੁਸਾਰ ਭਾਨਾ ਸਿੱਧੂ ਅਤੇ ਉਸਦੇ ਸਾਥੀਆਂ ਦੇ ਦੁਆਰਾ ਉਨ੍ਹਾਂ ਦੀ ਡੇਰੇ ਦੀ ਜ਼ਮੀਨ ‘ਚ ਧੱਕੇ ਦੇ ਨਾਲ ਪੱਕੀ ਹੋਈ ਝੋਨੇ ਦੀ ਫਸਲ ਵੱਢੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੀੜਤਾਂ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਹੈ ਕਿ ਪਿੰਡ ਤੇਜਾਂ ਵਿੱਚ ਉਨ੍ਹਾਂ ਦੀ ਕੁੱਲ ਜ਼ਮੀਨ 106 ਏਕੜ ਵਿੱਚੋਂ 36 ਏਕੜ ਜ਼ਮੀਨ ਜਿਸ ਦੇ ਵਿੱਚ ਅਸੀਂ ਝੋਨਾ ਬੀਜਿਆ ਹੋਇਆ ਸੀ ਅਤੇ ਜਦੋਂ 7 ਤਰੀਕ ਨੂੰ ਅਸੀਂ ਆਪਣੇ ਪਿੰਡ ਫਸਲ ਦੇਖਣ ਦੇ ਲਈ ਗਏ ਤਾਂ ਸਾਡੇ ਖੇਤਾਂ ਦੇ ਵਿੱਚ ਅਮਨ ਸਿੱਧੂ, ਭਾਨਾ ਸਿੱਧੂ ਅਤੇ ਉਸਦੀ ਭੈਣ ਪਾਲ ਕੌਰ ਸਮੇਤ ਅੱਠ ਤੋਂ ਨੌ ਵਿਅਕਤੀ ਸਾਡੀ ਫਸਲ ਵੱਢ ਰਹੇ ਸਨ ਅਤੇ ਜਦੋਂ ਅਸੀਂ ਇਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਵਿਅਕਤੀ ਸਾਡੇ ਗਲ ਪੈ ਗਏ ਅਤੇ ਕੁੱਟਣ ਮਾਰਨ ਦੀ ਕੋਸ਼ਿਸ਼ ਕਰਨ ਲੱਗੇ, ਅਤੇ ਅਸੀਂ ਆਪਣੀ ਜਾਨ ਬਚਾ ਕੇ ਗੱਡੀ ਵਿੱਚ ਸਵਾਰ ਹੋ ਕੇ ਆਉਣ ਲੱਗੇ ਤਾਂ ਇਹਨਾਂ ਨੇ ਸਾਡੀ ਗੱਡੀ ਦੇ ਅੱਗੇ ਗੱਡੀ ਲਗਾ ਕੇ ਰੋਕ ਕੇ ਸਾਨੂੰ ਘੇਰ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਸ ਤੋਂ ਬਾਅਦ ਅਸੀਂ ਆਪਣੇ ਘਰ ਚਲੇ ਗਏ। ਆਪਣੇ ਬਿਆਨਾਂ ਵਿੱਚ ਪੂਨਮ ਸੁਆਮੀ ਦੁਆਰਾ ਇਹ ਵੀ ਲਿਖਵਾਇਆ ਗਿਆ ਕਿ ਜਦੋਂ ਉਹ ਗੱਡੀ ਵਿੱਚ ਵਾਪਸ ਜਾ ਰਹੇ ਸਨ ਤਾਂ ਅਮਨ ਸਿੱਧੂ ਦਵਿੰਦਰ ਕੰਬੋਜ ਬੰਟੀ ਸਰਾਂ ਨੇ ਸਾਡਾ ਪਿੱਛਾ ਵੀ ਕੀਤਾ। ਫਿਲਹਾਲ ਪੁਲਿਸ ਵੱਲੋਂ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ ਸੱਤ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

Advertisement
Advertisement
Advertisement
Advertisement
Scroll to Top