Breaking News ਡਾ. ਬਲਜੀਤ ਕੌਰ ਨੂੰ ਬਾਲ ਵਿਆਹ ਦੀ ਸੂਚਨਾ ਮਿਲਦੇ ਹੀ ਹੋਈ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਬਾਲ ਵਿਆਹ ਰੁਕਵਾਇਆਮੱਛੀ ਪਾਲਣ ਵਿਭਾਗ ਨੇ ਮੱਛੀ ਪਾਲਕਾਂ ਨੂੰ 26 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ : ਗੁਰਮੀਤ ਸਿੰਘ ਖੁੱਡੀਆਂਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵੱਖ ਵੱਖ ਵਾਰਡਾਂ ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ4.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਮੱਛੀ ਮੰਡੀ ਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਦਘਾਟਨਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਲਾਲਜੀਤ ਸਿੰਘ ਭੁੱਲਰਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਕੂਟਰ 'ਤੇ ਪਟਿਆਲਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਕਮਿਸ਼ਨਰ ਨੂੰ ਨਾਲ ਲੈ ਕੇ ਕੀਤਾ ਦੌਰਾਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ 6276 ਪੰਚਾਂ ਨੂੰ ਸਹੁੰ ਚੁਕਾਈ

ਕੁਦਰਤੀ ਆਫਤਾਵਾਂ ਸੰਸਾਰ ਨੂੰ ਤਬਾਹ ਕਰ ਰਹੀਆਂ, ਪਰ ਅਸੀਂ ਬਚਾਉ ਮਦਦ ਲਈ ਤਿਆਰ ਨਹੀਂ

ਦੁਆਰਾ: Punjab Bani ਪ੍ਰਕਾਸ਼ਿਤ :Friday, 11 October, 2024, 09:45 AM

ਕੁਦਰਤੀ ਆਫਤਾਵਾਂ ਸੰਸਾਰ ਨੂੰ ਤਬਾਹ ਕਰ ਰਹੀਆਂ, ਪਰ ਅਸੀਂ ਬਚਾਉ ਮਦਦ ਲਈ ਤਿਆਰ ਨਹੀਂ
ਪਟਿਆਲਾ : ਕੁਦਰਤੀ ਆਫਤਾਵਾਂ ਸੰਸਾਰ ਵਿੱਚ ਤੀਸਰੇ ਸੰਸਾਰ ਯੁੱਧ ਤੋਂ ਵੱਧ ਤਬਾਹੀਆ ਕਰਨੀਆਂ ਸ਼ੁਰੂ ਹੋ ਰਹੀਆਂ ਹਨ। ਜਿਸ ਦੇ ਪ੍ਰਚੰਡ ਰੂਪ ਧਰਤੀ ਦੇ ਵੱਖ ਵੱਖ ਹਿੱਸਿਆਂ ਅਤੇ ਦੇਸ਼ਾਂ ਵਿਖੇ ਦੇਖਣ ਨੂੰ ਮਿਲ ਰਹੇ ਹਨ, ਕਿਧਰੇ ਜੰਗਲਾਂ ‘ਚ ਅੱਗਾਂ ਲੱਗ ਰਹੀਆਂ ਹਨ, ਗਲੇਸ਼ੀਅਰ ਪਿਘਲ ਰਹੇ ਹਨ, ਹੜ, ਤੂਫਾਨ ਬੇਮੌਸਮੀ ਬਾਰਿਸ਼, ਤੁਫਾਨ ਹਨੇਰੀਆਂ, ਸਮੇਤ ਬਹੁਤ ਸਾਰੀਆਂ ਆਫਤਾਂਵਾਂ ਜੰਗਾਂ, ਭਿਆਨਕ ਵਿਨਾਸ਼ਕਾਰੀ ਹਥਿਆਰਾਂ ਬੰਬਾਂ ਮਿਜ਼ਾਇਲਾਂ ਦੀ ਭਰਮਾਰ ਅਤੇ ਵਰਤੋਂ, ਹਰ ਪਲ ਵਧਦੀਆਂ ਆ ਰਹੀਆਂ ਹਨ, ਇਸ ਸਮੇਂ ਅਤੇ ਆਉਣ ਵਾਲੇ ਸਮੇਂ ਵਿੱਚ ਹਰੇਕ ਇਨਸਾਨ ਲਈ ਇਹ ਆਫਤਾਵਾਂ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਤਾਂ ਹਨ,ਪਰ ਚਿੰਤਾਂ ਕੇਵਲ ਵਿਗਿਆਨੀਆ, ਸਾਇੰਸਦਾਨਾਂ ਅਤੇ ਕੀਮਤੀ ਜਾਨਾਂ ਬਚਾਉਣ ਵਾਲਿਆ ਨੂੰ ਹੈ। ਕੁਦਰਤੀ ਅਤੇ ਮਨੁੱਖੀ ਆਫਤਾਵਾਂ ਵਲੋਂ ਕੀਤੀਆਂ ਜਾ ਰਹੀਆਂ ਅਤੇ ਆਉਣ ਵਾਲੀਆਂ ਤਬਾਹੀਆਂ ਬਾਰੇ ਆਮ ਨਾਗਰਿਕ ਕਰਮਚਾਰੀ ਅਤੇ ਸੰਸਥਾਵਾਂ ਘਟ ਫ਼ਿਕਰਮੰਦ ਹਨ, ਜਿਸ ਕਾਰਨ ਉਨ੍ਹਾਂ ਵਲੋਂ, ਆਪਣੇ ਆਪ, ਆਪਣੇ ਘਰ ਪਰਿਵਾਰਾਂ ਅਤੇ ਮਾਨਵਤਾ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਯਤਨ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਸਰਕਾਰਾਂ ਸੰਸਥਾਵਾਂ ਵਲੋਂ ਨੋਜਵਾਨਾਂ, ਨਾਗਰਿਕਾਂ ਪੁਲਿਸ ਫੈਕਟਰੀ ਕਰਮਚਾਰੀਆਂ, ਡਾਕਟਰਾਂ ਨਰਸਾਂ ਅਤੇ ਐਨ ਐਸ ਐਸ ਵੰਲਟੀਅਰਾਂ ਅਤੇ ਐਨ ਸੀ ਸੀ ਕੈਡਿਟਸ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਰੈਸਕਿਯੂ ਟਰਾਂਸਪੋਰਟ ਸਿਸਟਮ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ, ਲਗਾਤਾਰ ਹੋ ਰਹੀਆਂ ਲੋੜ ਤੋਂ ਕਈ ਗੁਣਾ ਵੱਧ ਬਾਰਿਸ਼ਾਂ , ਤੁਫਾਨ, ਹਨੇਰੀਆਂ, ਹੜਾਂ ਬਦਲ ਫਟਣਾ ਅਤੇ ਅੱਗਾਂ ਗੈਸਾਂ ਲੀਕ ਹੋਣ ਨੇ ਜਨ ਜੀਵਨ ਤਬਾਹੀ ਵੱਲ ਮੋੜ ਦਿੱਤਾ ਹੈ। ਇਸੇ ਕੜੀ ਵਿੱਚ ਇਸ ਸਦੀ ਦਾ ਸਭ ਤੋਂ ਵੱਡਾ ਤੂਫਾਨ, ਅਮਰੀਕਾ ਵਿਖੇ ਦਸਤਕ ਦੇ ਚੁੱਕਾ ਹੈ, ਮਾਲਟਨ ਨਾਂ ਦਾ ਇਹ ਤੂਫਾਨ, ਅਮਰੀਕਾ ਦੀਆਂ ਕਈ ਸਟੇਟਾਂ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਪਹੁੰਚਾ ਰਿਹਾ ਹੈ। ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਸੈਂਕੜੇ ਮਨੁੱਖੀ ਜਾਨਾਂ ਇਨ੍ਹਾਂ ਕੁਦਰਤੀ ਆਫਤਾਵਾਂ ਕਾਰਨ ਬਰਬਾਦ ਹੋ ਰਹੀਆਂ ਹਨ । ਇਹ ਤੂਫਾਨ ਇਨਾ ਵੱਡਾ ਹੈ ਕਿ ਇਸ ਨੂੰ ਸਪੇਸ ਤੋਂ ਵੀ ਦੇਖਿਆ ਜਾ ਸਕਦਾ ਹੈ, ਨਾਸਾ ਅਨੁਸਾਰ ਇਹ, ਤੁਫਾਨ 240 ਕਿਲੋਮੀਟਰ ਤੋਂ ਵੱਧ ਸਪੀਡ ਨਾਲ ਸਮੁੰਦਰੀ ਕੰਢਿਆਂ ਤੇ ਟਕਰਾਇਆ ਹੈ, ਇਸ ਨਾਲ 40-50 ਫੁੱਟ ਉਚੀਆਂ ਲਹਿਰਾਂ ਪੈਦਾ ਹੋ ਰਹੀਆਂ ਹਨ। ਸਮੁੰਦਰ ਦਾ ਪਾਣੀ ਸ਼ਹਿਰਾਂ ਵਿੱਚ ਵੜ ਰਿਹਾ ਹੈ । ਏਅਰਪੋਰਟਾਂ ਤੇ 700 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਹਨ। ਅਮਰੀਕੀ ਰਾਸ਼ਟਰਪਤੀ ਅਤੇ ਦੂਸਰੇ ਮੰਤਰੀਆਂ ਨੇ ਆਪਣੇ ਵਿਦੇਸ਼ ਦੌਰੇ ਰੱਦ ਕਰ ਦਿੱਤੇ ਹਨ, ਪਰ ਅਮਰੀਕੀ ਪ੍ਰਸ਼ਾਸਨ, ਆਰਮੀ, ਡਿਜ਼ਾਸਟਰ ਮੈਨੇਜਮੈਂਟ ਫੋਰਸ, ਵਿਗਿਆਨੀ, ਸਾਇੰਸਦਾਨ ਵੀ ਇਸ ਤਰ੍ਹਾਂ ਦੇ ਭਿਆਨਕ ਵਿਨਾਸ਼ਕਾਰੀ ਤੁਫਾਨਾਂ ਨੂੰ ਰੋਕਣ, ਇਸ ਦੇ ਅਸਰ ਨੂੰ ਘਟਾਉਣ ਲਈ ਬੇਬਸ ਹਨ । ਇਸ ਸਮੁੰਦਰੀ ਤੂਫਾਨ ਨਾਲ ਜੋਰਜੀਆ, ਫਲੋਰੀਡਾ, ਸਾਊਥ ਕੈਰੋ, ਲੀਨਾ, ਟਨਐਜ, ਵੀਰਜੀਨੀਆ ਅਤੇ ਉੱਤਰੀ ਕੈਰੋਲੀਨਾ ਵਰਗੀਆਂ ਸਟੇਟਾਂ ਜਬਰਦਸਤ ਪ੍ਰਭਾਵਿਤ ਹੋਈਆਂ ਹਨ, ਇਨ੍ਹਾਂ ਰਾਜਾਂ ਵਿੱਚ ਲਗਾਤਾਰ, ਤੇਜ ਗਤੀ ਨਾਲ ਬਾਰਿਸ਼ਾਂ, ਤੁਫਾਨਾਂ, ਹਨੇਰੀਆਂ, ਹੜ ਤਬਾਹੀ ਮਚਾ ਰਹੇ ਹਨ । ਆਉਣ ਵਾਲੇ ਸਮੇਂ ਵਿੱਚ ਇਸ ਵੱਡੀ ਤਬਾਹੀ ਤੋਂ ਉਭਰਨ ਲਈ ਅਮਰੀਕਾ, ਅਤੇ ਦੂਸਰੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਕਈ ਸਾਲ ਲੱਗਣਗੇ। ਹਾਲੇ ਪਿਛਲੇ ਮਹੀਨੇ ਸਤੰਬਰ ਦੇ ਆਖਰ ਵਿੱਚ ਆਏ ਹੈਲੈਨ ਤੂਫਾਨ ਨੇ ਹੀ ਬਹੁਤ ਭਾਰੀ ਤਬਾਹੀ ਮਚਾਈ ਸੀ ਪਰ ਇਹ ਦੂਸਰਾ ਤੂਫਾਨ ਵੀ ਇਹਨਾਂ ਸਟੇਟਾਂ ਵਿਖੇ ਹੀ ਆਉਣ ਕਾਰਨ, ਕੁਦਰਤ ਦਾ ਵਿਕਰਾਲ ਰੂਪ ਸਾਹਮਣੇ ਆ ਰਿਹਾ ਹੈ, ਇਸ ਤੁਫਾਨ ਕਾਰਨ 30 ਡਿਗਰੀ ਤੋਂ ਉਪਰ ਵਾਲੇ ਉਂਟਾਰੀਓ ਦੇ ਟਰਾਂਟੋ, ਬਰੈਂਪਟਨ ਵਰਗੇ ਸ਼ਹਿਰਾਂ ‘ਚ ਹਜ਼ਾਰਾਂ ਮੀਲ ਦੂਰ ਮੌਸਮ ਇਕਦਮ ਠੰਢਾ ਹੋ ਰਿਹਾ ਹੈ। ਪੀਣ ਵਾਲੇ ਪਾਣੀ, ਭੋਜਨ ਦਵਾਈਆਂ ਹਸਪਤਾਲਾਂ ਡਾਕਟਰਾਂ ਨਰਸਾਂ ਅਤੇ ਰਾਹਤ ਸਮੱਗਰੀਆਂ ਦੀ ਭਾਰੀ ਕਮੀਂ ਹੋਣ ਕਾਰਨ, ਲੋਕਾਂ, ਬੱਚਿਆਂ, ਨੋਜਵਾਨਾਂ ਅਤੇ ਵਿਦੇਸ਼ੀਆਂ ਦੇ ਜੀਵਨ ਨੂੰ ਹੁਣ ਅਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਖਤਰਾ ਹੈ । ਸਰਕਾਰ ਨੇ ਤਕਰੀਬਨ 30 ਲੱਖ ਲੋਕਾਂ ਨੂੰ ਘਰ ਛੱਡਣ ਲਈ ਚੇਤਾਵਨੀ ਜਾਰੀ ਕੀਤੀ ਹੈ, ਜਿਨ੍ਹਾਂ ਦੇ ਘਰ ਰਹਿਣ ਬਸੇਰੇ, ਕਾਰੋਬਾਰ, ਆਵਾਜਾਈ ਸਾਧਨਾਂ ਦੀ ਭਾਰੀ ਤਬਾਹੀਆਂ ਹੋ ਗਈਆ ਹਨ‌ । ਰੱਬ ਕਰੇ ਅਜੇਹਾ ਭਿਆਨਕ ਸਮਾਂ ਕਿਸੇ ਦੇਸ਼ ਸਮਾਜ ਘਰ ਪਰਿਵਾਰਾਂ ਅਤੇ ਭਾਰਤ ਪੰਜਾਬ ਤੇ ਕਦੀ ਵੀ ਨਾ ਆਵੇ, 200 ਕਿਲੋਮੀਟਰ ਤੋਂ ਉੱਪਰ ਦੀਆਂ ਤੇਜ਼ ਹਵਾਵਾਂ, ਹਨੇਰੀਆਂ, ਝੱਖੜ ,ਬਰਸਾਤਾਂ ਬਾਰੇ ਕਦੇ ਸੋਚ ਕੇ ਰੂਹ ਕੰਬ ਜਾਂਦੀ ਹੈ । ਹਿਮਾਚਲ ਪ੍ਰਦੇਸ਼ ਅਤੇ ਦੂਸਰੇ ਰਾਜਾਂ ਵਿੱਚ ਪਿਛਲੇ ਮਹੀਨੇ ਦੌਰਾਨ ਆਈਆਂ ਬਰਸਾਤਾਂ, ਹਨੇਰੀਆਂ, ਹੜਾਂ, ਬਦਲ ਫਟਣ ਨੇ ਭਿਆਨਕ ਵਿਨਾਸ਼ਕਾਰੀ ਤਬਾਹੀਆਂ ਕੀਤੀਆਂ ਹਨ ਜੋਂ ਅੱਜ ਵੀ ਯਾਦ ਕਰਦਿਆਂ ਉਥੇ ਦੇ ਲੋਕਾਂ ਦੇ ਦਿਲ ਦਿਮਾਗ ਕੰਬ ਜਾਂਦੇ ਹਨ । ਜੇਕਰ ਇਸ ਤਰ੍ਹਾਂ ਦੇ ਭਿਆਨਕ ਵਿਨਾਸ਼ਕਾਰੀ ਤੁਫਾਨ ਹਨੇਰੀਆਂ ਹੜਾਂ ਨੇ ਪੰਜਾਬ ਵੱਲ ਕੂਚ ਕੀਤਾ ਤਾਂ ਅਸੀਂ, ਪਸ਼ੂ ਪੰਛੀ, ਬੱਚੇ ਬਜ਼ੁਰਗ, ਭੂਮੀ, ਵਾਤਾਵਰਨ ਕਿਵੇਂ ਬਚ ਸਕਦੇ ਹਨ । ਜਦਕਿ ਅਮਰੀਕਾ ਵਰਗੇ ਮੁਲਕਾਂ ਦੇ ਮਿਤ੍ਰ ਦੇਸ਼ਾਂ ਤੋਂ ਰਾਹਤ ਸਮੱਗਰੀਆਂ ਅਤੇ ਆਰਮੀ, ਐਨ ਡੀ ਆਰ ਐਫ ਟੀਮਾਂ, ਲਗਾਤਾਰ ਮਦਦ ਕਰਨ ਲਈ ਪਹੁੰਚ ਰਹੀਆਂ ਹਨ ਪਰ ਅਸੀਂ, ਕੋਰੋਨਾ ਮਹਾਂਮਾਰੀ ਮਗਰੋਂ ਵੀ, ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਮਹਾਂਮਾਰੀਆਂ, ਤੋਂ ਬਚਣ ਬਚਾਉਣ ਲਈ ਅਜ ਵੀ ਅਣਜਾਣ ਹਾਂ। ਇਸ ਲਈ ਆਪਣੀ ਸੁਰੱਖਿਆ, ਬਚਾਅ, ਮਦਦ ਜੀਵਨ ਬਚਾਉਣ ਲਈ, ਸਾਨੂੰ ਆਪ ਹੀ ਸਿਖਿਅਤ ਜਾਗਰੂਕ ਅਤੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਜਾ ਫੇਰ ਮਰਨ ਲਈ ਤਿਆਰ ਰਹੋਂ ।
ਵਲੋਂ ਕਾਕਾ ਰਾਮ ਵਰਮਾ ਪਟਿਆਲਾ 9878611620



Scroll to Top