Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 3:49 am

+91 90915 01313 , +91 90916 01313

punjabbanni@gmail.com
punjabbani@yahoo.com

ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਹੁਣ 14 ਨੂੰ

ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਹੁਣ 14 ਨੂੰ

ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਹੁਣ 14 ਨੂੰ
ਜਲੰਧਰ : ਵਧੀਕ ਜਲ੍ਹਿਾ ਅਤੇ ਸੈਸ਼ਨ ਜੱਜ ਧਰਮੇਂਦਰ ਪਾਲ ਸਿੰਗਲਾ ਦੀ ਅਦਾਲਤ ਨੇ ਕਰੋੜਾਂ ਰੁਪਏ ਦੇ ਕਥਿਤ ਘੁਟਾਲਾ ਮਾਮਲੇ `ਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਲਈ ਹੁਣ 14 ਅਕਤੂਬਰ ਦੀ ਤੈਅ ਕੀਤੀ ਹੈ। ਅਦਾਲਤ 14 ਅਕਤੂਬਰ ਨੂੰ ਇਸ `ਤੇ ਫ਼ੈਸਲਾ ਸੁਣਾ ਸਕਦੀ ਹੈ। ਵੀਰਵਾਰ ਨੂੰ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ। ਇਸ ਮਾਮਲੇ `ਚ ਭਾਰਤ ਭੂਸ਼ਣ ਖ਼ਿਲਾਫ਼ ਚੱਲ ਰਹੇ ਕੇਸ ਦੀ ਸੁਣਵਾਈ ਨੂੰ ਲੈ ਕੇ ਵੀ ਅਦਾਲਤ ਨੇ 14 ਅਕਤੂਬਰ ਤੈਅ ਕੀਤੀ ਹੈ। ਵੀਰਵਾਰ ਨੂੰ ਭਾਰਤ ਭੂਸ਼ਣ ਆਸ਼ੂ ਦੇ ਵਕੀਲ ਸੀਨੀਅਰ ਐਡਵੋਕੇਟ ਮਨਦੀਪ ਸਿੰਘ ਸੱਚਦੇਵਾ ਅਤੇ ਐਡਵੋਕੇਟ ਮੇਹਰ ਸੱਚਦੇਵਾ ਅਦਾਲਤ `ਚ ਪੇਸ਼ ਹੋਏ ਅਤੇ ਉਨ੍ਹਾਂ ਨੇ ਦੋ ਘੰਟੇ ਤੱਕ ਅਦਾਲਤ ਨੂੰ ਦਲੀਲਾਂ ਦਿੱਤੀਆਂ । ਉਨ੍ਹਾਂ ਕਿਹਾ ਕੇ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲ ਸਕਿਆ ਤਾਂ ਉਸ ਦੇ ਨਜ਼ਦੀਕੀ ਰਾਜਵੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਾਜਵੀਰ ਦੇ ਜਿਸ ਬਿਆਨ ਨੂੰ ਆਧਾਰ ਬਣਾਇਆ ਗਿਆ ਹੈ, ਉਸ `ਚ ਆਸ਼ੂ ਦਾ ਨਾਂ ਨਹੀਂ ਹੈ, ਸਗੋਂ ਕਿਸੇ ਬੌਸ ਦਾ ਜ਼ਿਕਰ ਹੈ ਅਤੇ ਕਥਿਤ ਲੈਣ-ਦੇਣ ਲਈ ਜਿਨ੍ਹਾਂ ਤਰੀਕਾਂ ਦਾ ਉਲੇਖ ਕੀਤਾ ਗਿਆ ਹੈ, ਉਨ੍ਹਾਂ ਤਰੀਕਾਂ `ਚ ਕੋਈ ਲੈਣ-ਦੇਣ ਜਾਂ ਜਾਇਦਾਦ ਦੀ ਖ਼ਰੀਦ ਹੀ ਨਹੀਂ ਕੀਤੀ ਗਈ। ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਵੱਲੋਂ ਜਲੰਧਰ ਦੀ ਪੀਐੱਮਐੱਲਏ ਅਦਾਲਤ `ਚ ਆਸ਼ੂ ਖ਼ਿਲਾਫ਼ ਦੋਸ਼-ਪੱਤਰ ਆਇਦ ਕੀਤਾ ਜਾ ਚੁੱਕਿਆ ਹੈ। ਪਾਰਟੀ ਬਣਾਏ ਗਏ ਲੋਕਾਂ `ਚ ਆਸ਼ੂ ਦੇ ਕੁਝ ਰਿਸ਼ਤੇਦਾਰ, ਨੇੜਲੇ ਸਹਿਯੋਗੀ ਅਤੇ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹਨ। ਈਡੀ ਨੇ ਆਸ਼ੂ ਦੇ ਰਿਸ਼ਤੇਦਾਰਾਂ, ਕਰੀਬੀਆਂ ਅਤੇ ਨਿਯਮਾਂ ਦੇ ਉਲਟ ਜਾ ਕੇ ਲਾਭ ਦੇਣ ਵਾਲੇ ਕੁਝ ਲੋਕਾਂ ਦੀ ਜਾਇਦਾਦ ਸਣੇ 22.78 ਕਰੋੜ ਰੁਪਏ ਦੀ ਸੰਪਤੀ ਵੀ ਅਸਥਾਈ `ਤੇ ਕੁਰਕ ਕੀਤੀ ਹੈ।
ਜਿ਼ਕਰਯੋਗ ਹੈ ਕਿ ਇਹ ਮਾਮਲਾ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ `ਚ ਟੈਂਡਰ ਘੁਟਾਲੇ ਨਾਲ ਜੁੜਿਆ ਹੈ, ਜਦੋਂ ਆਸ਼ੂ ਪੰਜਾਬ ਦੇ ਖੁਰਾਕ, ਨਾਗਰਿਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਸਨ। ਕੁਰਕ ਕੀਤੀਆਂ ਗਈਆਂ ਸੰਪਤੀਆਂ `ਚ ਉਨ੍ਹਾਂ ਦਾ ਫਲੈਟ, ਇਕ ਦੁਕਾਨ ਅਤੇ ਕੁਝ ਸੋਨਾ, ਵਿਭਾਗ ਦੇ ਇਕ ਅਧਿਕਾਰ ਦਾ ਘਰ ਅਤੇ ਖੰਨਾ `ਚ ਆਸ਼ੂ ਦੇ ਇਕ ਆੜ੍ਹਤੀ ਅਤੇ ਸਹਿਯੋਗੀ ਰਾਜਦੀਪ ਨਾਗਰਾ ਦੀ ਮਾਲ ਸ਼ਾਮਲ ਹੈ ।

Advertisement
Advertisement
Advertisement
Advertisement
Scroll to Top