ਭਾਰਤੀ ਏਜੰਟਾਂ ਨੇ ਕੈਨੇਡੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਉਹਨਾਂ ਬਾਰੇ ਸੂਚਨਾਵਾਂ ਇਕੱਤਰ ਕੀਤੀਆਂ ਤੇ ਧੱਕੇਸ਼ਾਹੀ ਵਾਲੇ ਕਾਰਨਾਮੇ ਕੀਤੇ : ਜਸਟਿਨ ਟਰੂਡੋ

ਦੁਆਰਾ: Punjab Bani ਪ੍ਰਕਾਸ਼ਿਤ :Tuesday, 15 October, 2024, 08:20 AM

ਭਾਰਤੀ ਏਜੰਟਾਂ ਨੇ ਕੈਨੇਡੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਉਹਨਾਂ ਬਾਰੇ ਸੂਚਨਾਵਾਂ ਇਕੱਤਰ ਕੀਤੀਆਂ ਤੇ ਧੱਕੇਸ਼ਾਹੀ ਵਾਲੇ ਕਾਰਨਾਮੇ ਕੀਤੇ : ਜਸਟਿਨ ਟਰੂਡੋ
ਓਟਵਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਕੈਨੇਡੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਉਹਨਾਂ ਬਾਰੇ ਸੂਚਨਾਵਾਂ ਇਕੱਤਰ ਕੀਤੀਆਂ ਤੇ ਧਮਕੀਆਂ ਦੇਣ ਤੇ ਜਾਨੋਂ ਮਾਰਨ ਵਰਗੇ ਧੱਕੇਸ਼ਾਹੀ ਵਾਲੇ ਕਾਰਮਨਾਮੇ ਕੀਤੇ ਹਨ, ਜਿਸਦੇ ਪੁਖ਼ਤਾ ਸਬੂਤ ਵੀ ਮੌਜੂਦ ਹਨ।ਟਰੂਡੋ ਨੇ ਕਿਹਾ ਕਿ ਆਰ ਸੀ ਐਮ ਪੀ ਨੇ ਸਬੂਤ ਦਿੱਤੇ ਹਨ ਕਿ ਭਾਰਤ ਸਰਕਾਰ ਦੇ ਅਧਿਕਾਰੀ ਇਹਨਾਂ ਗਤੀਵਿਧੀਆਂ ਵਿਚ ਸ਼ਾਮਲ ਹਨ ਜੋ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਹਨ।