ਪੂਜਾ ਤੋਂ ਵਾਪਸ ਪਰਤਦੇ ਸਮੇਂ ਪਤੀ ਨੂੰ ਦਰੱਖਤ ਨਾਲ ਬੰਨ੍ਹ ਔਰਤ ਨਾਲ ਕੀਤਾ ਸਮੂਹਿਕ ਬਲਾਤਕਾਰ

ਦੁਆਰਾ: Punjab Bani ਪ੍ਰਕਾਸ਼ਿਤ :Monday, 16 September, 2024, 06:50 PM

ਪੂਜਾ ਤੋਂ ਵਾਪਸ ਪਰਤਦੇ ਸਮੇਂ ਪਤੀ ਨੂੰ ਦਰੱਖਤ ਨਾਲ ਬੰਨ੍ਹ ਔਰਤ ਨਾਲ ਕੀਤਾ ਸਮੂਹਿਕ ਬਲਾਤਕਾਰ
ਵਿੰਧਿਆਚਲ : ਵਿੰਧਿਆਚਲ ਦੇ ਸੀਤਾਕੁੰਡ ਵਿਚ 11 ਸਤੰਬਰ ਨੂੰ ਪੂਜਾ ਤੋਂ ਵਾਪਸ ਪਰਤਦੇ ਸਮੇਂ ਪਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਦੀ ਸਿ਼਼ਕਾਇਤ ਵਿੰਧਿਆਚਲ ਥਾਣੇ ‘ਚ ਦਰਜ ਕਰਵਾਉਣ ਦੇ ਬਾਵਜੂਦ ਪੁਲਸ ਪੀੜਤਾ ਨੂੰ ਚਾਰ ਦਿਨ ਤੱਕ ਭਜਾਉਂਦੀ ਰਹੀ ਤੇ ਜਦੋਂ ਮੀਡੀਆ ‘ਤੇ ਘਟਨਾ ਦੀ ਵੀਡੀਓ ਵਾਇਰਲ ਹੋਇਆ ਤਾਂ ਬਾਅਦ ਵਿਚ ਪੁਲਸ ਨੇ ਸਰਗਰਮੀ ਤਾਂ ਦਿਖਾਈ ਪਰ ਹਾਲਾਤ ਇਹ ਬਣੇ ਹੋਏ ਹਨ ਕਿ ਕੋਈ ਵੀ ਦੋਸ਼ੀ ਹਾਲੇ ਤੱਕ ਫੜਿਆ ਨਹੀਂ ਗਿਆ ਹੈ।ਵਿੰਧਿਆਚਲ ਦੇ ਕੋਤਵਾਲ ਪੀਪੀ ਪਾਂਡੇ ਨੇ ਦੱਸਿਆ ਕਿ ਪੀੜਤਾ ਅਜੇ ਤੱਕ ਉਨ੍ਹਾਂ ਦੇ ਸਾਹਮਣੇ ਨਹੀਂ ਆਈ ਹੈ। ਉਸ ਦਾ ਪਤੀ ਉਸ ਨੂੰ ਅੱਗੇ ਨਹੀਂ ਲਿਆਉਣਾ ਚਾਹੁੰਦਾ। ਜਦੋਂ ਤੱਕ ਔਰਤ ਥਾਣੇ ਨਹੀਂ ਆ ਜਾਂਦੀ ਅਤੇ ਉਸਦੀ ਮੈਡੀਕਲ ਜਾਂਚ ਨਹੀਂ ਹੋ ਜਾਂਦੀ, ਉਦੋਂ ਤੱਕ ਘਟਨਾ ਦੀ ਪੁਸ਼ਟੀ ਕਿਵੇਂ ਹੋਵੇਗੀ? ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ। ਦੈਨਿਕ ਹਿੰਦੀ ਜਾਗਰਣ ਵਿਚ ਛਪੀ ਰਿਪੋਰਟ ਅਨੁਸਾਰ ਮਿਰਜ਼ਾਪੁਰ ਸੀਓ ਨਗਰ ਵਿਵੇਕ ਜਵਲਾ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪਦਾ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।ਜਿ਼ਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਇੱਕ ਨੌਜਵਾਨ 11 ਸਤੰਬਰ ਨੂੰ ਆਪਣੀ ਪਤਨੀ ਨਾਲ ਵਿੰਧਿਆਚਲ ਦੇ ਕਾਲੀਖੋਹ ਮੰਦਰ ਵਿੱਚ ਦਰਸ਼ਨ ਕਰਨ ਆਇਆ ਸੀ। ਉਥੋਂ ਸੀਤਾਕੁੰਡ ਦਰਸ਼ਨ ਲਈ ਗਏ। ਇਲਜ਼ਾਮ ਹੈ ਕਿ ਦੁਪਹਿਰ ਨੂੰ ਵਾਪਸ ਆਉਂਦੇ ਸਮੇਂ 5 ਦੋਸ਼ੀ ਬਾਈਕ ‘ਤੇ ਆਏ ਅਤੇ ਦੋਵਾਂ ਨੂੰ ਫੜ ਕੇ ਉਨ੍ਹਾਂ ਦਾ ਨਾਂ-ਪਤਾ ਪੁੱਛਣ ਲੱਗੇ। ਬਾਅਦ ਵਿੱਚ ਉਨ੍ਹਾਂ ਨੇ ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।