Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 11:44 pm

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਪੁਲਿਸ ਵੱਲੋਂ ਜੇਲ ਵਿੱਚੋ ਬੰਦ ਦੋਸ਼ੀਆਂ ਦੇ ਇਸ਼ਾਰਿਆ ਪਰ ਵਾਰਦਾਤਾ ਕਰਨ ਵਾਲੇ ਤਿੰਨ ਪੇਸ਼ੇਵਰ ਮੁਜਰਮ ਕਾਬੂ, 3 ਪਿਸਟਲ, 5 ਮੈਗਜੀਨ, 26 ਜਿੰਦਾ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਬ੍ਰਾਮਦ

ਪਟਿਆਲਾ ਪੁਲਿਸ ਵੱਲੋਂ ਜੇਲ ਵਿੱਚੋ ਬੰਦ ਦੋਸ਼ੀਆਂ ਦੇ ਇਸ਼ਾਰਿਆ ਪਰ ਵਾਰਦਾਤਾ ਕਰਨ ਵਾਲੇ ਤਿੰਨ ਪੇਸ਼ੇਵਰ ਮੁਜਰਮ ਕਾਬੂ, 3 ਪਿਸਟਲ, 5 ਮੈਗਜੀਨ, 26 ਜਿੰਦਾ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਬ੍ਰਾਮਦ

ਪਟਿਆਲਾ ਪੁਲਿਸ ਵੱਲੋਂ ਜੇਲ ਵਿੱਚੋ ਬੰਦ ਦੋਸ਼ੀਆਂ ਦੇ ਇਸ਼ਾਰਿਆ ਪਰ ਵਾਰਦਾਤਾ ਕਰਨ ਵਾਲੇ ਤਿੰਨ ਪੇਸ਼ੇਵਰ ਮੁਜਰਮ ਕਾਬੂ, 3 ਪਿਸਟਲ, 5 ਮੈਗਜੀਨ, 26 ਜਿੰਦਾ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਬ੍ਰਾਮਦ
ਪਟਿਆਲਾ : ਐਸ.ਐਸ.ਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਯੋਗੇਸ਼ ਸ਼ਰਮਾ PPS, SP (INV) ਪਟਿਆਲਾ ਜੀ ਦੀ ਨਿਗਰਾਨੀ ਹੇਠ ਸ੍ਰੀ: ਵਿਕਰਮਜੀਤ ਸਿੰਘ ਬਰਾੜ PPS DSP ਰਾਜਪੁਰਾ ਅਤੇ ਸ੍ਰੀ: ਗੁਰਦੇਵ ਸਿੰਘ ਧਾਲੀਵਾਲ PPS DSP (D) ਦੀ ਅਗਵਾਹੀ ਹੇਠ ਇੰਸਪੇਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈਲ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਸਮੇਤ ਸਾਥੀ ਮੁਲਾਜਮਾ ਦੇ ਮੁਕੱਦਮਾ ਨੰਬਰ 181 ਮਿਤੀ 12.9.2024 भ/प 21/29-61-85 ND&PS Act, 25/54/59 (6) (7) Amended 2019) Arms Act) भावभन ਐਕਟ ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਜਿਲਾ ਦਰਜ ਕਰਕੇ ਤਿੰਨ ਦੋਸ਼ੀਆਨ 1. ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਪਿੰਡ ਪੰਡਵਾ ਥਾਣਾ ਸਦਰ ਫਗਵਾੜਾਂ ਜਿਲਾ ਕਪੂਰਥਲਾ, 2. ਅਮ੍ਰਿਤਜੀਤ ਸਿੰਘ ਉਰਫ ਅਮ੍ਰਿਤ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਪ੍ਰਤਾਬਪੁਰਾ ਥਾਣਾ ਫਿਲੌਰ ਜਿਲਾ ਜਲੰਧਰ 3. ਕਮਲਦੀਪ ਸਿੰਘ ਪੁੱਤਰ ਸਰਬਦਿਆਲ ਸਿੰਘ ਵਾਸੀ ਪਿੰਡ ਗੜਾ ਥਾਣਾ ਫਿਲੌਰ ਜਿਲਾ ਜਲੰਧਰ ਨੂੰ ਕਾਬੂ ਕਰ ਕਰਕੇ 2 ਪਿਸਟਲ 32 ਬੋਰ, 1 ਦੇਸੀ ਕੱਟਾ 32 ਬੋਰ, 5 ਮੈਗਜੀਨ, 12 ਜਿੰਦਾ ਕਾਰਤੂਸ 32 ਬੋਰ, 14 ਜਿੰਦਾ ਕਾਰਤੂਸ 12 ਬੋਰ ਅਤੇ 20 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ:- ਜਿੰਨਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਸ:ਥ: ਤੇਜਿੰਦਰ ਸਿੰਘ ਸਪੈਸਲ ਸੈਂਲ ਰਾਜਪੁਰਾ ਸਮੇਤ ਪੁਲਿਸ ਪਾਰਟੀ ਦੇ ਸ਼ਮਸ਼ਾਨ ਘਾਟ ਰੋਡ ਨੇੜੇ ਨਵਾ ਬਸ ਸਟੈਂਡ ਰਾਜਪੁਰਾ ਮੌਜੂਦ ਸੀ ਤਾ ਮੌਕਾ ਪਰ ਦੌਰਾਨੇ ਚੈਕਿੰਗ ਸ:ਥ: ਤੇਜਿੰਦਰ ਸਿੰਘ ਨੇ ਸਾਥੀ ਮੁਲਾਜਮਾ ਦੀ ਮਦਦ ਨਾਲ ਅਮ੍ਰਿਤਜੀਰ ਅਤੇ ਅਕਾਸ਼ਦੀਪ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾ ਪਾਸੋਂ 20 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 181 ਮਿਤੀ 12.9.2024 ਆਧ 21/29-61-85 ND&PS Act, ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਦਰਜ ਰਜਿਸਟਰ ਕਰਵਾਇਆ, ਜਿਨਾ ਨੇ ਦੌਰਾਨੇ ਤਫਤੀਸ਼ ਆਪਣੀ ਨਿਸ਼ਾਨ ਦੇਹੀ ਪਰ ਨਿਮਨਲਿਖਤ ਅਨੁਸਾਰ ਬ੍ਰਾਮਦ ਕਰਵਾਈ ਅਤੇ ਮੁਕੱਦਮਾ ਵਿੱਚ ਅਸਲਾ ਐਕਟ ਦੀਆ

ਧਾਰਾਵਾ ਦਾ ਵਾਧਾ ਕੀਤਾ ਗਿਆ:-

ਬ੍ਰਾਮਦਗੀ:-

1. ਦੇ ਪਿਸਟਲ 32 ਬੋਰ

2. ਇੱਕ ਦੇਸੀ ਕੱਟਾ 32 ਬੋਰ

3. 05 मैगत्तीठ

4. 12 ਜਿੰਦਾ ਕਾਰਤੂਸ 32 ਬੋਰ

5. 14 ਜਿੰਦਾ ਕਾਰਤੂਸ 12 ਬੋਰ

6. 20 ਗ੍ਰਾਮ ਹੈਰੋਇਨ

ਅਹਿਮ ਖੁਲਾਸੇ:- ਐਸ.ਐਸ.ਪੀ ਸਾਹਿਬ ਪਟਿਆਲਾ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਜਰਮ ਕਪੂਰਥਲਾ ਜੇਲ ਵਿੱਚ ਬੰਦ ਗੈਂਗਸਟਰ ਦੇ ਨਜਦੀਕੀ ਹਨ ਅਤੇ ਉਹਨਾ ਦੇ ਇਸ਼ਾਰਿਆ ਪਰ ਹੀ ਕੰਮ ਕਰਦੇ ਹਨ। ਦੌਰਾਨੇ ਤਫਤੀਸ਼ ਸ਼ਾਹਮਣੇ ਆਇਆ ਕਿ ਫੜੇ ਗਏ ਮੁਜਰਮਾ ਦੇ ਕਪੂਰਥਲਾ ਜੇਲ ਵਿੱਚ ਬੰਦ ਪਿੰਸ ਅਤੇ ਗੋਲੂ ਨਾਮ ਦੇ ਦੋਸ਼ੀਆਂ ਦੇ ਗੁਰਗੇ ਹਨ, ਜੋ ਡਕੈਤੀਆ ਕਰਨ, ਫਿਰੋਤਤੀਆ ਮੰਗਣ, ਅਸਲਾ ਤਸਕਰੀ ਅਤੇ ਹੋਰ ਸੰਗੀਨ ਜੁਰਮ ਕਰਨ ਵਿੱਚ ਕਾਫੀ ਜਿਆਦਾ ਸਰਗਰਮ ਹਨ, ਪ੍ਰਿੰਸ ਅਤੇ ਗੋਲੂ ਪਰ ਫਿਰੋਤੀ, ਮਾਰ-ਕੁੱਟ, ਅਸਲਾ ਤਸਕਰੀ ਦੇ ਮੁਕੱਦਮਾਤ ਦਰਜ ਹਨ। ਜਿਨਾ ਦੋਵਾ ਦੇ ਹੋਰ ਵੀ ਨਾਮੀ ਗੈਂਗਸਟਰਾ ਨਾਲ ਸਬੰਧ ਹਨ, ਜੋ ਆਪਣੇ ਇਸ਼ਾਰਿਆ ਪਰ ਜੇਲ ਵਿੱਚ ਬੈਠੇ ਹੀ ਵਾਰਦਾਤਾ ਨੂੰ ਅੰਜਾਮ ਦਿਵਾਉਂਦੇ ਹਨ। ਜੋ ਇਹਨਾ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਭਵਿੱਖ ਵਿੱਚ ਹੋਣ ਵਾਲੀ ਸੰਗੀਨ ਘਟਨਾ ਨੂੰ ਰੋਕਿਆ ਗਿਆ ਹੈ। ਉਕਤਾਨ ਦੋਸ਼ੀਆਨ ਦੇ ਹੋਰ ਸਾਥੀਆ ਦੀ ਭਾਲ ਜਾਰੀ ਹੈ, ਜਿਨਾ ਪਾਸੋ ਹੋਰ ਵੀ ਹਥਿਆਰ ਬ੍ਰਾਮਦ ਹੋਣ ਅਤੇ ਹੋਰ ਅਹਿਮ ਖੁਲਸੇ ਹੋਣ ਦੀ ਉਮੀਦ ਹੈ।

Advertisement
Advertisement
Advertisement
Advertisement
Scroll to Top