Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 9:09 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੇ ਕਰਵਾਇਆ 'ਪ੍ਰਤਿਭਾ-ਖੋਜ ਸਮਾਰੋਹ'

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੇ ਕਰਵਾਇਆ 'ਪ੍ਰਤਿਭਾ-ਖੋਜ ਸਮਾਰੋਹ'

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੇ ਕਰਵਾਇਆ ‘ਪ੍ਰਤਿਭਾ-ਖੋਜ ਸਮਾਰੋਹ’
ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਮੌਜੂਦਾ ਸੈਸ਼ਨ ਵਿਚ ਵਿਭਾਗ ਦੇ ਵੱਖ -ਵੱਖ ਕੋਰਸਾਂ ਵਿਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੀ ਸੰਗੀਤਕ ਪ੍ਰਤਿਭਾ ਨੂੰ ਪਰਖਣ ਲਈ ‘ਪ੍ਰਤਿਭਾ-ਖੋਜ ਸਮਾਰੋਹ’ ਕਰਵਾਇਆ ਗਿਆ। ਵਰਣਨਯੋਗ ਹੈ ਕਿ ਵਿਭਾਗ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਤੋਂ ਵੀ ਕਾਫ਼ੀ ਗ਼ਿਣਤੀ ਵਿਚ ਵਿਦਿਆਰਥੀ ਦਾਖ਼ਲਾ ਲੈਂਦੇ ਹਨ। ਸਮਾਰੋਹ ਦੌਰਾਨ ਸੰਗੀਤ ਗਾਇਨ, ਵਾਦਨ ਅਤੇ ਪੰਜਾਬੀ ਲੋਕ ਸੰਗੀਤ ਅਤੇ ਸੂਫ਼ੀ ਸੰਗੀਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਵਿਚ ਪੇਸ਼ਕਾਰੀ ਦੇ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਿਸ ਵਿਚ ਸ਼ਬਦ, ਭਜਨ, ਗ਼ਜ਼ਲ, ਸੂਫੀਆਨਾ ਕਲਾਮ, ਲੋਕ ਗੀਤ, ਰਾਗਦਾਰੀ ਸੰਗੀਤ ਸਾਮਿਲ ਹਨ। ਵਿਦਿਆਰਥੀਆਂ ਨੇ ਹੀ ਇੱਕ ਦੂਜੇ ਨਾਲ਼ ਤਬਲਾ, ਹਾਰਮੋਨੀਅਮ, ਗਿਟਾਰ, ਰਬਾਬ, ਢੋਲਕ ਅਤੇ ਢੋਲ ਉੱਤੇ ਸੰਗਤ ਕੀਤੀ । ਇਸ ਪ੍ਰੋਗਰਾਮ ਦੀ ਇੱਕ ਹੋਰ ਵਿਸੇਸ਼ਤਾ ਸਾਫ਼-ਸੁਥਰੀ ਸੰਜੀਦਾ ਗਾਇਕੀ ਦੀ ਪੇਸ਼ਕਾਰੀ ਸੀ, ਜਿਸਦਾ ਕਲਾ ਭਵਨ ਵਿਚ ਹਾਜ਼ਿਰ ਸ੍ਰੋਤਿਆਂ ਨੇ ਭਰਪੂਰ ਆਨੰਦ ਮਾਣਿਆ । ਇਸ ਪ੍ਰੋਗਰਾਮ ਦੀ ਨਿਗਰਾਨੀ ਅਤੇ ਸੰਚਾਲਨ ਸੰਗੀਤਕ ਵਿਭਾਗ ਦੇ ਪ੍ਰੋ. ਨਿਵੇਦਿਤਾ ਉੱਪਲ ਨੇ ਕੀਤਾ । ਸੰਗੀਤ ਵਿਭਾਗ ਦੇ ਮੁਖੀ ਡਾ. ਅਲੰਕਾਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮੰਚ ਪ੍ਰਦਾਨ ਕਰਨਾ ਅਤੇ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨਾ ਸਾਡਾ ਮੁੱਖ ਉਦੇਸ਼ ਹੈ । ਇਸ ਮੌਕੇ ਵਿਭਾਗ ਦੇ ਹੋਰ ਸਟਾਫ਼ ਮੈਂਬਰਾਨ ਡਾ. ਜਯੋਤੀ ਸ਼ਰਮਾ, ਸ੍ਰੀਮਤੀ ਵਨੀਤਾ, ਡਾ. ਕਮਲਜੀਤ ਕੌਰ, ਡਾ. ਰਾਜਵੀਰ ਕੌਰ, ਡਾ. ਰਹਿਮੋ, ਸ੍ਰੀ ਜੈਦੇਵ, ਮਨਦੀਪ ਸਿੰਘ, ਡਾ. ਨਿਰਮਲ ਸਿੰਘ, ਡਾ. ਰਣਜੀਤ ਸਿੰਘ, ਨਰਿੰਦਰਪਾਲ ਸਿੰਘ, ਅਮਰੇਸ਼ ਭੱਟ ਅਤੇ ਖੋਜਾਰਥੀ ਹਾਜ਼ਰ ਰਹੇ ।

Advertisement
Advertisement
Advertisement
Advertisement
Scroll to Top