Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 12:44 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ  ਸਟਾਫ਼ ਵੱਲੋਂ ਉੱਘੇ ਸੰਗੀਤ ਚਿੰਤਕ ਅਤੇ ਆਲੋਚਕ ਡਾ.  ਮੁਕੇਸ਼ ਗਰਗ ਦੇ ਅਕਾਲ ਚਲਾਣੇ ਉਪਰੰਤ ਕੀਤੀ ਸ਼ੋਕ ਸਭਾ

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਟਾਫ਼ ਵੱਲੋਂ ਉੱਘੇ ਸੰਗੀਤ ਚਿੰਤਕ ਅਤੇ ਆਲੋਚਕ ਡਾ. ਮੁਕੇਸ਼ ਗਰਗ ਦੇ ਅਕਾਲ ਚਲਾਣੇ ਉਪਰੰਤ ਕੀਤੀ ਸ਼ੋਕ ਸਭਾ

ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਟਾਫ਼ ਵੱਲੋਂ ਉੱਘੇ ਸੰਗੀਤ ਚਿੰਤਕ ਅਤੇ ਆਲੋਚਕ ਡਾ. ਮੁਕੇਸ਼ ਗਰਗ ਦੇ ਅਕਾਲ ਚਲਾਣੇ ਉਪਰੰਤ ਕੀਤੀ ਸ਼ੋਕ ਸਭਾ
ਪਟਿਆਲਾ, 12 ਸਤੰਬਰ : ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਉੱਘੇ ਸੰਗੀਤ ਚਿੰਤਕ ਅਤੇ ਆਲੋਚਕ ਡਾ. ਮੁਕੇਸ਼ ਗਰਗ ਦੇ ਅਕਾਲ ਚਲਾਣੇ ਉਪਰੰਤ ਇੱਕ ਸ਼ੋਕ ਸਭਾ ਕੀਤੀ ਗਈ । ਡਾ. ਅਲੰਕਾਰ ਸਿੰਘ, ਮੁਖੀ, ਸੰਗੀਤ ਵਿਭਾਗ ਨੇ ਮੁਕੇਸ਼ ਜੀ ਦੇ ਲੰਮੀ ਬੀਮਾਰੀ ਉਪਰੰਤ ਅਕਾਲ ਚਲਾਣੇ ਉੱਤੇ ਉਨ੍ਹਾਂ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਸ਼ਾਸਤਰੀ ਸੰਗੀਤ ਦੇ ਉੱਥਾਨ ਲਈ ਉਨ੍ਹਾਂ ਵਲੋਂ ਕੀਤੇ ਕਾਰਜਾਂ ਉੱਤੇ ਸੰਖੇਪ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮੁਕੇਸ਼ ਗਰਗ ਇੱਕ ਬੇਬਾਕ ਆਲੋਚਕ ਤੇ ਸੰਗੀਤ ਚਿੰਤਕ ਸਨ,ਜਿਨ੍ਹਾਂ ਨੇ ਸੰਗੀਤ ਆਲੋਚਨਾ ਦੇ ਖੇਤਰ ਵਿਚ ਨਵੇਂ ਪੂਰਨੇ ਪਾਏ। ਉਹ ‘ਸੰਗੀਤ’ ਨਾਮਕ ਮਹੀਨੇਵਾਰ ਪੱਤਰਿਕਾ ਦਾ ਕਈ ਦਹਾਕਿਆਂ ਤੱਕ ਸੰਪਾਦਨ ਕਰਦੇ ਰਹੇ,ਜਿਸ ਦਾ ਸੰਗੀਤ ਪ੍ਰੇਮੀਆਂ ਅਤੇ ਪਾਠਕਾਂ ਨੂੰ ਬੇਸਬਰੀ ਨਾਲ਼ ਇੰਤਜ਼ਾਰ ਰਹਿੰਦਾ ਸੀ ।
ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਰਜਿੰਦਰ ਗਿੱਲ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਸਾਧਕ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨ ਲਈ ਭਾਰਤ ਪੱਧਰ ਦੀ ਸੰਸਥਾ ‘ਸੰਗੀਤ ਸੰਕਲਪ’ ਦਾ ਨਿਰਮਾਣ ਮੁਕੇਸ਼ ਜੀ ਨੇ ਕੀਤਾ ਜਿਸਦੇ ਅੰਤਰਗਤ ਅਨੇਕ ਉਭਰਦੇ ਸ਼ਾਸਤਰੀ ਗਾਇਕਾਂ ਅਤੇ ਵਾਦਕਾਂ ਨੂੰ ਮੰਚ ਪੇਸ਼ਕਾਰੀ ਦਾ ਅਵਸਰ ਮਿਲਿਆ । ਪਟਿਆਲਾ ਸ਼ਹਿਰ ਵਿਚ ਵੀ ਡਾ. ਨਿਵੇਦਿਤਾ ਉੱਪਲ ਦੀ ਅਗਵਾਈ ਵਿਚ ਇਸ ਸੰਸਥਾ ਦਾ ਅਧਿਆਇ ਸ਼ੁਰੂ ਹੋਇਆ ਤੇ ਅਨੇਕ ਸਮਾਗਮਾਂ ਦਾ ਆਯੋਜਨ ਹੋਇਆ । ਪ੍ਰੋਫ਼ੈਸਰ ਨਿਵੇਦਿਤਾ ਉੱਪਲ ਨੇ ਮੁਕੇਸ਼ ਜੀ ਦੀ ਬੇਮਿਸਾਲ ਲੇਖਣੀ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਵੀ ਸੰਗੀਤ ਖੇਤਰ ਵਿਚ ਲੇਖਣ ਕਰਨ ਦੀ ਚੇਟਕ ਮੁਕੇਸ਼ ਜੀ ਤੋਂ ਹੀ ਲੱਗੀ। ਸੰਗੀਤ ਸੰਕਲਪ ਦੇ ਨਿਰਮਾਣ ਵਿਚ ਵੀ ਮੁਕੇਸ਼ ਜੀ ਨਾਲ ਸ਼ੁਰੂਆਤੀ ਵਿਉਂਤਬੰਦੀ ਅਤੇ ਫਿਰ ਸੰਸਥਾਵਾਂ ਦੇ ਗਠਨ ਵਿਚ ਭਾਗ ਲਿਆ। ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਪਟਿਆਲਾ, ਜਲੰਧਰ, ਅੰਮ੍ਰਿਤਸਰ ਵਿਚ ਸੰਗੀਤ ਸੰਕਲਪ ਦੀਆਂ ਸਾਖਾਵਾਂ ਨੇ ਅਨੇਕ ਸੰਗੀਤਕਾਰਾਂ ਨੂੰ ਪੇਸ਼ਕਾਰੀ ਦਾ ਅਵਸਰ ਦਿੱਤਾ। ਡਾ. ਜਯੋਤੀ ਸ਼ਰਮਾ ਅਤੇ ਸ੍ਰੀਮਤੀ ਵਨੀਤਾ ਨੇ ਵੀ ਆਪਣੇ ਵਿਚਾਰ ਮੁਕੇਸ਼ ਜੀ ਲਈ ਰੱਖੇ। ਇਸ ਅਵਸਰ ਉੱਤੇ ਪਟਿਆਲਾ ਦੇ ਸੰਗੀਤਕਾਰ ਡਾ. ਜਗਮੋਹਨ ਸ਼ਰਮਾ ਅਤੇ ਡਾ. ਮਨਮੋਹਨ ਸ਼ਰਮਾ ਨੇ ਵੀ ਸ਼ਰਧਾਂਜਲੀ ਦਿੱਤੀ। ਸਮੂਹ ਮੈਂਬਰਾਨ ਨੇ ਦੋ ਮਿੰਟ ਦਾ ਮੌਨ ਧਾਰਨ ਕਰਦੇ ਹੋਏ ਡਾ. ਮੁਕੇਸ਼ ਗਰਗ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਗੈਸਟ ਫ਼ੈਕਲਟੀ ਮੈਂਬਰਾਨ , ਖੋਜਾਰਥੀਆਂ ਅਤੇ ਸਮੂਹ ਤਕਨੀਕੀ ਸਟਾਫ਼ ਮੈਂਬਰਾਨ ਨੇ ਵੀ ਸ਼ੋਕ ਸਭਾ ਵਿਚ ਹਾਜ਼ਰੀ ਲੁਆਈ ।

Advertisement
Advertisement
Advertisement
Advertisement
Scroll to Top