ਬਦਮਾਸ਼ਾਂ ਨੇ ਪਿਕਨਿਕ ਮਨਾ ਰਹੇ ਦੋ ਜਵਾਨ ਫੌਜੀ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਦੋ ਮਹਿਲਾ ਦੋਸਤਾਂ `ਤੇ ਹਮਲਾ ਕਰਕੇ ਔਰਤ ਨਾਲ ਕੀਤਾ ਬਲਾਤਕਾਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 12 September, 2024, 03:45 PM

ਬਦਮਾਸ਼ਾਂ ਨੇ ਪਿਕਨਿਕ ਮਨਾ ਰਹੇ ਦੋ ਜਵਾਨ ਫੌਜੀ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਦੋ ਮਹਿਲਾ ਦੋਸਤਾਂ `ਤੇ ਹਮਲਾ ਕਰਕੇ ਔਰਤ ਨਾਲ ਕੀਤਾ ਬਲਾਤਕਾਰ
ਮੱਧ ਪ੍ਰਦੇਸ : ਭਾਰਤ ਦੇਸ਼ ਦੇ ਮੱਧ ਪ੍ਰਦੇਸ਼ ਦੇ ਇੰਦੌਰ ਜਿ਼ਲੇ `ਚ ਮੰਗਲਵਾਰ ਦੇਰ ਰਾਤ ਬਦਮਾਸ਼ਾਂ ਨੇ ਪਿਕਨਿਕ ਮਨਾ ਰਹੇ ਦੋ ਜਵਾਨ ਫੌਜੀ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਦੋ ਮਹਿਲਾ ਦੋਸਤਾਂ `ਤੇ ਹਮਲਾ ਕਰਕੇ ਇਕ ਔਰਤ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਫੌਜੀ ਅਧਿਕਾਰੀ ਮੰਗਲਵਾਰ ਨੂੰ ਆਪਣੀਆਂ ਦੋ ਮਹਿਲਾ ਦੋਸਤਾਂ ਨਾਲ ਪਿਕਨਿਕ ਮਨਾਉਣ ਗਏ ਸਨ। ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਬੰਦੂਕ ਦੀ ਨੋਕ `ਤੇ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ। ਅਧਿਕਾਰੀ ਨੂੰ ਬੰਧਕ ਬਣਾ ਲਿਆ ਗਿਆ ਅਤੇ 10 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ। ਪੁਲਿਸ ਜਿਵੇਂ ਹੀ ਮੌਕੇ `ਤੇ ਪਹੁੰਚੀ ਤਾਂ ਸਾਰੇ ਦੋਸ਼ੀ ਫਰਾਰ ਹੋ ਚੁੱਕੇ ਸਨ।