Breaking News ਸਪੀਕਰ ਸੰਧਵਾਂ ਵੱਲੋਂ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਵਿਸ਼ਵਕਰਮਾ ਭਵਨ ਦਾ ਉਦਘਾਟਨਖ਼ਾਲਸਾ ਅਕਾਲ ਪੁਰਖ਼ ਕੀ ਫ਼ੌਜ ਸੁਸਾਇਟੀ ਨੇ ਵਿਸਾਖੀ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਹੋਤੀ ਮਰਦਾਨ ਸਾਹਿਬ ਤੋਂ ਨਗਰ ਕੀਰਤਨ ਸਜਾਇਆਜੇਕਰ ਤਰੱਕੀ ਕਰਨੀ ਹੈ ਤਾਂ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਨਮਾਨ ਕਰੋ : ਕੁਲਤਾਰ ਸਿੰਘ ਸੰਧਵਾਂਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆਡਾ. ਬਲਬੀਰ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹਪੀ. ਐਸ. ਪੀ. ਸੀ. ਐਲ. ਨੇ ਕਣਕ ਦੀਆਂ ਫਸਲਾਂ ਨੂੰ ਅੱਗ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਕੀਤੀ ਸ਼ੁਰੂ : ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ.ਸ਼ੋ੍ਰਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣੇ ਸੁਖਬੀਰ ਬਾਦਲ

ਕੇਜਰੀਵਾਲ ਦੀ ਜ਼ਮਾਨਤ ਸੱਚ ਅਤੇ ਨਿਆਂ ਦਾ ਪ੍ਰਮਾਣ: ਕੁਲਤਾਰ ਸਿੰਘ ਸੰਧਵਾਂ

ਦੁਆਰਾ: Punjab Bani ਪ੍ਰਕਾਸ਼ਿਤ :Friday, 13 September, 2024, 04:35 PM

ਕੇਜਰੀਵਾਲ ਦੀ ਜ਼ਮਾਨਤ ਸੱਚ ਅਤੇ ਨਿਆਂ ਦਾ ਪ੍ਰਮਾਣ: ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ, 13 ਸਤੰਬਰ: ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਫੈਸਲਾ ਸੱਚ ਅਤੇ ਇਨਸਾਫ ਦਾ ਸਬੂਤ ਹੈ। ਸ. ਸੰਧਵਾਂ ਨੇ ਕਿਹਾ, ‘‘ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਨੇ ਸਾਡੇ ਸਟੈਂਡ ਨੂੰ ਸਹੀ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਖਿਲਾਫ ਮਾਮਲਾ ਸਿਆਸੀ ਤੌਰ `ਤੇ ਪ੍ਰੇਰਿਤ ਅਤੇ ਝੂਠ `ਤੇ ਬਣਾਇਆ ਗਿਆ ਸੀ।’’ ਸਪੀਕਰ ਨੇ ਇਸ ਜਿੱਤ ਤੇ ਕੇਜਰੀਵਾਲ ਅਤੇ ‘ਆਪ ਨੂੰ ਵਧਾਈ ਦਿੰਦੇ ਹੋਏ ਕਿਹਾ, ‘‘ਸੱਚ ਦੀ ਜਿੱਤ ਹੋਈ ਹੈ ਅਤੇ ਨਿਆਂ ਦਿੱਤਾ ਗਿਆ ਹੈ। ਇਹ ਫੈਸਲਾ ਸਾਡੇ ਦੇਸ਼ ਵਿੱਚ ਲੋਕਤੰਤਰੀ ਸੰਸਥਾਵਾਂ ਦੀ ਲਚਕੀਲੇਪਣ ਦਾ ਪ੍ਰਮਾਣ ਹੈ।” ਸ. ਸੰਧਵਾਂ ਨੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਦੁਰਵਰਤੋਂ ਕਰਨ ਲਈ ਕੇਂਦਰ ਸਰਕਾਰ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ, ‘’ਇਸ ਫੈਸਲੇ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਝੂਠੇ ਕੇਸਾਂ ਅਤੇ ਪ੍ਰੇਸ਼ਾਨੀਆਂ ਰਾਹੀਂ ਸਿਆਸੀ ਵਿਰੋਧ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕੀਤਾ ਹੈ।” ਸਪੀਕਰ ਨੇ ਭਰੋਸਾ ਪ੍ਰਗਟਾਇਆ ਕਿ ਇਸ ਫੈਸਲੇ ਨਾਲ ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਵਿਰੁੱਧ ਲੜ ਰਹੇ ‘ਆਪ` ਵਰਕਰਾਂ ਅਤੇ ਆਗੂਆਂ ਦਾ ਮਨੋਬਲ ਉੱਚਾ ਹੋਵੇਗਾ ਅਤੇ ਅਸੀਂ ਸੱਚ, ਨਿਆਂ ਅਤੇ ਲੋਕਤੰਤਰ ਲਈ ਡਟੇ ਰਹਾਂਗੇ।