Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 10:00 am

+91 90915 01313 , +91 90916 01313

punjabbanni@gmail.com
punjabbani@yahoo.com

'ਕਾਰਬਨ ਮੁਕਤ ਵਾਤਾਵਰਨ —ਦਰਪੇਸ਼ ਚੁਣੋਤੀਆਂ ਅਤੇ ਸੰਭਾਵਿਤ ਹੱਲ'ਵਿਸ਼ੇ ਬਾਰੇ ਇੱਕ ਰੋਜ਼ਾ ਡਵੀਜ਼ਨ ਪੱਧਰੀ ਸੈਮੀਨਾਰ ਦਾ ਆਯੋਜਨ

'ਕਾਰਬਨ ਮੁਕਤ ਵਾਤਾਵਰਨ —ਦਰਪੇਸ਼ ਚੁਣੋਤੀਆਂ ਅਤੇ ਸੰਭਾਵਿਤ ਹੱਲ'ਵਿਸ਼ੇ ਬਾਰੇ ਇੱਕ ਰੋਜ਼ਾ ਡਵੀਜ਼ਨ ਪੱਧਰੀ ਸੈਮੀਨਾਰ ਦਾ ਆਯੋਜਨ

‘ਕਾਰਬਨ ਮੁਕਤ ਵਾਤਾਵਰਨ —ਦਰਪੇਸ਼ ਚੁਣੋਤੀਆਂ ਅਤੇ ਸੰਭਾਵਿਤ ਹੱਲ’ਵਿਸ਼ੇ ਬਾਰੇ ਇੱਕ ਰੋਜ਼ਾ ਡਵੀਜ਼ਨ ਪੱਧਰੀ ਸੈਮੀਨਾਰ ਦਾ ਆਯੋਜਨ
ਸੰਗਰੂਰ, 14 ਸਤੰਬਰ : ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਵਰਜੀਤ ਵਾਲੀਆ ਦੀ ਅਗਵਾਈ ਹੇਠ ਪ੍ਰਦੇਸਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਵਲੋਂ ਆਡੀਟੋਰੀਅਮ ਹਾਲ ਵਿਖੇ ਕਾਰਬਨ ਮੁਕਤ ਵਾਤਾਵਰਨ—ਦਰਪੇਸ਼ ਚੁਣੋਤੀਆਂ ਅਤੇ ਸੰਭਾਵਿਤ ਹੱਲ ਵਿਸ਼ਾ ਅਧਾਰਿਤ ਇੱਕ ਰੋਜ਼ਾ ਡਵੀਜ਼ਨ ਪੱਧਰੀ ਸੈਮੀਨਾਰ ਕਰਵਾਇਆ ਗਿਆ। ਕਾਰਬਨ ਮੁਕਤ ਵਾਤਾਵਰਨ—ਦਰਪੇਸ਼ ਚਣੋਤੀਆਂ ਤੇ ਸੰਭਾਵਿਤ ਹੱਲ ਸਥਾਈ ਵਿਕਾਸ ਟੀਚਿਆਂ ਦਾ ਇੱਕ ਅਹਿਮ ਟੀਚਾ ਹੈ। ਇਸ ਸੈਮੀਨਾਰ ਵਿੱਚ ਜਿਲ੍ਹੇ ਦੇ ਵੱਖ ਵੱਖ ਸਵੈ ਸਹਾਇਤਾ ਸਮੂਹਾਂ, ਖੇਤੀਬਾੜੀ, ਸਿਹਤ ਵਿਭਾਗ ਅਤੇ ਨਰੇਗਾ ਨਾਲ ਸਬੰਧਤ 150 ਤੋਂ ਵੱਧ ਪ੍ਰਤੀਭਾਗੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਤੀਭਾਗੀਆਂ ਨੂੰ ਕਾਰਬਨ ਮੁਕਤ ਵਾਤਾਵਰਨ ਅਤੇ ਕਾਰਬਨ ਮੈਨੇਜਮੈਂਟ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਡਾ.ਅਮਰਜੀਤ ਸਿੰਘ, ਜਿਲ੍ਹਾ ਖੇਤੀਬਾੜੀ ਵਿਭਾਗ ਵੱਲੋਂ ਵਿਰਾਸਤੀ ਰੁੱਖਾਂ ਦੀ ਮਹੱਤਤਾ, ਜੰਗਲ ਦੀ ਮਹੱਤਤਾ ਅਤੇ ਪਿੰਡਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ । ਇਸ ਤੋਂ ਇਲਾਵਾ ਕਾਰਬਨ ਨੂੰ ਸੰਭਾਲਣ ਬਾਰੇ ਅਤੇ ਫਸਲੀ ਚੱਕਰ ਵਿੱਚ ਵਿਭਿੰਨਤਾ ਲਿਆਉਣਾ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ । ਗੁਰਪ੍ਰੀਤ ਸਿੰਘ ਇਨਫਾਰਮੇਸ਼ਨ ਅਫਸਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਅਤੇ ਉਨ੍ਹਾਂ ਦੀ ਨੁਹਾਰ ਬਦਲਣ ਵਿੱਚ ਔਰਤਾਂ ਦੇ ਅਹਿਮ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਕਰਨੈਲ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ, ਗੁਰਸੇਵਕ ਸਿੰਘ ਜੁਨੀਅਰ ਵਾਤਾਵਰਨ ਇੰਜੀਨੀਅਰ, ਸ਼ੁਭਦੀਪ ਸਿੰਘ ਬਲਾਕ ਪੱਧਰ ਪ੍ਰਸਾਰ ਅਫ਼ਸਰ, ਇੰਡਸਟਰੀ ਵਿਭਾਗ ਸੰਗਰੂਰ ਵੱਲੋਂ ਵੀ ਵਾਤਾਵਰਨ ਨੂੰ ਕਾਰਬਨ ਮੁਕਤ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਸੁਖਚੈਨ ਸਿੰਘ ਡੀ.ਡੀ.ਪੀ.ਓ ਵੱਲੋ ਆਏ ਪ੍ਰਤੀਭਾਗੀਆਂ ਨਾਲ ਵਿਸ਼ੇਸ਼ ਸਵਾਲ ਜਵਾਬ ਅਤੇ ਸੰਵਾਦ ਸ਼ੈਸ਼ਨ ਵੀ ਕੀਤਾ ਗਿਆ ਅਤੇ ਅੰਤ ਵਿੱਚ ਸੁਖਚੈਨ ਸਿੰਘ, ਉਪ ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਪ੍ਰੀਸ਼ਦ ਸੰਗਰੂਰ ਵੱਲੋਂ ਸਮੂਹ ਰਿਸੋਰਸ ਪਰਸਨ, ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਹਰਜੀਤ ਸਿੰਘ ਸੁਪਰਡੈਂਟ, ਰੁਪਿੰਦਰ ਸਿੰਘ ਜੂਨੀਅਰ ਸਹਾਇਕ, ਕੁਲਦੀਪ ਸਿੰਘ ਪੰਚਾਇਤ ਸਕੱਤਰ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਗਗਨਦੀਪ ਗਰਗ ਵੀ ਹਾਜਰ ਰਹੇ ।

Advertisement
Advertisement
Advertisement
Advertisement
Scroll to Top