Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 7:52 pm

+91 90915 01313 , +91 90916 01313

punjabbanni@gmail.com
punjabbani@yahoo.com

ਰੂਸ ਤੇ ਯੂਕਰੇਨ ਨੂੰ ਗੱਲਬਾਤ ਕਰਨੀ ਹੀ ਪਵੇਗੀ: ਜੈਸ਼ੰਕਰ

ਰੂਸ ਤੇ ਯੂਕਰੇਨ ਨੂੰ ਗੱਲਬਾਤ ਕਰਨੀ ਹੀ ਪਵੇਗੀ: ਜੈਸ਼ੰਕਰ

ਰੂਸ ਤੇ ਯੂਕਰੇਨ ਨੂੰ ਗੱਲਬਾਤ ਕਰਨੀ ਹੀ ਪਵੇਗੀ: ਜੈਸ਼ੰਕਰ
ਬਰਲਿਨ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜੰਗ ਦੇ ਮੈਦਾਨ ਵਿਚ ਯੂਕਰੇਨ ਦੀ ਲੜਾਈ ਦਾ ਹੱਲ ਨਾ ਹੋ ਸਕਣ ਦਾ ਦਾਅਵਾ ਕਰਦਿਆਂ ਅੱਜ ਕਿਹਾ ਕਿ ਰੂਸ ਤੇ ਯੂਕਰੇਨ ਨੂੰ ਗੱਲਬਾਤ ਕਰਨੀ ਹੀ ਪਵੇਗੀ ਅਤੇ ਜੇ ਉਹ ਸਲਾਹ ਚਾਹੁੰਦੇ ਹਨ ਤਾਂ ਭਾਰਤ ਹਮੇਸ਼ਾ ਇਸ ਵਾਸਤੇ ਤਿਆਰ ਹੈ। ਜੈਸ਼ੰਕਰ ਨੇ ਇੱਥੇ ਜਰਮਨ ਵਿਦੇਸ਼ ਮੰਤਰਾਲੇ ਦੇ ਸਾਲਾਨਾ ਰਾਜਦੂਤ ਸੰਮੇਲਨ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਟਿੱਪਣੀ ਕੀਤੀ। ਇੱਕ ਦਿਨ ਪਹਿਲਾਂ ਉਨ੍ਹਾਂ ਨੇ ਸਾਊਦੀ ਅਰਬ ਦੀ ਰਾਜਧਾਨੀ ਵਿੱਚ ਭਾਰਤ-ਖਾੜੀ ਸਹਿਯੋਗ ਕੌਂਸਲ (ਜੀਸੀਸੀ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਵੱਖਰੇ ਤੌਰ ’ਤੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ, ‘ਸਾਨੂੰ ਨਹੀਂ ਲੱਗਦਾ ਕਿ ਇਹ ਟਕਰਾਅ ਜੰਗ ਦੇ ਮੈਦਾਨ ਵਿੱਚ ਹੱਲ ਹੋਣ ਵਾਲਾ ਹੈ। ਕਿਤੇ ਨਾ ਕਿਤੇ ਕੋਈ ਗੱਲਬਾਤ ਤਾਂ ਹੋਵੇਗੀ ਹੀ। ਜਦੋਂ ਕੋਈ ਗੱਲਬਾਤ ਹੋਵੇਗੀ ਤਾਂ ਮੁੱਖ ਪੱਖਾਂ (ਰੂਸ ਅਤੇ ਯੂਕਰੇਨ) ਨੂੰ ਉਸ ਵਿੱਚ ਸ਼ਾਮਲ ਹੋਣਾ ਹੀ ਪਵੇਗਾ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਅਤੇ ਯੂਕਰੇਨ ਦੇ ਦੌਰਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਆਗੂ ਨੇ ਮਾਸਕੋ ਅਤੇ ਕੀਵ ਵਿੱਚ ਕਿਹਾ ਹੈ ਕਿ ਇਹ ਯੁੱਧ ਦਾ ਯੁੱਗ ਨਹੀਂ ਹੈ। ਉਨ੍ਹਾਂ ਕਿਹਾ, ਸਾਨੂੰ ਨਹੀਂ ਲੱਗਦਾ ਕਿ ਤੁਹਾਡੇ ਜੰਗ ਦੇ ਮੈਦਾਨ ਵਿੱਚ ਕੋਈ ਹੱਲ ਨਿਕਲਣ ਜਾ ਰਿਹਾ ਹੈ। ਸਾਡਾ ਮੰਨਣਾ ਹੈ ਕਿ ਤੁਹਾਨੂੰ ਗੱਲਬਾਤ ਕਰਨੀ ਪਵੇਗੀ… ਜੇ ਤੁਸੀਂ ਸਲਾਹ ਚਾਹੁੰਦੇ ਹੋ ਤਾਂ ਅਸੀਂ ਦੇਣ ਲਈ ਹਮੇਸ਼ਾ ਤਿਆਰ ਹਾਂ।’ ਜੈਸ਼ੰਕਰ ਨੇ ਕਿਹਾ ਕਿ ਨਾ ਸਿਰਫ਼ ਵੱਖ-ਵੱਖ ਦੇਸ਼ਾਂ ਵਿਚ ਮਤਭੇਦ ਹੁੰਦੇ ਹਨ, ਸਗੋਂ ਗੁਆਂਢੀ ਮੁਲਕਾਂ ਵਿਚ ਵੀ ਮਤਭੇਦ ਹੋ ਜਾਂਦੇ ਹਨ ਪਰ ਲੜਾਈ ਮਤਭੇਦਾਂ ਨੂੰ ਹੱਲ ਕਰਨ ਦਾ ਤਰੀਕਾ ਨਹੀਂ ਹੈ।

Advertisement
Advertisement
Advertisement
Advertisement
Scroll to Top