Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 4:28 pm

+91 90915 01313 , +91 90916 01313

punjabbanni@gmail.com
punjabbani@yahoo.com

ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਨੂੰ ਪਾਵਰਕਾਮ ਮੈਨੇਜਮੈਂਟ ਨਾਲ ਮੀਟਿੰਗ ਦੌਰਾਨ ਮਿਲਿਆ ਕਾਫੀ ਹੱਦ ਤੱਕ ਮੰਗਾਂ ਮੰਨਣ ਦਾ ਭਰੋਸਾ

ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਨੂੰ ਪਾਵਰਕਾਮ ਮੈਨੇਜਮੈਂਟ ਨਾਲ ਮੀਟਿੰਗ ਦੌਰਾਨ ਮਿਲਿਆ ਕਾਫੀ ਹੱਦ ਤੱਕ ਮੰਗਾਂ ਮੰਨਣ ਦਾ ਭਰੋਸਾ

ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਨੂੰ ਪਾਵਰਕਾਮ ਮੈਨੇਜਮੈਂਟ ਨਾਲ ਮੀਟਿੰਗ ਦੌਰਾਨ ਮਿਲਿਆ ਕਾਫੀ ਹੱਦ ਤੱਕ ਮੰਗਾਂ ਮੰਨਣ ਦਾ ਭਰੋਸਾ
ਪਟਿਆਲਾ : ਇੰਜ. ਦਵਿੰਦਰ ਸਿੰਘ ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਕੱਲ੍ਹ ਲੜੀਵਾਰ ਮੀਟਿੰਗਾਂ ਦੀ ਕੜੀ ਤਹਿਤ, ਪਹਿਲਾਂ ਡਾਇਰੈਕਟਰ/ਵੰਡ ਅਤੇ ਡਾਇਰੈਕਟਰ/ਐਚ.ਆਰ, ਨਾਲ ਅਤੇ ਬਾਅਦ ਵਿੱਚ ਸੀ.ਐਮ.ਡੀ./ਪੀ.ਐਸ.ਪੀ.ਸੀ.ਐਲ. ਅਤੇ ਡਾਇਰੈਕਟਰ/ਵਿੱਤ ਨਾਲ ਪਟਿਆਲਾ ਵਿਖੇ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ.ਐਸ.ਈ.ਬੀ. ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਉਪ ਮੁੱਖ ਇੰਜ:/ਪ੍ਰਸੋਨਲ, ਮੁੱਖ ਲੇਖਾ ਅਫ਼ਸਰ/ਹੈੱਡ ਕੁਆਟਰ, ਸੰਯੁਕਤ ਸਕੱਤਰ/ਸੇਵਾਵਾਂ1, ਮੈਨੇਜਰ/ਆਈ.ਆਰ. ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਕੌਂਸਲ ਦੇ ਸੂਬਾ ਪ੍ਰਧਾਨ ਇੰਜ: ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ: ਦਵਿੰਦਰ ਸਿੰਘ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਨਾਲ ਕੱਲ੍ਹ ਦੀਆਂ ਮੀਟਿੰਗਾਂ ਬਹੁਤ ਹੀ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈਆਂ ਅਤੇ ਕਈ ਮੁੱਦਿਆਂ ਉਪਰ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ ਗਿਆ।ਜਿਵੇਂ ਕਿ ਵਿੱਤ ਸਰਕੂਲਰ 10/16 ਰਾਹੀਂ 9/16 ਸਾਲਾਂ ਦੇ ਸਮਾਂਬੱਧ ਤਰੱਕੀ ਸਕੇਲਾਂ ਦੀ ਬਹਾਲੀ, ਜੇ.ਈਜ਼ ਕੇਡਰ ਨੂੰ 16 ਸਾਲਾਂ ਦੀ ਸੇਵਾ ਤੋਂ ਬਾਅਦ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਸਕੇਲ, ਅੰਦਰੂਨੀ ਭਰਤੀਆਂ ਰਾਹੀਂ ਚੁਣੇ ਗਏ ਜੇ.ਈਜ਼ ਤੋਂ ਤਰੱਕੀ ਇਨਕਰੀਮੈਂਟ ਦੀ ਰਿਕਵਰੀ ਦੀ ਸਮੀਖਿਆ, ਜੇ.ਈਜ਼/ਏ.ਏ.ਈਜ਼ ਦੇ ਵਿਸ਼ੇਸ਼ ਭੱਤੇ ਦੀ ਬਹਾਲੀ, ਜੇ.ਈਜ਼/ਏ.ਏ.ਈਜ਼ ਨੂੰ 60 ਲੀਟਰ ਪੈਟਰੋਲ ਪ੍ਰਤੀ ਮਹੀਨਾ, ਗਰਿੱਡ ਸਬਸਟੇਸ਼ਨਾਂ ਤੇ ਓਵਰ ਟਾਈਮ ਸੀਮਾ ਵਿੱਚ ਵਾਧੇ ਬਾਰੇ ਸਪੱਸ਼ਟੀਕਰਨ ਜਾਰੀ ਕਰਨਾ, ਵੰਡ ਅਤੇ ਪੀ. ਅਤੇ ਐਮ ਸੰਸਥਾਵਾਂ ਦੇ ਅਧੀਨ ਸਟਾਫਿੰਗ ਨਾਰਮਜ਼ ਦੀ ਸਮੀਖਿਆ, ਵੱਖਵੱਖ ਪੱਧਰਾਂ ਤੇ ਫੀਲਡ ਸਟਾਫ਼ ਦੀ ਭਰਤੀ ਅਤੇ ਸਟਾਫ਼ ਦੀ ਘਾਟ ਨੂੰ ਦੂਰ ਕਰਨਾ, ਜੇ.ਈ. ਦੇ ਅਹੁਦੇ ਲਈ ਅੰਦਰੂਨੀ ਭਰਤੀ ਮੁੜ ਸ਼ੁਰੂ ਕਰਨਾ, ਜੇਈ ਦੀ ਸਿੱਧੀ ਭਰਤੀ ਲਈ ਯੋਗਤਾ ਦੇ ਅੰਕਾਂ ਨੂੰ 60% ਤੋਂ ਘਟਾ ਕੇ 50% ਕਰਨਾ, ਪਲੇਸਮੈਂਟ ਨੀਤੀ ਦੀ ਮੁੜ ਸਮੀਖਿਆ ਕਰਨਾ, ਜੇ.ਈ./ਆਈ.ਟੀ.ਆਈ. ਤੋਂ ਏ.ਏ.ਈ. ਦੀ ਤਰੱਕੀ ਲਈ ਟਾਈਮ ਗੈਪ ਘਟਾਉਣਾ, ਜੇ.ਈਜ/ਏ.ਏ.ਈਜ ਤੋਂ ਏ.ਈ./ਏ.ਈ.ਈ. ਤੱਕ ਤਰੱਕੀ ਲਈ ਪ੍ਰਮੋਸ਼ਨ ਕੋਟੇ ਨੂੰ 50% ਤੋਂ ਵਧਾ ਕੇ 75% ਕਰਨਾ, ਜੇ.ਈ/ਸਿਵਲ ਤੋਂ ਏ.ਈ./ਸਿਵਲ ਦੀ ਤਰੱਕੀ ਲਈ ਟਾਈਮ ਗੈਪ ਘਟਾਉਣਾ, ਵੱਖਵੱਖ ਫੀਲਡ ਦੀਆਂ ਮੁਸ਼ਕਲਾਂ ਸਬੰਧੀ ਬਣੀਆਂ ਕਮੇਟੀਆਂ ਦੀਆਂ ਪੈਂਡਿੰਗ ਰਿਪੋਰਟਾਂ ਨੂੰ ਲਾਗੂ ਕਰਨਾ, ਬਿਜਲੀ ਕਰਮਚਾਰੀ ਅਤੇ ਪ੍ਰਾਈਵੇਟ ਵਿਅਕਤੀਆਂ ਦੀ ਬਿਜਲੀ ਦੇ ਕਰੰਟ ਨਾਲ ਮੌਤ ਉਪਰੰਤ ਜੇ.ਈਜ਼ ਵਿਰੁੱਧ ਐਫ.ਆਈ.ਆਰ. ਦਰਜ ਕਰਨ ਨੂੰ ਰੋਕਣਾ, ਮੋਬਾਈਲ ਫੋਨਾ ਰਾਹੀਂ ਪੀ.ਟੀ.ਡਬਲਿਊ ਜਾਰੀ ਕਰਨ ਦੀ ਵਿਵਸਥਾ ਕਰਨਾ ਅਤੇ ਕਈ ਹੋਰ ਮੁੱਦਿਆਂ ਉਪਰ ਵੀ ਚਰਚਾ ਕੀਤੀ ਗਈ। ਸੀ.ਐਮ.ਡੀ./ਪੀ.ਐਸ.ਪੀ.ਸੀ.ਐਲ., ਡਾਇਰੈਕਟਰ/ਵੰਡ, ਡਾਇਰੈਕਟਰ/ਐਚ.ਆਰ ਅਤੇ ਡਾਇਰੈਕਟਰ/ਵਿੱਤ ਪੀ.ਐਸ.ਪੀ.ਸੀ.ਐਲ. ਵੱਲੋਂ ਵਿਸਤ੍ਰਿਤ ਵਿਚਾਰਵਟਾਂਦਰੇ ਤੋਂ ਬਾਅਦ ਅੱਜ ਹੋਈ ਮੀਟਿੰਗ ਵਿੱਚ ਲਏ ਫੈਸਲਿਆ ਨੂੰ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Advertisement
Advertisement
Advertisement
Advertisement
Scroll to Top