ਮਾਲ ਮੰਤਰੀ ਜਗਤ ਸਿੰਘ ਨੇਗੀ ਦੇ ਸਦਨ ਵਿਚ ਭੰਗ ਦੀ ਔਸ਼ਧੀ ਅਤੇ ਉਦਯੋਗਿਕ ਵਰਤੋਂ ਦੀ ਪ੍ਰਵਾਨਗੀ ਸਬੰਧੀ ਰਿਪੋਰਟ ਦੀਆਂ ਸਿਫ਼ਾਰਸ਼ਾਂ ਪੇਸ ਕਰਨ ਦੇ ਚਲਦਿਆਂ ਹਿਮਾਚਲ ਵਿਚ ਮਿਲ ਸਕਦੀ ਹੈ ਭੰਗ ਦੀ ਕਾਨੂੰਨੀ ਖੇਤੀ

ਮਾਲ ਮੰਤਰੀ ਜਗਤ ਸਿੰਘ ਨੇਗੀ ਦੇ ਸਦਨ ਵਿਚ ਭੰਗ ਦੀ ਔਸ਼ਧੀ ਅਤੇ ਉਦਯੋਗਿਕ ਵਰਤੋਂ ਦੀ ਪ੍ਰਵਾਨਗੀ ਸਬੰਧੀ ਰਿਪੋਰਟ ਦੀਆਂ ਸਿਫ਼ਾਰਸ਼ਾਂ ਪੇਸ ਕਰਨ ਦੇ ਚਲਦਿਆਂ ਹਿਮਾਚਲ ਵਿਚ ਮਿਲ ਸਕਦੀ ਹੈ ਭੰਗ ਦੀ ਕਾਨੂੰਨੀ ਖੇਤੀ
ਹਿਮਾਚਲ ਪ੍ਰਦੇਸ : ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਵਿਚ ਜਲਦੀ ਹੀ ਭੰਗ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਮਿਲਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਇਸ ਦੌਰਾਨ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਸੂਬੇ ਵਿੱਚ ਭੰਗ ਦੀ ਔਸ਼ਧੀ ਅਤੇ ਉਦਯੋਗਿਕ ਵਰਤੋਂ ਦੀ ਪ੍ਰਵਾਨਗੀ ਸਬੰਧੀ ਰਿਪੋਰਟ ਦੀਆਂ ਸਿਫ਼ਾਰਸ਼ਾਂ ਸਦਨ ਵਿੱਚ ਪੇਸ਼ ਕੀਤੀਆਂ। ਦੱਸ ਦਈਏ ਕਿ ਰਾਜ ਸਰਕਾਰ ਨੇ 26 ਅਪ੍ਰੈਲ 2023 ਨੂੰ ਸੂਬੇ ਵਿੱਚ ਭੰਗ ਦੀ ਕਾਸ਼ਤ ਨੂੰ ਕਾਨੂੰਨੀ ਬਣਾਉਣ ਲਈ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। 10 ਮੈਂਬਰੀ ਕਮੇਟੀ ਨੇ ਨਿਯੰਤਰਿਤ ਵਾਤਾਵਰਣ ਵਿੱਚ ਉਦਯੋਗਿਕ, ਵਿਗਿਆਨਕ ਅਤੇ ਚਿਕਿਤਸਕ ਉਦੇਸ਼ਾਂ ਲਈ ਭੰਗ ਦੀ ਕਾਸ਼ਤ ਨੂੰ ਕਾਨੂੰਨੀ ਬਣਾਉਣ ਨਾਲ ਸਬੰਧਤ ਮੁੱਦਿਆਂ ‘ਤੇ ਸਿਫਾਰਸ਼ਾਂ ਦੇਣ ਲਈ ਰਿਪੋਰਟ ਪੇਸ਼ ਕੀਤੀ। ਮਾਲ ਮੰਤਰੀ ਜਗਤ ਸਿੰਘ ਨੇਗੀ ਦੀ ਅਗਵਾਈ ਵਾਲੀ 10 ਮੈਂਬਰੀ ਕਮੇਟੀ ਨੇ ਭੰਗ ਦੀ ਖੇਤੀ ਨੂੰ ਕਾਨੂੰਨੀ ਰੂਪ ਦੇਣ ਲਈ ਕਈ ਅਹਿਮ ਸਿਫ਼ਾਰਸ਼ਾਂ ਕੀਤੀਆਂ ਹਨ। ਇਹ ਦਾਅਵਾ ਕੀਤਾ ਗਿਆ ਹੈ ਕਿ ਭੰਗ ਦੀ ਖੇਤੀ ਨੂੰ ਕਾਨੂੰਨੀ ਰੂਪ ਦੇਣ ਨਾਲ ਭਵਿੱਖ ਵਿੱਚ ਰਾਜ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।10 ਮੈਂਬਰਾਂ ਦੀ ਕਮੇਟੀ ਵੱਲੋਂ ਤਿਆਰ ਕੀਤੀ ਰਿਪੋਰਟ 19 ਸਤੰਬਰ 2023 ਨੂੰ ਸਦਨ ਦੇ ਸਾਹਮਣੇ ਪੇਸ਼ ਕੀਤੀ ਗਈ ਸੀ ਅਤੇ ਹੁਣ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਕਮੇਟੀ ਨੇ ਚੰਬਾ, ਕਾਂਗੜਾ, ਮੰਡੀ, ਕੁੱਲੂ, ਸੋਲਨ ਅਤੇ ਸਿਰਮੌਰ ਜਿਲ੍ਹਆਂ ਦਾ ਦੌਰਾ ਕੀਤਾ ਸੀ। ਇਸ ਦੇ ਨਾਲ ਹੀ ਕਮੇਟੀ ਨੇ ਇਸ ਸਬੰਧੀ ਹਿਮਾਚਲ ਪ੍ਰਦੇਸ਼ ਤੋਂ ਬਾਹਰ ਦਾ ਦੌਰਾ ਵੀ ਕੀਤਾ, ਜਿਸ ਵਿੱਚ ਜੰਮੂ, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ।10 ਮੈਂਬਰਾਂ ਦੀ ਕਮੇਟੀ ਵਿੱਚ ਕੌਣ-ਕੌਣ ਸ਼ਾਮਲ ਸਨ? 26 ਅਪ੍ਰੈਲ, 2023 ਨੂੰ ਚਿਕਿਤਸਕ ਵਰਤੋਂ ਲਈ ਭੰਗ ਦੀ ਕਾਸ਼ਤ ਨੂੰ ਕਾਨੂੰਨੀ ਬਣਾਉਣ ਲਈ 10 ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ ਸੀ। ਇਹ ਕਮੇਟੀ ਮਾਲ ਮੰਤਰੀ ਜਗਤ ਸਿੰਘ ਨੇਗੀ ਦੀ ਪ੍ਰਧਾਨਗੀ ਹੇਠ ਬਣਾਈ ਗਈ ਸੀ।
