Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:16 pm

+91 90915 01313 , +91 90916 01313

punjabbanni@gmail.com
punjabbani@yahoo.com

ਭਾਜਪਾ ਵਿਧਾਇਕ ਦਾ ਭਰਾ ਨੇਪਾਲ ਸਰਹੱਦ `ਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ; ਕੇਸ ਦਾਇਰ ਕੀਤਾ

ਭਾਜਪਾ ਵਿਧਾਇਕ ਦਾ ਭਰਾ ਨੇਪਾਲ ਸਰਹੱਦ `ਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ; ਕੇਸ ਦਾਇਰ ਕੀਤਾ

ਭਾਜਪਾ ਵਿਧਾਇਕ ਦਾ ਭਰਾ ਨੇਪਾਲ ਸਰਹੱਦ `ਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ; ਕੇਸ ਦਾਇਰ ਕੀਤਾ
ਭਾਰਤ : ਭਾਜਪਾ ਵਿਧਾਇਕ ਦੇ ਭਰਾ ਨੂੰ ਭਾਰਤ-ਨੇਪਾਲ ਸਰਹੱਦ `ਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਬੀ ਨੇ ਭਾਜਪਾ ਵਿਧਾਇਕ ਦੇ ਭਰਾ ਨੂੰ ਇੱਕ ਹੋਰ ਵਿਅਕਤੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਹੁਣ ਦੋਵਾਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਲਮੋੜਾ ਦੇ ਰਾਣੀਖੇਤ ਵਿਧਾਨ ਸਭਾ ਤੋਂ ਵਿਧਾਇਕ ਪ੍ਰਮੋਦ ਨੈਣਵਾਲ ਦੇ ਭਰਾ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਪ੍ਰਮੋਦ ਨੈਣਵਾਲ ਦੇ ਭਰਾ ਸਤੀਸ਼ ਨੈਣਵਾਲ ਨੂੰ ਭਾਰਤ-ਨੇਪਾਲ ਸਰਹੱਦ `ਤੇ ਚੰਪਾਵਤ ਜ਼ਿਲ੍ਹੇ ਦੇ ਬਨਬਾਸਾ `ਚ ਐੱਸ.ਐੱਸ.ਬੀ. ਐੱਸਐੱਸਬੀ ਨੇ ਦੋਵਾਂ ਮੁਲਜ਼ਮਾਂ ਨੂੰ ਥਾਣਾ ਬਨਬਾਸਾ ਦੇ ਹਵਾਲੇ ਕਰ ਦਿੱਤਾ ਹੈ। ਐਸ. ਐਸ. ਬੀ. ਦੀ 57ਵੀਂ ਕੋਰ ਵੱਲੋਂ ਭਾਰਤ-ਨੇਪਾਲ ਸਰਹੱਦ `ਤੇ ਇੱਕ ਤਿੱਖੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨੈਨੀਤਾਲ ਵਾਸੀ ਸਤੀਸ਼ ਨੈਣੇਵਾਲ (40 ਸਾਲ) ਪੁੱਤਰ ਚੰਦਰ ਦੱਤ ਨੈਣੇਵਾਲ ਅਤੇ ਉਸ ਦੇ ਡਰਾਈਵਰ ਅਲਮੋੜਾ ਵਾਸੀ ਦਿਨੇਸ਼ ਚੰਦਰ (47 ਸਾਲ) ਪੁੱਤਰ ਸ਼ੇਰ ਸਿੰਘ ਨੂੰ 7.65 ਐਮ.ਐਮ. ਦੇ 40 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਕੋਲੋਂ ਹੋਰ ਗੈਰ-ਕਾਨੂੰਨੀ ਸਾਮਾਨ ਵੀ ਬਰਾਮਦ ਹੋਇਆ ਹੈ, ਜਿਸ ਕਾਰਨ ਭਾਜਪਾ ਵਿਧਾਇਕ ਦੇ ਭਰਾ ਦੀ ਇਸ ਗ੍ਰਿਫਤਾਰੀ ਨਾਲ ਭਾਜਪਾ ਮੁਸੀਬਤ `ਚ ਹੈ। ਵਿਰੋਧੀ ਪਾਰਟੀ ਕਾਂਗਰਸ ਵਿਧਾਇਕ ਦੇ ਭਰਾ ਨੂੰ 40 ਜ਼ਿੰਦਾ ਕਾਰਤੂਸ ਸਮੇਤ ਫੜੇ ਜਾਣ ਤੋਂ ਲੈ ਕੇ ਧੀਆਂ ਨਾਲ ਹੋ ਰਹੇ ਅਪਰਾਧਾਂ ਤੱਕ ਦੇ ਮੁੱਦਿਆਂ `ਤੇ ਸਰਕਾਰ ਨੂੰ ਘੇਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਇਸ ਮੁਸੀਬਤ `ਚੋਂ ਨਿਕਲਣ ਲਈ ਕੀ ਚਾਲ ਖੇਡਦੀ ਹੈ।

Advertisement
Advertisement
Advertisement
Advertisement
Scroll to Top