Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 10:29 am

+91 90915 01313 , +91 90916 01313

punjabbanni@gmail.com
punjabbani@yahoo.com

150 ਸਾਲ ਪੁਰਾਣੇ ਗੋਲਕਨਾਥ ਚਰਚ ਦਾ ਪੰਜ ਕਰੋੜ ਰੁਪਏ ਦਾ ਬਿਆਨਾ ਲੈ ਕੇ ਹੋਇਆ ਸੌਦਾ

150 ਸਾਲ ਪੁਰਾਣੇ ਗੋਲਕਨਾਥ ਚਰਚ ਦਾ ਪੰਜ ਕਰੋੜ ਰੁਪਏ ਦਾ ਬਿਆਨਾ ਲੈ ਕੇ ਹੋਇਆ ਸੌਦਾ

150 ਸਾਲ ਪੁਰਾਣੇ ਗੋਲਕਨਾਥ ਚਰਚ ਦਾ ਪੰਜ ਕਰੋੜ ਰੁਪਏ ਦਾ ਬਿਆਨਾ ਲੈ ਕੇ ਹੋਇਆ ਸੌਦਾ
ਜਲੰਧਰ : ਨਟਵਰ ਲਾਲ ਦੀ ਠੱਗੀ ਦੇ ਕਿੱਸੇ ਕਿਸੇ ਨੂੰ ਭੁੱਲੇ ਨਹੀਂ ਹੋਣੇ ਜਿਸ ਨੇ ਤਿੰਨ ਵਾਰ ਤਾਜ ਮਹਿਲ ਤੇ ਦੋ ਵਾਰ ਲਾਲ ਕਿਲ੍ਹਾ ਵੇਚ ਦਿੱਤਾ ਸੀ। ਹੁਣ ਲੁਧਿਆਣੇ ਦੇ ਇਹੋ ਜਿਹੇ ਨਟਵਰ ਲਾਲ ਦਾ ਪਤਾ ਲੱਗਾ ਹੈ ਜਿਸ ਨੇ ਜਲੰਧਰ ਦੇ ਆਦਰਸ਼ ਨਗਰ ਸਥਿਤ 150 ਸਾਲ ਪੁਰਾਣੇ ਗੋਲਕਨਾਥ ਚਰਚ ਦਾ ਪੰਜ ਕਰੋੜ ਰੁਪਏ ਦਾ ਬਿਆਨਾ ਲੈ ਕੇ ਸੌਦਾ ਕਰ ਦਿੱਤਾ। ਦੋ ਦਿਨ ਬਾਅਦ ਚਰਚ ਦੀ ਜ਼ਮੀਨ ਦੀ ਰਜਿਸਟਰੀ ਹੋਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਯੂਨਾਈਟਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਅਹੁਦੇਦਾਰਾਂ ਨੂੰ ਇਸ ਠੱਗੀ ਦਾ ਪਤਾ ਲੱਗ ਗਿਆ। ਅਹੁਦੇਦਾਰਾਂ ਨੇ ਬਗ਼ੈਰ ਦੇਰ ਕੀਤੇ ਇਸ ਜਲੰਧਰ ਦੇ ਤਹਿਸੀਲਦਾਰ-1, ਐੱਸਡੀਐੱਮ, ਡੀਸੀ ਤੇ ਸੀਪੀ ਕੋਲ ਇਸ ਦੀ ਸ਼ਿਕਾਇਤ ਕੀਤੀ। ਫਿਲਹਾਲ ਤਹਿਸੀਲਦਾਰ ਤੇ ਡੀਸੀ ਨੇ ਚਰਚ ਦੀ ਜ਼ਮੀਨ ਦੀ ਰਜਿਸਟਰੀ ’ਤੇ ਰੋਕ ਲਗਾ ਦਿੱਤੀ ਹੈ। ਓਧਰ ਇਹ ਗੱਲ ਪਤਾ ਲੱਗਣ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਵੱਡੀ ਗਿਣਤੀ ’ਚ ਲੋਕ ਆਦਰਸ਼ ਨਗਰ ਚਰਚ ਦੇ ਬਾਹਰ ਪੁੱਜ ਗਏ। ਟਰੱਸਟ ਦੇ ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਦੱਸਿਆ ਕਿ ਪਿਛਲੇ ਮੰਗਲਾਵਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਜਲੰਧਰ ਦੇ ਆਦਰਸ਼ ਨਗਰ ਸਥਿਤ ਇਤਿਹਾਸਕ ਗੋਲਕਨਾਥ ਚਰਚ ਦੀ ਦੋ ਦਿਨਾਂ ’ਚ ਰਜਿਸਟਰੀ ਹੋਣ ਵਾਲੀ ਹੈ। ਉਨ੍ਹਾਂ ਕੋਲ ਚਰਚ ਦੀ 24 ਕਨਾਲ ਤੋਂ ਵੱਧ ਜ਼ਮੀਨ ਲਈ ਲਏ ਗਏ ਪੰਜ ਕਰੋੜ ਰੁਪਏ ’ਚ ਬਿਆਨੇ ਦੀ ਕਾਪੀ ਪੁੱਜ ਗਈ। ਇਸ ਤੋਂ ਪਤਾ ਲੱਗਾ ਕਿ ਲੁਧਿਆਣੇ ਦੇ ਈਸਾ ਨਗਰ ਦੇ ਰਹਿਣ ਵਾਲੇ ਜਾਰਡਨ ਮਸੀਹ ਨਾਂ ਦੇ ਵਿਅਕਤੀ ਨੇ ਜਲੰਧਰ ਦੇ ਦੇ ਲਾਡੋਵਾਲੀ ਰੋਡ ਦੇ ਰਹਿਣ ਵਾਲੇ ਬਾਬਾ ਦੱਤ ਨਾਂ ਦੇ ਵਿਅਕਤੀ ਨਾਲ ਚਰਚ ਦਾ ਸੌਦਾ ਕਰ ਲਿਆ ਹੈ। ਉਨ੍ਹਾਂ ਫੌਰੀ ਤੌਰ ’ਤੇ ਜਲੰਧਰ ਆ ਕੇ ਤਹਿਸੀਲਾਦਰ-1 ਮਨਿੰਦਰ ਸਿੰਘ ਨੂੰ ਸਾਰੀ ਗੱਲ ਦੱਸੀ ਤੇ ਚਰਚ ਦੀ ਜਮ਼ੀਨ ਦੀ ਰਜਿਸਟਰੀ ’ਤੇ ਰੋਕ ਲਗਵਈ। ਇਸ ਤੋਂ ਬਾਅਦ ਐੱਸਡੀਐੱਮ ਤੇ ਡੀਸੀ ਡਾ. ਅਗਰਵਾਲ ਕੋਲ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਜਾਰਡਨ ਮਸੀਹ ਖ਼ਿਲਾਫ਼ ਕੇਸ ਦਰਜ ਕਰਨ ਲਈ ਪੁਲਿਸ ਕਮਿਸ਼ਰ ਸਵਪਨ ਸ਼ਰਮਾ ਨੂੰ ਵੀ ਸ਼ਿਕਾਇਤ ਕੀਤੀ ਗਈ। ਹਾਲਾਂਕਿ ਅਜੇ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ।

Advertisement
Advertisement
Advertisement
Advertisement
Scroll to Top