Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 29 Aug 2026 | 11:11 am

+91 90915 01313 , +91 90916 01313

punjabbanni@gmail.com
punjabbani@yahoo.com

ਘਰ ਵਿਚੋਂ ਕੁੱਤੀ ਗਾਇਬ ਹੋਣ ਉੱਤੇ ਪਤਨੀ ਵਲੋਂ ਪਤੀ ਖਿਲਾਫ ਕੁੱਤੀ ਚੋਰੀ ਕਰਨ ਦੀ ਸਿਕਾਇਤ ਤੇ ਪੁਲਸ ਕੀਤਾ ਐਨੀਮਲ ਐਕਟ ਤਹਿਤ ਕੇਸ ਦਰਜ

ਘਰ ਵਿਚੋਂ ਕੁੱਤੀ ਗਾਇਬ ਹੋਣ ਉੱਤੇ ਪਤਨੀ ਵਲੋਂ ਪਤੀ ਖਿਲਾਫ ਕੁੱਤੀ ਚੋਰੀ ਕਰਨ ਦੀ ਸਿਕਾਇਤ ਤੇ ਪੁਲਸ ਕੀਤਾ ਐਨੀਮਲ ਐਕਟ ਤਹਿਤ ਕੇਸ ਦਰਜ

ਘਰ ਵਿਚੋਂ ਕੁੱਤੀ ਗਾਇਬ ਹੋਣ ਉੱਤੇ ਪਤਨੀ ਵਲੋਂ ਪਤੀ ਖਿਲਾਫ ਕੁੱਤੀ ਚੋਰੀ ਕਰਨ ਦੀ ਸਿਕਾਇਤ ਤੇ ਪੁਲਸ ਕੀਤਾ ਐਨੀਮਲ ਐਕਟ ਤਹਿਤ ਕੇਸ ਦਰਜ
ਜਗਰਾਓਂ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਗਰਾਓਂ ਦੇ ਮੁਹੱਲਾ ਰਾਮ ਨਗਰ ਵਿੱਚ ਇੱਕ ਘਰ ਵਿੱਚੋਂ ਕੁੱਤੀ ਗਾਇਬ ਹੋਣ ਉੱਤੇ ਪਤਨੀ ਨੇ ਆਪਣੇ ਹੀ ਪਤੀ ਖਿਲਾਫ ਕੁੱਤੀ ਚੋਰੀ ਕਰਨ ਦੀ ਸਿ਼ਿਕਾਇਤ ਥਾਣਾ ਸਿਟੀ ਵਿੱਚ ਦਰਜ ਕਰਵਾਈ ਹੈ, ਜਿਸ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਤੀ ਖਿਲਾਫ ਕੁੱਤੀ ਗਾਇਬ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਅਜੇ ਪਤੀ ਫਰਾਰ ਹੈ ਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ।ਮੁਹੱਲਾ ਰਾਮ ਨਗਰ ਦਾ ਰਹਿਣ ਵਾਲੇ ਸੁਰਿੰਦਰਪਾਲ ਸਿੰਘ ਖਿਲਾਫ ਉਸਦੀ ਪਤਨੀ ਜਸਮੀਤ ਕੌਰ ਨੇ ਮਾਮਲਾ ਦਰਜ ਕਰਵਾਇਆ ਹੈ। ਦਰਅਸਲ ਸੈਫ਼ੀ ਨਾਂ ਦੀ ਕੁੱਤੀ ਪਿਛਲੇ 10 ਸਾਲ ਤੋਂ ਇਸ ਘਰ ਵਿੱਚ ਰਹਿ ਰਹੀ ਸੀ ਤੇ ਜਸਮੀਤ ਕੌਰ ਉਸਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਿਆਰ ਕਰਦੀ ਸੀ। ਪਰ ਪਤੀ ਨੂੰ ਇਹ ਪਸੰਦ ਨਹੀਂ ਸੀ ਤੇ ਆਏ ਦਿਨ ਇਸ ਕੁੱਤੀ ਨੂੰ ਘਰੋਂ ਕੱਢਣ ਲਈ ਕਹਿੰਦਾ ਰਹਿੰਦਾ ਸੀ। ਜਿਸ ਕਰਕੇ ਕਈ ਵਾਰ ਇਨ੍ਹਾਂ ਦੀ ਇਸ ਗੱਲ ਨੂੰ ਲੈ ਕੇ ਲੜਾਈ ਵੀ ਹੁੰਦੀ ਰਹਿੰਦੀ ਸੀ। ਬੀਤੇ ਦਿਨੀਂ ਜਦੋਂ ਜਸਮੀਤ ਕੌਰ ਬਿਮਾਰ ਹੋਈ ਤੇ ਉਹ ਆਪਣੀ ਬਿਮਾਰੀ ਦੇ ਇਲਾਜ ਲਈ ਆਪਣੇ ਪੇਕੇ ਗਈ ਤਾਂ ਮਗਰੋਂ ਪਤੀ ਸੁਰਿੰਦਰਪਾਲ ਸਿੰਘ ਨੇ ਸੈਫ਼ੀ ਨਾਂ ਦੀ ਕੁੱਤੀ ਨੂੰ ਘਰੋਂ ਲੈ ਗਿਆ, ਜਿਸਦੀ ਦੀਆਂ ਤਸਵੀਰਾਂ ਵਿੱਚ ਕੈਦ ਹੋ ਗਈਆਂ ਹਨ। ਜਦੋਂ ਜਸਮੀਤ ਕੌਰ ਇਲਾਜ ਕਰਵਾ ਕੇ ਆਪਣੇ ਘਰ ਵਾਪਿਸ ਆਈ ਤਾਂ ਉਸਦੀ ਕੁੱਤੀ ਘਰੋਂ ਗਾਇਬ ਸੀ ਤੇ ਜਦੋਂ ਇਸ ਬਾਰੇ ਉਸਨੇ ਆਪਣੇ ਪਤੀ ਨੂੰ ਪੁੱਛਿਆ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ ਤੇ ਜਿਆਦਾ ਜ਼ੋਰ ਪਾਉਣ ਉੱਤੇ ਉਸਨੇ ਕਿਹਾ ਕਿ ਉਸਨੇ ਕੁੱਤੀ ਨੂੰ ਮੋਗੇ ਜਾਣ ਵਾਲੀ ਟ੍ਰੇਨ ਉੱਤੇ ਚੜ੍ਹਾ ਦਿੱਤਾ ਸੀ।ਇਸ ਗੱਲ ਤੋਂ ਨਾਰਾਜ਼ ਹੋ ਕੇ ਜਸਮੀਤ ਕੌਰ ਨੇ ਪੁਲਿਸ ਨੂੰ ਸਿ਼ਕਾਇਤ ਦਿੱਤੀ ਤੇ ਪੁਲਿਸ ਤੋਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਜਦੋਂ ਥਾਣਾ ਸਿਟੀ ਜਗਰਾਓਂ ਦੇ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਸਮੀਤ ਕੌਰ ਦੀ ਸ਼ਿਕਾਇਤ ਉੱਤੇ ਉਸਦੇ ਪਤੀ ਸੁਰਿੰਦਰਪਾਲ ਸਿੰਘ ਖਿ਼ਲਾਫ਼ ਐਨੀਮਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਲਦੀ ਹੀ ਫੁਟੇਜ ਦੇ ਅਧਾਰ ਉੱਤੇ ਕੁੱਤੀ ਨੂੰ ਲੱਭ ਲਿਆ ਜਾਵੇਗਾ, ਫਿਲਹਾਲ ਸੁਰਿੰਦਰਪਾਲ ਸਿੰਘ ਅਜੇ ਫਰਾਰ ਹੈ।

Advertisement
Advertisement
Advertisement
Advertisement
Scroll to Top