Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ ਟੀਬੀ ਦੇ ਖਾਤਮੇ ਲਈ ਨਵੀਂ ਵਿਧੀ ਬੀਪੀਏਐੱਲਐੱਮ ਨੂੰ ਪ੍ਰਵਾਨਗੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 07 September, 2024, 08:38 AM

ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ ਟੀਬੀ ਦੇ ਖਾਤਮੇ ਲਈ ਨਵੀਂ ਵਿਧੀ ਬੀਪੀਏਐੱਲਐੱਮ ਨੂੰ ਪ੍ਰਵਾਨਗੀ
ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਟੀਬੀ ਦੇ ਖਾਤਮੇ ਲਈ ਆਪਣੇ ਕੌਮੀ ਪ੍ਰੋਗਰਾਮ (ਐੱਨਟੀਈਪੀ) ਤਹਿਤ ਇਲਾਜ ਦੀ ਨਵੀਂ ਵਿਧੀ ਬੀਪੀਏਐੱਲਐੱਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਇਲਾਜ ਵਿਧੀ ਨਾਲ ਡਰੱਗ-ਰਜ਼ਿਸਟੈਂਟ ਟੀਬੀ ਹੁਣ 20 ਮਹੀਨਿਆਂ ਦੀ ਥਾਂ 6 ਮਹੀਨਿਆਂ ਦੇ ਇਲਾਜ ਨਾਲ ਠੀਕ ਹੋ ਜਾਵੇਗੀ। ਮਲਟੀ ਡਰੱਗ ਰਜ਼ਿਸਟੈਂਟ ਟਿਊਬਰਕਲੋਸਿਸ (ਐੱਮਡੀਆਰ-ਟੀਬੀ) ਲਈ ਇਹ ਬਹੁਤ ਕਾਰਗਰ ਤੇ ਸੰਖੇਪ ਇਲਾਜ ਦਾ ਬਦਲ ਹੈ। ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਇਸ ਵਿਧੀ ਵਿਚ ਨਵੀਂ ਐਂਟੀ-ਟੀਬੀ ਡਰੱਗ, ਜਿਸ ਦਾ ਨਾਮ ਪ੍ਰੀਟੋਮੈਨਿਡ ਹੈ, ਸ਼ਾਮਲ ਹੈ ਤੇ ਜੋ ਬੈਡਾਕਿਊਈਲਾਈਨ ਤੇ ਲਿਨੇਜ਼ੋਲਿਡ (ਮੌਕਸੀਫਲੌਕਸਿਨ ਦੇ ਨਾਲ ਜਾਂ ਉਸ ਤੋਂ ਬਗੈਰ) ਦਾ ਸੁਮੇਲ ਹੈ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਪ੍ਰੀਟੋਮੈਨਿਡ ਨੂੰ ਪਹਿਲਾਂ ਹੀ ਪ੍ਰਵਾਨਗੀ ਅਤੇ ਭਾਰਤ ਵਿਚ ਵਰਤੋਂ ਲਈ ਲਾਇਸੈਂਸ ਦੇ ਚੁੱਕੀ ਹੈ।



Scroll to Top