Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 27 Oct 2026 | 7:22 pm

+91 90915 01313 , +91 90916 01313

punjabbanni@gmail.com
punjabbani@yahoo.com

ਅਗਰਵਾਲ ਚੇਤਨਾ ਸਭਾ ਪਟਿਆਲਾ ਦੀ ਮੀਟਿੰਗ ਆਯੋਜਿਤ

ਅਗਰਵਾਲ ਚੇਤਨਾ ਸਭਾ ਪਟਿਆਲਾ ਦੀ ਮੀਟਿੰਗ ਆਯੋਜਿਤ

ਅਗਰਵਾਲ ਚੇਤਨਾ ਸਭਾ ਪਟਿਆਲਾ ਦੀ ਮੀਟਿੰਗ ਆਯੋਜਿਤ
ਪਟਿਆਲਾ : ਅਗਰਵਾਲ ਚੇਤਨਾ ਸਭਾ ਪਟਿਆਲਾ ਦੀ ਮੀਟਿੰਗ ਸ੍ਰੀ ਪ੍ਰਸ਼ੋਤਮ ਗੋਇਲ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਅਗਰਸੈਨ ਪਾਰਕ ਦੇ ਕੰਪਲੀਟ ਹੋਣ ਤੇ ਸਾਰੇ ਮੈਂਬਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਨਾਲ ਹੀ ਆਉਣ ਵਾਲੀ ਅਗਰਸੈਨ ਜਯੰਤੀ, 3 ਅਕਤੂਬਰ ਨੂੰ ਮਨਾਉਣ ਬਾਰੇ ਭੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਅਗਰਸੈਨ ਜਯੰਤੀ ਦਾ ਫੰਕਸ਼ਨ ਸ਼ਿਵ ਮੰਦਿਰ ਨਵੀਂ ਅਨਾਜ ਮੰਡੀ ਪਟਿਆਲਾ ਵਿਖੇ 3 ਅਕਤੂਬਰ ਨੂੰ ਮਨਾਇਆ ਜਾਵੇਗਾ। ਜਿਸ ਵਿੱਚ ਸ੍ਰੀ ਅਸ਼ੋਕ ਗਰਗ, ਸ੍ਰੀ ਹਰਬੰਸ ਬਾਂਸਲ, ਅਤੇ ਸ੍ਰੀ ਤਰਸੇਮ ਬਾਂਸਲ (ਡਕਾਲਾ) (ਗੈਸਟ ਆਫ ਆਨਰ) ਹੋਣਗੇ। ਅਗਰਵਾਲ ਚੇਤਨਾ ਸਭਾ ਪਟਿਆਲਾ ਵਲੋਂ ਸ੍ਰੀ ਖਾਟੂ ਸਿਆਮ ਅਤੇ ਸਾਲਾਸਰ ਧਾਮ ਵਿਖੇ ਦੋ ਦਿਨ ਦੀ ਯਾਤਰਾ ਮਿਤੀ 13/14 ਸਤੰਬਰ ਨੂੰ ਕੀਤੀ ਜਾਵੇਗੀ। ਇਸ ਟੂਰ ਲਈ ਸ੍ਰੀ ਰਾਕੇਸ਼ ਸਿੰਗਲਾ ਅਤੇ ਸਕੱਤਰ ਅਰਵਿੰਦ ਅਗਰਵਾਲ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ। ਅੱਜ ਸ੍ਰੀ ਸੁਰੇਸ਼ ਬਾਂਸਲ ਅਤੇ ਸ੍ਰੀ ਸੁਦਰਸ਼ਨ ਮਿੱਤਲ ਪੱਤਰਕਾਰ ਨਵੇਂ ਮੈਂਬਰ ਦੇ ਤੌਰ ਤੇ ਅਗਰਵਾਲ ਚੇਤਨਾ ਸਭਾ ਦੇ ਮੈਂਬਰ ਵਜੋਂ ਜੁਆਇਨ ਕਰਵਾਏ ਗਏ। ਅੰਤ ਵਿੱਚ ਸ੍ਰੀ ਹਰਬੰਸ ਬਾਂਸਲ ਵਲੋਂ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਵੇਂ ਮੈਂਬਰਾਂ ਨੂੰ ਮੈਂਬਰ ਬਨਣ ਤੇ ਵਧਾਈ ਦਿੱਤੀ ਗਈ। ਮੰਦਿਰ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਸੰਜੀਵਨ ਜੀ, ਅਸ਼ੋਕ ਗਰਗ, ਤਰਸੇਮ ਮਿੱਤਲ, ਸੁਰਿੰਦਰ ਗੁਪਤਾ ਜੀ, ਪੈਟਰਨ ਵਿਜੇ ਗੋਇਲ ਅਤੇ ਪੈਟਰਨ ਦੇ ਵੀ ਦਿਆਲ ਜੀ ਭੀ ਸ਼ਾਮਲ ਹੋਏ।

Advertisement
Advertisement
Advertisement
Advertisement
Scroll to Top