Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 10:23 pm

+91 90915 01313 , +91 90916 01313

punjabbanni@gmail.com
punjabbani@yahoo.com

ਫਿਰੋਜਪੁਰ ਪੁਲਸ ਨੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਵੱਢ੍ਹ ਟੁੱਕ ਕਰਕੇ ਲੁੱਟਣ ਵਾਲੇ ਗਿਰੋਹ ਦੇ 12 ਮੈਂਬਰ ਗ੍ਰਿਫਤਾਰ

ਫਿਰੋਜਪੁਰ ਪੁਲਸ ਨੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਵੱਢ੍ਹ ਟੁੱਕ ਕਰਕੇ ਲੁੱਟਣ ਵਾਲੇ ਗਿਰੋਹ ਦੇ 12 ਮੈਂਬਰ ਗ੍ਰਿਫਤਾਰ

ਫਿਰੋਜਪੁਰ ਪੁਲਸ ਨੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਵੱਢ੍ਹ ਟੁੱਕ ਕਰਕੇ ਲੁੱਟਣ ਵਾਲੇ ਗਿਰੋਹ ਦੇ 12 ਮੈਂਬਰ ਗ੍ਰਿਫਤਾਰ
ਫਿ਼ਰੋਜ਼ਪੁਰ : ਪੰਜਾਬ ਦੇ ਸ਼ਹਿਰ ਫਿਰੋਜ਼ਪੁਰਦੀ ਥਾਣਾ ਸਿਟੀ ਪੁਲਸ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢ੍ਹ ਟੁੱਕ ਕਰਕੇ ਲੁੱਟਣ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੁਟੇਰਿਆਂ ਵਿਚੋਂ 7 ਮਰਦ ਅਤੇ 5 ਔਰਤਾਂ ਸ਼ਾਮਲ ਸਨ।17 ਮੈਂਬਰੀ ਗਿਰੋਹ ਦੇ 5 ਮੈਂਬਰ ਮੌਕੇ ਤੋਂ ਭੱਜਣ ਵਿਚ ਫਰਾਰ ਹੋ ਗਏ।ਪੁਲਸ ਨੇ ਇਸ ਮਾਮਲੇ `ਚ 17 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੇ ਕਬਜ਼ੇ `ਚੋਂ ਤਲਵਾਰਾਂ, ਬੇਸਬਾਲ ਅਤੇ ਕਾਪੇ ਵਗੈਰਹ ਬਰਾਮਦ ਕੀਤੇ ਹਨ। ਸੀ ਗ੍ਰੇਡ ਹਿੰਦੀ ਫਿਲਮਾਂ ਤੋਂ ਮੁਤਾਸਰ ਇਸ ਗਿਰੋਹ ਦਾ ‘ਮੋਡਸ ਅਪਰੇਂਡੀ ’ ਇਹ ਸੀ ਕਿ ਗਿਰੋਹ ਦੀਆਂ ਔਰਤਾਂ ਰਾਹਗੀਰਾਂ ਨੂੰ ‘ਹਨੀ ਟ੍ਰੈਪ’ ’ਚ ਫਸਾ ਕੇ ਸੁੰਨਸਾਨ ਥਾਵਾਂ ’ਤੇ ਲੈ ਜਾਂਦੀਆਂ ਸਨ,ਉਥੇ ਪਹਿਲੋਂ ਤੋਂ ਹੀ ਲੁਕੇ ਹੋਏ ਉਨ੍ਹਾਂ ਦੇ ਸਾਥੀ ਤਲਵਾਰਾਂ ਅਤੇ ਡਾਂਗਾਂ ਨਾਲ ਰਾਹਗੀਰਾਂ ਨੂੰ ਬੇਰਹਿਮੀ ਨਾਲ ਜ਼ਖਮੀ ਕਰਦੇ ਸਨ ਅਤੇ ਫਿਰ ਲੁੱਟਮਾਰ ਕਰਦੇ ਸਨ।ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਲਗਾਤਾਰ ਲੁੱਟ-ਖੋਹ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਪਿਛਲੇ ਕਾਫੀ ਸਮੇਂ ਤੋਂ ਰਾਤ 12 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਇਨ੍ਹਾਂ ਵਾਰਦਾਤਾਂ ਕਾਰਨ ਪੁਲਿਸ ਵੱਲੋਂ ਇਨ੍ਹਾਂ ਲੁਟੇਰਿਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਮੰਗਲਵਾਰ ਨੂੰ ਪੁਲਿਸ ਨੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕਰਨ `ਚ ਸਫਲਤਾ ਹਾਸਲ ਕੀਤੀ ਹੈ।ਥਾਣਾ ਇੰਚਾਰਜ ਨੇ ਦੱਸਿਆ ਕਿ ਗਿਰੋਹ `ਚ ਸ਼ਾਮਲ ਔਰਤਾਂ ਰਾਹਗੀਰਾਂ ਨੂੰ ਰੋਕ ਕੇ ਉਨ੍ਹਾਂ ਦੀ ਦੇਖ-ਭਾਲ ਕਰਕੇ ਉਨ੍ਹਾਂ ਨੂੰ ਫਸਾ ਲੈਂਦੀਆਂ ਸਨ, ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਪਾਸੇ ਲੈ ਜਾਂਦੀਆਂ ਸਨ, ਜਿੱਥੇ ਪਹਿਲਾਂ ਤੋਂ ਲੁਕੇ ਲੁਟੇਰੇ ਆ ਜਾਂਦੇ ਸਨ ਅਤੇ ਉਨ੍ਹਾਂ ਨੂੰ ਲੁੱਟ ਲੈਂਦੇ ਸਨ। ਪੁਖਤਾ ਖੁਫੀਆ ਸੂਚਨਾ ਦੇ ਆਧਾਰ `ਤੇ ਪੁਲਿਸ ਨੇ ਗਿਰੋਹ ਦੇ ਮੈਂਬਰਾਂ ਤੱਕ ਪਹੁੰਚਣ `ਚ ਕਾਮਯਾਬੀ ਹਾਸਲ ਕੀਤੀ। ਇਸ ਗਿਰੋਹ ਦੇ ਫੜੇ ਜਾਣ ਨਾਲ ਜਿੱਥੇ ਸ਼ਹਿਰ ਅਤੇ ਛਾਉਣੀ `ਚ ਲੁੱਟ-ਖੋਹ ਦੀਆਂ ਘਟਨਾਵਾਂ `ਤੇ ਕਾਬੂ ਪਾਇਆ ਜਾ ਸਕੇਗਾ, ਉਥੇ ਹੀ ਇਸ ਗਿਰੋਹ ਦੇ ਫਰਾਰ ਸਾਥੀਆਂ ਦੀ ਭਾਲ `ਚ ਪੁਲਿਸ ਟੀਮਾਂ ਵੀ ਭੇਜ ਦਿੱਤੀਆਂ ਗਈਆਂ ਹਨ।

Advertisement
Advertisement
Advertisement
Advertisement
Scroll to Top