Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 11:55 am

+91 90915 01313 , +91 90916 01313

punjabbanni@gmail.com
punjabbani@yahoo.com

ਐਸ. ਟੀ. ਐਫ. ਨੇ ਗੱਡੀਆਂ ਹੀ ਗੱਡੀਆਂ ਲਗਾ ਕੇ ਪੁਲਸ ਫੋਰਸ ਨਾਲ ਮਿਲ ਕੇ ਕਾਰ ਸਵਾਰ ਨੌਜਵਾਨ ਦੀ ਕੀਤੀ ਜਾਂਚ

ਐਸ. ਟੀ. ਐਫ. ਨੇ ਗੱਡੀਆਂ ਹੀ ਗੱਡੀਆਂ ਲਗਾ ਕੇ ਪੁਲਸ ਫੋਰਸ ਨਾਲ ਮਿਲ ਕੇ ਕਾਰ ਸਵਾਰ ਨੌਜਵਾਨ ਦੀ ਕੀਤੀ ਜਾਂਚ

ਐਸ. ਟੀ. ਐਫ. ਨੇ ਗੱਡੀਆਂ ਹੀ ਗੱਡੀਆਂ ਲਗਾ ਕੇ ਪੁਲਸ ਫੋਰਸ ਨਾਲ ਮਿਲ ਕੇ ਕਾਰ ਸਵਾਰ ਨੌਜਵਾਨ ਦੀ ਕੀਤੀ ਜਾਂਚ
ਜਗਰਾਓਂ : ਜਗਰਾਓਂ ਸ਼ਹਿਰ ਦੇ ਇਲਾਕਾ ਸ਼ਾਸਤਰੀ ਨਗਰ ਵਿਚ ਪੰਜਾਬ ਦੀ ਟੀਮ ਵੱਲੋਂ ਲੁਧਿਆਣਾ ਦਿਹਾਤੀ ਦੇ ਸਬ ਡਿਵੀਜ਼ਨ ਜਗਰਾਉਂ ਪੁਲਸ ਦੀ ਟੀਮ ਨਾਲ ਸਾਂਝੀ ਕਾਰਵਾਈ ਕਰਦਿਆਂ ਹੋਇਆਂ ਸਾਹਮਣੇ ਆਈ ਹੈ। ਸ਼ਾਸਤਰੀ ਨਗਰ ਇਲਾਕੇ ਵਿਚ ਇਕ ਵੈਗਨ ਆਰ ਗੱਡੀ ਜਦੋਂ ਦਾਖ਼ਲ ਹੋਈ ਤਾਂ ਉਸ ਦੇ ਪਿੱਛੇ ਹੀ ਐੱਸ.ਟੀ.ਐੱਫ. ਦੀਆਂ ਦੋ ਗੱਡੀਆਂ ਨੇ ਵੈਗਨ ਆਰ ਨੂੰ ਅੱਗਿਓਂ ਤੇ ਪਿੱਛਿਓਂ ਘੇਰ ਕੇ ਗੱਡੀਆਂ ਅੜਾ ਲਈਆਂ। ਕਾਰ ਵਿਚ ਸਵਾਰ ਨੌਜਵਾਨ ਜੋ ਕਿ ਹਿਮਾਚਲ ਦਾ ਵਸਨੀਕ ਹੈ ਅਤੇ ਅੱਜ ਕੱਲ ਲੁਧਿਆਣਾ ਰੋਡ ਤੇ ਕਿਸੇ ਫੈਕਟਰੀ ਦਾ ਮੁਨੀਮ ਹੈ, ਨੂੰ ਹੇਠਾਂ ਉਤਾਰ ਲਿਆ ਅਤੇ ਉਸ ਕੋਲ ਫੜੇ ਹੋਏ ਬੈਗ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਟੀਮ ਆਪਣੇ ਪੂਰੇ ਅਸਲੇ ਨਾਲ ਤਿਆਰ ਹੋ ਕੇ ਆਈ ਸੀ। ਉੱਥੇ ਚੱਕੀ ਦੇ ਬਾਹਰ ਵਿਰੋਧ ਕਰ ਰਹੇ ਮੁਨੀਮ ਦੀ ਪਹਿਲਾਂ ਤਾਂ ਸੜਕ ਉੱਤੇ ਹੀ ਚੰਗੀ ਤਰ੍ਹਾਂ ਭੁਗਤ ਸਵਾਰੀ ਗਈ ਅਤੇ ਫਿਰ ਉਸ ਨੂੰ ਲਾਗੇ ਹੀ ਮੁਨੀਮ ਦੇ ਕਿਸੇ ਰਿਸ਼ਤੇਦਾਰ ਦੇ ਘਰ ਅੰਦਰ ਲਿਜਾ ਕੇ ਉਸ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਗਈ। ਐੱਸ.ਟੀ.ਐੱਫ. ਵੱਲੋਂ ਕੀਤੀ ਗਈ ਇਸ ਕਾਰਵਾਈ ਵਿਚ ਇਕ ਹੋਰ ਵਿਅਕਤੀ ਦਾ ਵੀ ਨਾਂ ਆਉਣ ਦੇ ਚਰਚੇ ਹੋ ਰਹੇ ਹਨ। ਜਿਸ ਦੇ ਘਰ ਵੀ ਐੱਸ.ਟੀ.ਐੱਫ. ਦੀ ਟੀਮ ਵੱਲੋਂ ਪਹੁੰਚ ਕੀਤੀ ਗਈ। ਪਰ ਉਸ ਨੌਜਵਾਨ ਦੀ ਮਾਂ ਨੇ ਐੱਸ.ਟੀ.ਐੱਫ. ਵਾਲਿਆਂ ਨੂੰ ਸਾਫ ਸਾਫ ਕਹਿ ਦਿੱਤਾ ਕਿ ਉਨ੍ਹਾਂ ਨੇ ਤਾਂ ਆਪਣਾ ਪੁੱਤਰ ਬੇਦਖਲ ਕੀਤਾ ਹੋਇਆ ਹੈ। ਇਸ ਕਰਕੇ ਟੀਮ ਉਥੋਂ ਵਾਪਸ ਪਰਤ ਗਈ। ਪੁਲਸ ਦੀ ਇਸ ਸਾਂਝੀ ਕਾਰਵਾਈ ਦੀ ਖਬਰ ਪੂਰੇ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਤਾਂ ਵੱਡੀ ਗਿਣਤੀ ਵਿਚ ਲੋਕ ਗਲੀ ਦੇ ਬਾਹਰ ਢਾਣੀਆਂ ਬਣਾ ਕੇ ਖੜੇ ਹੋਣ ਲੱਗ ਗਏ। ਲੋਕਾਂ ਦੇ ਇਕੱਠੇ ਹੋਣ ਦੀ ਸੂਚਨਾ ਜਦੋਂ ਡੀ.ਐੱਸ.ਪੀ. ਜਸਜਿਓਤ ਸਿੰਘ ਅਤੇ ਐੱਸ.ਐੱਚ.ਓ. ਸਿਟੀ ਅੰਮ੍ਰਿਤ ਪਾਲ ਸਿੰਘ ਕੋਲ ਪਹੁੰਚੀ ਤਾਂ ਉਹ ਵੀ ਆਪਣੇ ਲਾਮ ਲਸ਼ਕਰ ਨਾਲ ਮੌਕੇ `ਤੇ ਪਹੁੰਚ ਗਏ ਅਤੇ ਡੀ.ਐੱਸ.ਪੀ. ਜਸਜੋਤ ਸਿੰਘ ਖੁਦ ਜਾ ਕੇ ਉਸ ਘਰ ਦੇ ਅੰਦਰ ਦਾਖ਼ਲ ਹੋਏ ਜਿੱਥੇ ਐੱਸ.ਟੀ.ਐੱਫ. ਵੱਲੋਂ ਰੇਡ ਕੀਤੀ ਗਈ ਸੀ। ਕਾਫੀ ਦੇਰ ਬਾਅਦ ਉਹਨਾਂ ਬਾਹਰ ਆ ਕੇ ਦੱਸਿਆ ਕਿ ਹਲੇ ਜਾਂਚ ਚੱਲ ਰਹੀ ਹੈ। ਪਰ ਪੂਰੀ ਗੱਲ ਬਾਰੇ ਜਾਣਕਾਰੀ ਦੇਣ ਤੋਂ ਉਨ੍ਹਾਂ ਨੇ ਚੁੱਪੀ ਵੱਟ ਲਈ। ਕਾਫੀ ਦੇਰ ਮਗਰੋਂ ਐੱਸ.ਟੀ.ਐੱਫ. ਵੱਲੋਂ ਸਿਟੀ ਪੁਲਸ ਨੂੰ ਆਖ ਕੇ ਜਨਾਨਾ ਪੁਲਸ ਵੀ ਬੁਲਾਈ ਗਈ। ਖ਼ਬਰ ਲਿਖੇ ਜਾਣ ਤੱਕ ਉਕਤ ਘਰ ਅੰਦਰ ਪੁਲਸ ਵੱਲੋਂ ਕਾਰਵਾਈ ਜਾਰੀ ਸੀ।

Advertisement
Advertisement
Advertisement
Advertisement
Scroll to Top