ਮਥੁੁਰਾ ਵਿਚ ਚਲਦੀ ਕਾਰ ਵਿਚ ਲੜਕੀ ਨੂੰ ਅਗਵਾ ਕਰਕੇ ਤਿੰਨ ਨੌਜਵਾਨਾ ਨਸ਼ੀਲੀ ਵਸਤੂ ਪਿਆ ਕੇ ਕੀਤੀ ਗੈਂਗਰੇਪ

ਦੁਆਰਾ: Punjab Bani ਪ੍ਰਕਾਸ਼ਿਤ :Saturday, 21 September, 2024, 01:25 PM

ਮਥੁੁਰਾ ਵਿਚ ਚਲਦੀ ਕਾਰ ਵਿਚ ਲੜਕੀ ਨੂੰ ਅਗਵਾ ਕਰਕੇ ਤਿੰਨ ਨੌਜਵਾਨਾ ਨਸ਼ੀਲੀ ਵਸਤੂ ਪਿਆ ਕੇ ਕੀਤੀ ਗੈਂਗਰੇਪ
ਮਥੁਰਾ : ਭਾਰਤ ਦੇਸ਼ ਦੇ ਮਥੁਰਾ ਸ਼ਹਿਰ ਦੇ ਛਾਤਾ ਥਾਣਾ ਖੇਤਰ ਦੇ ਬਰਸਾਨਾ ਚੌਂਕ ਤੇ ਇਕ ਨਾਬਾਲਗ ਲੜਕੀ ਦਾ ਕੁੱਝ ਨੌਜਵਾਨਾਂ ਨੇ ਚਲਦੀ ਕਾਰ ਵਿਚ ਅਗਵਾ ਕਰਕੇ ਤੇ ਕੁੱਝ ਨਸ਼ੀਲਾ ਪਦਾਰਥ ਪਿਲਾ ਕੇ ਬਲਾਤਕਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਰੇਪ ਕਰਨ ਵਾਲਿਆਂ ਵਲੋਂ ਅਗਵਾ ਕਰਕੇ ਰੇਪ ਕਰਨ ਤੋਂ 7 ਘੰਟਿਆਂ ਬਾਅਦ ਲੜਕੀ ਨੂੰ ਸੁੱਟ ਦਿੱਤਾ ਗਿਆ ਅਤੇ ਖੁਦ ਫਰਾਰ ਹੋ ਗਏ। ਪੁਲਸ ਵਲੋਂ ਲੜਕੀ ਦਾ ਮੈਡੀਕਲ ਕਰਵਾ ਕੇ ਗੈਂਗਰੇਪ ਕਰਨ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਐਸ. ਪੀ. (ਦਿਹਾਤੀ) ਤ੍ਰਿਗੁਣ ਨੇ ਦੱਸਿਆ ਕਿ ਲੜਕੀ ਦੇ ਪਿਤਾ ਵਲੋਂ ਦਿੱਤੀ ਗਈ ਸਿ਼ਕਾਇਤ ਵਿਚ ਦੱਸਿਆ ਗਿਆ ਹੈ ਕਿ ਲੜਕੀ ਜਦੋਂ ਦੁਪਹਿਰ ਨੂੰ ਗੁਆਂਢ ਵਿਚ ਬਣੀ ਦੁਕਾਨ ਤੋਂ ਕੁੱਝ ਲੈਣ ਗਈ ਸੀ ਤਾਂ ਉਥੇ ਮੌਜੂਦ ਨੌਜਵਾਨਾਂ ਨੇ ਪਾਣੀ ਦੀ ਬੋਤਲ ਵਿਚ ਹੀ ਕੁੱਝ ਨਸ਼ੀਲਾ ਪਦਾਰਥ ਪਿਲਾ ਦਿੱਤਾ ਤੇ ਫਿਰ ਅਗਵਾ ਕਰਕੇ ਲੈ ਗਏ। ਲੜਕੀ ਦੀ ਬੇਹੋਸ਼ੀ ਵਾਲੀ ਹਾਲਤ ਵਿਚ ਉਨ੍ਹਾਂ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਸੁੱਟ ਕੇ ਫਰਾਰ ਹੋ ਗਏ। ਉਕਤ ਘਟਨਾਕ੍ਰਮ ਤੋਂ ਬਾਅਦ ਜਦੋਂ ਲੜਕੀ ਹੋਸ਼ ਵਿਚ ਆਈ ਤਾਂ ਖੁਦ ਘਰ ਪਹੁੰਚੀ ਅਤੇ ਸਾਰੀ ਹੱਢ ਬੀਤੀ ਦੱਸੀ। ਪੀੜਤ ਲੜਕੀ ਨੇ ਆਪਣੀ ਮਾਂ ਨੂੰ ਜਦੋਂ ਪੇਟ ਵਿਚ ਦਰਦ ਦੀ ਸਿ਼ਕਾਇਤ ਕੀਤੀ ਤਾਂ ਲੜਕੀ ਦੀ ਹਸਪਤਾਲ ਲਿਜਾ ਕੇ ਜਾਂਚ ਕਰਵਾਈ, ਜਿਸ ਤੇ ਡਾਕਟਰ ਵਲੋਂ ਲੜਕੀ ਨਾਲ ਰੇਪ ਦੀ ਪੁਸ਼ਟੀ ਹੋਈ। ਜਿਸ ਤੇ ਲੜਕੀ ਦੇ ਪਿਤਾ ਨੇ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ, ਜਿਸ ਤੇ ਪੁਲਸ ਨੇ ਧਾਰਾ 138 376 ਡੀ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਜਣਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਏ ਜਾਣ ਤੋਂ ਬਾਅਦ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ ਜਾਣਗੇ।