Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 4:29 pm

+91 90915 01313 , +91 90916 01313

punjabbanni@gmail.com
punjabbani@yahoo.com

ਐੱਮ. ਏ. ਸੀ. ਟੀ. ਚੰਡੀਗੜ੍ਹ ਦਿੱਤਾ ਸੜਕ ਹਾਦਸੇ `ਚ ਮਾਰੇ ਗਏ ਸੇਵਾਮੁਕਤ ਫੌਜੀ ਦੇ ਪਰਿਵਾਰ ਨੂੰ 67.04 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ

ਐੱਮ. ਏ. ਸੀ. ਟੀ. ਚੰਡੀਗੜ੍ਹ ਦਿੱਤਾ ਸੜਕ ਹਾਦਸੇ `ਚ ਮਾਰੇ ਗਏ ਸੇਵਾਮੁਕਤ ਫੌਜੀ ਦੇ ਪਰਿਵਾਰ ਨੂੰ 67.04 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ

ਐੱਮ. ਏ. ਸੀ. ਟੀ. ਚੰਡੀਗੜ੍ਹ ਦਿੱਤਾ ਸੜਕ ਹਾਦਸੇ `ਚ ਮਾਰੇ ਗਏ ਸੇਵਾਮੁਕਤ ਫੌਜੀ ਦੇ ਪਰਿਵਾਰ ਨੂੰ 67.04 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ
ਚੰਡੀਗੜ੍ਹ : ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐੱਮ.ਏ.ਸੀ.ਟੀ.) ਚੰਡੀਗੜ੍ਹ ਨੇ ਸੜਕ ਹਾਦਸੇ `ਚ ਮਾਰੇ ਗਏ ਸੇਵਾਮੁਕਤ ਫੌਜੀ ਦੇ ਪਰਿਵਾਰ ਨੂੰ 67.04 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਕਾਂਗੜਾ ਦਾ ਰਹਿਣ ਵਾਲਾ ਵਿਨੋਦ ਫੌਜ ਤੋਂ ਸੇਵਾਮੁਕਤ ਹੋਇਆ ਸੀ ਅਤੇ ਇਕ ਨਿੱਜੀ ਕੰਪਨੀ `ਚ ਟੈਕਨੀਸ਼ੀਅਨ ਦੇ ਤੌਰ `ਤੇ ਕੰਮ ਕਰ ਰਿਹਾ ਸੀ। ਦੋ ਸਾਲ ਪਹਿਲਾਂ ਉਹ ਕਿੰਨੌਰ ਦੇ ਪੂਹ ਖੇਤਰ `ਚ ਕਿਸੇ ਕੰਮ ਲਈ ਆਪਣੇ ਸਾਥੀਆਂ ਨਾਲ ਕਾਰ `ਚ ਜਾ ਰਿਹਾ ਸੀ। ਰਸਤੇ `ਚ ਉਨ੍ਹਾਂ ਦੀ ਕਾਰ 70 ਮੀਟਰ ਹੇਠਾਂ ਸਤਲੁਜ ਦਰਿਆ `ਚ ਡਿੱਗ ਗਈ। ਇਸ ਹਾਦਸੇ `ਚ ਉਸ ਦਾ ਸਾਥੀ ਕਮਲ ਕੁਮਾਰ ਅਤੇ ਰਾਜਸਥਾਨ ਦੇ ਅਲਵਰ ਦਾ ਰਹਿਣ ਵਾਲਾ ਸੱਤਿਆਵੀਰ ਸਿੰਘ ਸੁਥਵਾਲ ਵੀ ਜ਼ਖ਼ਮੀ ਹੋ ਗਏ। ਐਡਵੋਕੇਟ ਨਵਦੀਪ ਅਰੋੜਾ ਨੇ ਵਿਨੋਦ ਦੇ ਪਰਿਵਾਰ ਵੱਲੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ। ਕਾਰ ਦਾ ਬੀਮਾ ਐਚਡੀਐਫਸੀ ਐਗਰੋ ਜਨਰਲ ਕੰਪਨੀ ਨੇ ਕੀਤਾ ਸੀ ਅਤੇ ਉਸ ਦਾ ਦਫ਼ਤਰ ਚੰਡੀਗੜ੍ਹ ਦੇ ਸੈਕਟਰ-9 ਵਿਚ ਹੈ। ਇਸ ਲਈ ਇਹ ਕੇਸ ਚੰਡੀਗੜ੍ਹ ਵਿਚ ਦਾਇਰ ਕੀਤਾ ਗਿਆ ਸੀ। ਮ੍ਰਿਤਕ ਦੇ ਪਰਿਵਾਰ ਨੇ ਇਸ ਹਾਦਸੇ `ਚ ਕਾਰ ਚਲਾ ਰਹੇ ਸੱਤਿਆਵੀਰ ਸਿੰਘ ਦੀ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਉਸਨੇ ਸੱਤਿਆਵੀਰ ਅਤੇ ਬੀਮਾ ਕੰਪਨੀ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ।
29 ਮਈ 2022 ਨੂੰ ਵਿਨੋਦ ਚੰਦ, ਕਮਲ ਕੁਮਾਰ ਅਤੇ ਸੱਤਿਆਵੀਰ ਸਿੰਘ ਪੰਚਕੂਲਾ ਤੋਂ ਆਰਮੀ ਸਿਗਨਲ ਦਫ਼ਤਰ, ਪੂਹ ਲਈ ਰਵਾਨਾ ਹੋਏ। ਸੱਤਿਆਵੀਰ ਕਾਰ ਚਲਾ ਰਿਹਾ ਸੀ। ਦੋਸ਼ ਮੁਤਾਬਕ ਉਹ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਰਾਤ ਕਰੀਬ 9.30 ਵਜੇ ਜਦੋਂ ਉਹ ਪੂਹ ਨੇੜੇ ਸਪੈਲੋ ਪਿੰਡ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਤੇਜ਼ ਰਫਤਾਰ ਕਾਰਨ ਅਚਾਨਕ ਬੇਕਾਬੂ ਹੋ ਗਈ ਅਤੇ 70 ਮੀਟਰ ਹੇਠਾਂ ਸਤਲੁਜ ਦਰਿਆ `ਚ ਡਿੱਗ ਗਈ। ਇਸ ਹਾਦਸੇ ਵਿਚ ਤਿੰਨੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਰੇਕਾਂਗ ਪੀਓ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਵਿਨੋਦ ਨੇ ਦਮ ਤੋੜ ਦਿੱਤਾ।ਪਰਿਵਾਰ ਨੇ ਪਟੀਸ਼ਨ `ਚ ਕਿਹਾ ਕਿ ਵਿਨੋਦ ਚੰਦ ਦੀ ਉਮਰ 55 ਸਾਲ ਸੀ। ਉਹ ਫੌਜ ਤੋਂ ਰਿਟਾਇਰ ਹੋਏ ਸਨ। ਇਸ ਸਮੇਂ ਉਹ ਕੰਪਨੀ ਟੈਲੈਂਟਪੂਲ ਐਂਡ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਵਿਚ ਟੈਕਨੀਸ਼ੀਅਨ ਵਜੋਂ ਕੰਮ ਕਰ ਰਿਹਾ ਸੀ। ਉਸ ਨੂੰ 37034 ਰੁਪਏ ਤਨਖਾਹ ਮਿਲਦੀ ਸੀ ਜਦੋਂ ਕਿ ਉਸ ਦੀ ਮਹੀਨਾਵਾਰ ਪੈਨਸ਼ਨ 29525 ਰੁਪਏ ਸੀ। ਉਸ ਦੀਆਂ ਬਹੁਤ ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਸਨ। ਇਸ ਲਈ ਪਰਿਵਾਰ ਨੇ ਉਸ ਦੀ ਮੌਤ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ।

Advertisement
Advertisement
Advertisement
Advertisement
Scroll to Top