Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 12:34 am

+91 90915 01313 , +91 90916 01313

punjabbanni@gmail.com
punjabbani@yahoo.com

ਖੁਦਕੁਸ਼ੀ ਦੇ ਵਧਦੇ ਮਾਮਲਿਆਂ ਨੂੰ ਘਟ ਕਰਨ ਲਈ ਬੁਲੰਦੇਲਖੰਡ ਯੂਨੀਵਰਸਿਟੀ ਨੇ ਬਣਾਇਆ ਖੁਦਕੁਸ਼ੀ ਵਿਚਾਰ ਐਪ ਐਲਰਟ

ਖੁਦਕੁਸ਼ੀ ਦੇ ਵਧਦੇ ਮਾਮਲਿਆਂ ਨੂੰ ਘਟ ਕਰਨ ਲਈ ਬੁਲੰਦੇਲਖੰਡ ਯੂਨੀਵਰਸਿਟੀ ਨੇ ਬਣਾਇਆ ਖੁਦਕੁਸ਼ੀ ਵਿਚਾਰ ਐਪ ਐਲਰਟ

ਖੁਦਕੁਸ਼ੀ ਦੇ ਵਧਦੇ ਮਾਮਲਿਆਂ ਨੂੰ ਘਟ ਕਰਨ ਲਈ ਬੁਲੰਦੇਲਖੰਡ ਯੂਨੀਵਰਸਿਟੀ ਨੇ ਬਣਾਇਆ ਖੁਦਕੁਸ਼ੀ ਵਿਚਾਰ ਐਪ ਐਲਰਟ
ਝਾਂਸੀ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਝਾਂਸੀ ਵਿਖੇ ਬਣੀ ਬੁੰਦੇਲਖੰਡ ਯੂਨੀਵਰਸਿਟੀ ਵਲੋਂ ਵਧਦੇ ਜਾ ਰਹੇ ਖੁਦਕੁਸ਼ੀ ਦੇ ਮਾਮਲਿਆਂ ਨੂੰ ਰੋਕਣ ਲਈ ਨਵਾਂ ਉਪਰਾਲਾ ਕਰਦਿਆਂ ਮਨੋਵਿਗਿਆਨਕ ਮੁਲਾਂਕਣ ਐਪ ਬਣਾਇਆ ਜਾ ਰਿਹਾ ਹੈ। ਇਹ ਐਪ ਉਪਭੋਗਤਾ ਵਿੱਚ ਖੁਦਕੁਸ਼ੀ ਦੇ ਵਿਚਾਰ ਹਾਵੀ ਹੁੰਦੇ ਹੀ ਰਿਸ਼ਤੇਦਾਰਾਂ ਨੂੰ ਅਲਰਟ ਮੈਸਿਜ ਭੇਜ ਦੇਵੇਗਾ। ਇਸ ਐਪ ਨੂੰ ਬਣਾਉਣ ਲਈ ਵਿਗਿਆਨ ਵਿਭਾਗ ਨੇ 5 ਕਰੋੜ ਰੁਪਏ ਦਿੱਤੇ ਹਨ। ਇਹ ਐਪ ਤਿਆਰ ਕੀਤਾ ਜਾ ਚੁੱਕਿਆ ਹੈ। ਜਲਦੀ ਹੀ ਇਸ ਨੂੰ ਲਾਂਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੀ ਰਿਪੋਰਟ ਮੁਤਾਬਕ ਭਾਰਤ ‘ਚ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਖੁਦਕੁਸ਼ੀਆਂ ਦੇ ਮਾਮਲੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹਨ। ਇਸ ਰਿਪੋਰਟ ਮੁਤਾਬਕ ਸਾਲ 2022 ‘ਚ ਦੇਸ਼ ‘ਚ ਕੁੱਲ 1.71 ਲੱਖ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। ਇਸ ਤੋਂ ਇਲਾਵਾ, 2022 ਵਿੱਚ ਖੁਦਕੁਸ਼ੀ ਕਰਨ ਵਾਲਿਆਂ ਵਿੱਚ 13,714 ਬੇਰੁਜ਼ਗਾਰ ਅਤੇ 13,089 ਵਿਦਿਆਰਥੀ ਵੀ ਸ਼ਾਮਲ ਹਨ। ਖ਼ੁਦਕੁਸ਼ੀ ਰੋਕਣ ਵਿੱਚ ਮਦਦ ਕਰੇਗਾ ਇਹ ਐਪ ਮੋਬਾਈਲ
ਮਾਹਿਰਾਂ ਅਨੁਸਾਰ ਪੜ੍ਹਾਈ ਦੇ ਤਣਾਅ, ਇਮਤਿਹਾਨਾਂ ਵਿੱਚ ਅਸਫਲਤਾ ਜਾਂ ਕਿਸੇ ਹੋਰ ਤਣਾਅ ਕਾਰਨ ਵਿਦਿਆਰਥੀ ਹਰ ਰੋਜ਼ ਖੁਦਕੁਸ਼ੀ ਕਰ ਰਹੇ ਹਨ। ਇਨ੍ਹਾਂ ਨੂੰ ਰੋਕਣ ਲਈ ਕਈ ਯਤਨ ਕੀਤੇ ਜਾਂਦੇ ਹਨ ਪਰ ਉਹ ਕਾਰਗਰ ਸਾਬਤ ਨਹੀਂ ਹੋ ਰਹੇ। ਇਸ ਨੂੰ ਰੋਕਣ ਲਈ ਡੀਐਸਟੀ ਨੇ ਉੱਤਰ ਪ੍ਰਦੇਸ਼ ਦੀ ਇੱਕੋ ਇੱਕ ਸੰਸਥਾ ਬੁੰਦੇਲਖੰਡ ਯੂਨੀਵਰਸਿਟੀ ਨੂੰ 5 ਕਰੋੜ ਰੁਪਏ ਦਿੱਤੇ ਹਨ। ਯੂਨੀਵਰਸਿਟੀ ਦੇ ਇਨੋਵੇਸ਼ਨ ਸੈਂਟਰ ਵਿੱਚ ਮੋਬਾਈਲ ਐਪ ਅਤੇ ਸੈਂਸਰਾਂ ਨਾਲ ਲੈਸ ਕਲਾਈ ਬੈਂਡ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਕੰਮ ਕਰੇਗਾ ਇਹ ਮੋਬਾਈਲ ਐਪ
ਇਨੋਵੇਸ਼ਨ ਸੈਂਟਰ ਦੇ ਐਸੋਸੀਏਟ ਪ੍ਰੋਫ਼ੈਸਰ ਡਾ: ਲਵਕੁਸ਼ ਦਿਵੇਦੀ ਨੇ ਦੱਸਿਆ ਕਿ ਜਿਵੇਂ ਹੀ ਕਿਸੇ ਦੇ ਮਨ ਵਿੱਚ ਆਤਮਹੱਤਿਆ ਦਾ ਵਿਚਾਰ ਆਵੇਗਾ ਤਾਂ ਇਹ ਮੋਬਾਈਲ ਐਪ ਐਕਟੀਵੇਟ ਹੋ ਜਾਵੇਗਾ। ਤਣਾਅ ਅਤੇ ਆਤਮ ਹੱਤਿਆ ਦੇ ਵਿਚਾਰਾਂ ਦਾ ਗ੍ਰਾਫ 50 ਪ੍ਰਤੀਸ਼ਤ ਤੱਕ ਪਹੁੰਚਣ ‘ਤੇ ਮੋਬਾਈਲ ਵਿੱਚ ਫੀਡ ਰਿਸ਼ਤੇਦਾਰਾਂ ਦੇ ਨੰਬਰ ‘ਤੇ ਅਲਰਟ ਮੈਸੇਜ ਭੇਜੇਗਾ। ਮੈਸੇਜ ‘ਚ ਜ਼ਿਕਰ ਹੋਵੇਗਾ ਕਿ ਉਨ੍ਹਾਂ ਦਾ ਇਕ ਵਿਅਕਤੀ ਖੁਦਕੁਸ਼ੀ ਕਰਨ ਦੇ ਰਾਹ ‘ਤੇ ਹੈ। ਤਣਾਅ ਦਾ ਗ੍ਰਾਫ ਜਿਵੇਂ ਹੀ 90 ਪ੍ਰਤੀਸ਼ਤ ਤੱਕ ਪਹੁੰਚੇਗਾ , ਮੈਸੇਜ ਹਰ ਘੰਟੇ ਆਉਣਾ ਸ਼ੁਰੂ ਹੋ ਜਾਵੇਗਾ। ਡਾਕਟਰ ਲਵਕੁਸ਼ ਅਨੁਸਾਰ ਮੋਬਾਈਲ ਐਪ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਮੋਬਾਈਲ ਐਪ ਨੂੰ ਜਲਦੀ ਹੀ ਪੇਟੈਂਟ ਕੀਤਾ ਜਾਵੇਗਾ।

Advertisement
Advertisement
Advertisement
Advertisement
Scroll to Top