Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 3:53 pm

+91 90915 01313 , +91 90916 01313

punjabbanni@gmail.com
punjabbani@yahoo.com

ਡੀ. ਸੀ. ਦਫਤਰ ਪਟਿਆਲਾ ਅੱਗੇ ਮਨਰੇਗਾ ਕਾਮਿਆਂ ਵੱਲੋਂ ਵਿਸ਼ਾਲ ਧਰਨਾ ਲਾਇਆ

ਡੀ. ਸੀ. ਦਫਤਰ ਪਟਿਆਲਾ ਅੱਗੇ ਮਨਰੇਗਾ ਕਾਮਿਆਂ ਵੱਲੋਂ ਵਿਸ਼ਾਲ ਧਰਨਾ ਲਾਇਆ

ਡੀ. ਸੀ. ਦਫਤਰ ਪਟਿਆਲਾ ਅੱਗੇ ਮਨਰੇਗਾ ਕਾਮਿਆਂ ਵੱਲੋਂ ਵਿਸ਼ਾਲ ਧਰਨਾ ਲਾਇਆ
ਡੀ ਸੀ ਪਟਿਆਲਾ ਵੱਲੋ ਮੰਗਾ ਤੇ 27 ਸਤੰਬਰ ਨੂੰ ਦਿੱਤੀ ਮੀਟਿੰਗ :-ਡੀ ਐਮ ਐੱਫ
ਪਟਿਆਲਾ : ਬੀ. ਡੀ. ਪੀ. ਓ. ਦਫਤਰ ਨਾਭਾ ਵਿਖੇ ਡੈਮੋਕਰੇਟਿਕ ਮਨਰੇਗਾ ਫਰੰਟ (ਡੀ ਐਮ ਐੱਫ) ਦੀ ਅਗਵਾਈ ਵਿੱਚ ਪਿਛਲੇ 52 ਦਿਨਾਂ ਤੋਂ ਪੱਕਾ ਧਰਨਾ ਜਾਰੀ ਹੈ ਜਿਸਦੀ ਲੜੀ ਵਿੱਚ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਹਜ਼ਾਰਾਂ ਮਨਰੇਗਾ ਕਾਮਿਆਂ ਨੇ ਵਿਸ਼ਾਲ ਧਰਨਾ ਦਿੱਤਾ। ਜਿਸ ਵਿੱਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ । ਧਰਨੇ ਨੂੰ ਸੰਬੋਧਨ ਕਰਦਿਆਂ ਡੀ ਐਮਐਫ ਦੇ ਸੂਬਾ ਪ੍ਰਧਾਨ ਰਾਜਕੁਮਾਰ ਸਿੰਘ ਕਨਸੂਹਾ, ਜ਼ਿਲਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਕੌਰ ਬਾਬਰਪੁਰ ,ਸੁਖਵਿੰਦਰ ਕੌਰ ਨੌਹਰਾ, ਜਸਪ੍ਰੀਤ ਕੌਰ ਲੋਪੇ, ਕੁਲਵੰਤ ਕੌਰ ਥੂਹੀ ਨੇ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਜਿਲੇ ਅੰਦਰ ਬੀਡੀਪੀਓ ਦਫਤਰ ਅਤੇ ਏਡੀਸੀ ਪੰਚਾਇਤ ਵਿਭਾਗ ਲਾਗੂ ਕਰਨ ਤੋਂ ਇਨਕਾਰੀ ਹਨ। ਉਹਨਾਂ ਕਿਹਾ ਕਿ ਹਰ ਸ਼ਿਕਾਇਤ ਦਾ ਨਿਪਟਾਰਾ ਸੱਤ ਦਿਨਾਂ ਦੇ ਵਿੱਚ ਕਰਨਾ ਹੁੰਦਾ ਹੈ ਪਰ ਇੱਥੇ 52 ਦਿਨਾਂ ਤੋਂ ਮਨਰੇਗਾ ਮਜ਼ਦੂਰ ਲਗਾਤਾਰ ਬੀਡੀਪੀਓ ਦਫਤਰ ਨਾਭਾ ਵਿਖੇ ਧਰਨੇ ਤੇ ਬੈਠੇ ਹਨ। ਫਿਰ ਵੀ ਕੋਈ ਸੁਣਵਾਈ ਨਹੀਂ। ਕੰਮ ਮੰਗਣ ਵਾਲੇ ਮਜ਼ਦੂਰਾਂ ਨੂੰ , ਫਰੰਟ ਦੇ ਆਗੂਆਂ ਨੂੰ ਟਾਰਗੇਟ ਕਰਕੇ ਜਾਣ ਬੁਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਜੋ ਉੱਚ ਅਧਿਕਾਰੀਆਂ ਵੱਲੋਂ ਮਨਰੇਗਾ ਨੂੰ ਠੀਕ ਦਿਸ਼ਾ ਵਿੱਚ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਉਹਨਾਂ ਨੂੰ ਛੋਟੇ ਮੁਲਾਜ਼ਮ ਟਿੱਚ ਕਰਕੇ ਜਾਣਦੇ ਹਨ ।ਭਾਵੇਂ ਉਹ ਕਾਨੂੰਨ ਹੋਵੇ ,ਸੰਯੁਕਤ ਵਿਕਾਸ ਕਮਿਸ਼ਨਰ ਦੀਆਂ ਹਦਾਇਤਾਂ ਹੋਣ।ਧਰਨੇ ਨੂੰ ਸੰਬੋਧਨ ਕਰਦਿਆਂ ਸੁਨੀਤਾ ਰਾਣੀ ਕੈਦੂਪੁਰ ਰਾਜ ਕੌਰ ਥੂਹੀ ਲਾਡੀ ਕਨਸੂਹਾ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਹਰ ਹੀਲੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲਗਪਗ ਛੇ ਮਹੀਨੇ ਪਹਿਲਾਂ ਏਡੀਸੀ ਪੰਚਾਇਤ ਵਿਭਾਗ ਨੂੰ ਨਾਭਾ ਬਲਾਕ ਦੀਆਂ 187 ਅਰਜ਼ੀਆਂ ਦਾ ਸੱਤ ਦਿਨਾਂ ਵਿਚ ਨਿਪਟਾਰਾ ਕਰਨ ਲਈ ਦਿੱਤਾ ਪਰ ਅਜੇ ਤਕ ਓਹਨਾਂ ਅਰਜ਼ੀਆਂ ਤੋਂ ਗਰਦ (ਧੂੜ) ਵੀ ਨਹੀਂ ਹਟਾਈ। ਧਰਨੇ ਵਿੱਚ ਆ ਕੇ ਤਹਿਸੀਲਦਾਰ ਨੇ ਮੰਗ ਪੱਤਰ ਲਿਆ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨਾਲ 27 ਸਤੰਬਰ ਦੀ ਮੀਟਿੰਗ ਦਾ ਪੱਤਰ ਦਿੱਤਾ । ਡੈਮੋਕਰੇਟਿਕ ਮਨਰੇਗਾ ਫਰੰਟ ਨੇ ਫੈਸਲਾ ਕੀਤਾ ਕਿ 27 ਸਤੰਬਰ ਤੱਕ ਕੋਈ ਵੱਡਾ ਰੋਸ਼ ਮੁਜ਼ਾਹਰਾ ਨਹੀਂ ਕੀਤਾ ਜਾਵੇਗਾ ।ਪਰ ਜੋ ਬੀਡੀਪੀਓ ਦਫਤਰ ਨਾਭਾ ਵਿਖੇ ਪੱਕਾ ਧਰਨਾ ਚੱਲ ਰਿਹਾ ਹੈ ਉਹ ਟੋਕਨ ਧਰਨਾ ਜਾਰੀ ਰਵੇਗਾ। ਧਰਨੇ ਵਿੱਚ ਸੋਸ਼ਲ ਮੀਡੀਆ ਅਤੇ ਸਮਾਜਿਕ ਆਗੂ ਮਾਲਵਿੰਦਰ ਸਿੰਘ ਮਾਲੀ ਤੇ ਮੋਹਾਲੀ ਪੁਲਿਸ ਵੱਲੋਂ ਪਰਚਾ ਦਰਜ਼ ਕਰਨ ਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੀ ਸ਼ਖਤ ਸਬਦਾਂ ਵਿੱਚ ਨਿਖੇਧੀ ਕੀਤੀ ਉਹਨਾਂ ਕਿਹਾ ਵਿਚਾਰਾਂ ਦੀ ਆਜ਼ਾਦੀ ਲਈ ਸੰਵਿਧਾਨ ਦੀ ਧਾਰਾ 19 ਦੀ ਘੋਰ ਉਲੰਘਣਾ ਹੈ। ਸਰਕਾਰ ਤੋਂ ਮੰਗ ਕੀਤੀ ਕਿ ਮਾਲੀ ਤੇ ਦਰਜ਼ ਕੀਤੀ ਐਫਆਈਆਰ ਰੱਦ ਕੀਤੀ ਜਾਵੇ ਅਤੇ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ।। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤੇਜ਼ ਸਿੰਘ ਸਮਾਣਾ, ਕੁਲਵੰਤ ਕੌਰ ਚੰਨ ਕਮਾਸਪੁਰ, ਮਨਿੰਦਰ ਸਿੰਘ ਫਤਿਹ ਮਾਜਰੀ, ਜਗਦੇਵ ਸਿੰਘ ਭੋੜੇ, ਰਾਣੀ ਕਾਠ ਮੱਠੀ ਹਰਦੀਪ ਕੌਰ ਬਬਲੀ ਹਿਆਣਾ, ਜੀਤੋ ਕਕਰਾਲਾ ਭਾਈ ਕਾ ਤੋ ਇਲਾਵਾ ਆਈਡੀਪੀ ਦੇ ਸੂਬਾ ਖਜਾਨਚੀ ਫਲਜੀਤ ਸਿੰਘ ,ਗੁਰਮੀਤ ਸਿੰਘ ਥੂਹੀ, ਕੁਲਵੰਤ ਸਿੰਘ ਕਰਮਾ ਵਜੀਦਪੁਰ, ਗੁਰਮੀਤ ਸਿੰਘ ਕਾਲਾ ਝਾੜ ਆਦਿ ਨੇ ਵੀ ਸੰਬੋਧਨ ਕੀਤਾ।

Advertisement
Advertisement
Advertisement
Advertisement
Scroll to Top