Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 8:36 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਬੰਗਾਲੀ ਨਾਟਕ 'ਤੇ ਇੰਦਰਜੀਤ' ਦੀ ਪਹਿਲੀ ਪੇਸ਼ਕਾਰੀ ਰਹੀ ਸਫਲ

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਬੰਗਾਲੀ ਨਾਟਕ 'ਤੇ ਇੰਦਰਜੀਤ' ਦੀ ਪਹਿਲੀ ਪੇਸ਼ਕਾਰੀ ਰਹੀ ਸਫਲ

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਬੰਗਾਲੀ ਨਾਟਕ ‘ਤੇ ਇੰਦਰਜੀਤ’ ਦੀ ਪਹਿਲੀ ਪੇਸ਼ਕਾਰੀ ਰਹੀ ਸਫਲ
-ਲਗਾਤਾਰ ਤਿੰਨ ਦਿਨ ਹੋਣਗੀਆਂ ਇਸੇ ਨਾਟਕ ਦੀਆਂ ਪੇਸ਼ਕਾਰੀਆਂ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਰੰਗਮੰਚ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਪ੍ਰਸਿੱਧ ਬੰਗਾਲੀ ਨਾਟਕਕਾਰ ਬਾਦਲ ਸਰਕਾਰ ਦੁਆਰਾ ਲਿਖਤ ਅਤੇ ਡਾ. ਜਸਪਾਲ ਦਿਉਲ ਵੱਲੋਂ ਨਿਰਦੇਸ਼ਿਤ ਨਾਟਕ ‘ਤੇ ਇੰਦਰਜੀਤ’ ਦੀਆਂ ਕਰਵਾਈਆਂ ਜਾ ਰਹੀਆਂ ਲਗਾਤਾਰ ਤਿੰਨ ਪੇਸ਼ਕਾਰੀਆਂ ਦਾ ਆਰੰਭ ਪਹਿਲੀ ਪੇਸ਼ਕਾਰੀ ਨਾਲ਼ ਹੋ ਗਿਆ ਹੈ । ਵਿਭਾਗ ਮੁਖੀ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਨਾਟਕ ਦੀ ਪਹਿਲੀ ਪੇਸ਼ਕਾਰੀ ਪੂਰੀ ਤਰ੍ਹਾਂ ਸਫਲ ਅਤੇ ਪ੍ਰਭਾਵਸ਼ਾਲੀ ਰਹੀ। ਜ਼ਿਕਰਯੋਗ ਹੈ ਕਿ ਇਹ ਵਿਭਾਗ ਦੇ ਵਿਦਿਆਰਥੀਆਂ ਦੀ ਪ੍ਰੋਡਕਸ਼ਨ ਹੈ । ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਪਹਿਲੇ ਦਿਨ ਕਲਾ ਭਵਨ ਵਿਖੇ ਹੋਈ ਇਸ ਪਹਿਲੀ ਪੇਸ਼ਕਾਰੀ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਥੀਏਟਰ ਅਤੇ ਕਲਾ ਦੀਆਂ ਪੇਸ਼ਕਾਰੀਆਂ ਪੰਜਾਬੀ ਯੂਨੀਵਰਸਿਟੀ ਦੀ ਵਿਸ਼ੇਸ਼ ਪਛਾਣ ਹਨ । ਵਰਨਣਯੋਗ ਹੈ ਕਿ ਇਹ ਨਾਟਕ ਮੂਲ ਰੂਪ ਵਿੱਚ ਬੰਗਾਲੀ ਭਾਸ਼ਾ ਦਾ ਨਾਟਕ ਹੈ ਜੋ ‘ਏਵਮ ਇੰਦਰਜੀਤ’ ਦੇ ਨਾਮ ਨਾਲ਼ ਪ੍ਰਸਿੱਧ ਹੈ । ਨਾਟਕ ਦਾ ਕਥਾਨਕ ਗੁੰਝਲਦਾਰ ਹੈ । ਨਾਟਕਕਾਰ ਬਾਦਲ ਸਰਕਾਰ ਆਪਣੇ ਇਸ ਨਾਟਕ ਦੀ ਕਹਾਣੀ ਬਾਰੇ ਲਿਖਦੇ ਹਨ ਕਿ ਇਹ ਨਾਟਕ ਆਪਣੀ ਕਹਾਣੀ ਰਾਹੀਂ ਅਜੋਕੇ ਸਮੇਂ ਦੇ ਮਕੈਨੀਕਲ ਅਤੇ ਨਿਰਰਥਕ ਜੀਵਨ ਬਾਰੇ ਗੱਲ ਕਰਦਾ ਹੈ । ਨਾਟਕ ਦਾ ਮੁੱਖ ਪਾਤਰ ਇੱਕ ਲੇਖਕ ਹੈ ਜੋ ਕਿ ਆਪਣੀ ਲੇਖਣ ਪ੍ਰਕਿਰਿਆ ਲਈ ਪ੍ਰੇਰਨਾ ਦੀ ਭਾਲ ਕਰਦਾ ਹੈ। ਆਪਣੀ ਲੇਖਣੀ ਤੋਂ ਹਤਾਸ਼ ਹੋ ਕੇ ਉਹ ਕਾਗਜ਼ ਦੇ ਮਸੌਦੇ ਨੂੰ ਲੀਰੋ-ਲੀਰ ਕਰਦਾ ਹੈ ।
ਕਲਾ ਭਵਨ ਵਿਖੇ ਹਾਜ਼ਰ ਦਰਸ਼ਕਾਂ ਵੱਲੋਂ ਇਸ ਨਾਟਕਕਾਰ ਦੀ ਖ਼ੂਬ ਸਰਾਹਿਆ ਗਿਆ ।

Advertisement
Advertisement
Advertisement
Advertisement
Scroll to Top