Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 10:46 pm

+91 90915 01313 , +91 90916 01313

punjabbanni@gmail.com
punjabbani@yahoo.com

ਸਵੱਛਤਾ ਅਭਿਆਣ ਮੁਹਿੰਮ ਤਹਿਤ ਨਰਸਿੰਗ ਸਕੂਲ ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਵਿੱਚ ਲਗਾਏ ਗਏ ਬੂਟੇ

ਸਵੱਛਤਾ ਅਭਿਆਣ ਮੁਹਿੰਮ ਤਹਿਤ ਨਰਸਿੰਗ ਸਕੂਲ ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਵਿੱਚ ਲਗਾਏ ਗਏ ਬੂਟੇ

ਸਵੱਛਤਾ ਅਭਿਆਣ ਮੁਹਿੰਮ ਤਹਿਤ ਨਰਸਿੰਗ ਸਕੂਲ ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਵਿੱਚ ਲਗਾਏ ਗਏ ਬੂਟੇ
ਜਿਲੇ ਦੇ ਸਰਕਾਰੀ ਸਬ ਡਿਵੀਜਨਲ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਂਵਾਂ ਵਿੱਚ ਲਗਾਏ ਗਏ ਬੂਟੇ :-ਸਿਵਲ ਸਰਜਨ ਪਟਿਆਲਾ ਡਾ.ਜਤਿੰਦਰ ਕਾਂਸਲ
ਪਟਿਆਲਾ : ਸਵੱਛਤਾ ਅਭਿਆਣ ਮੁਹਿੰਮ ਅਧੀਨ ” ਇੱਕ ਪੇੜ ਮਾਂ ਦੇ ਨਾਮ” ਮੁਹਿੰਮ ਤਹਿਤ ਸਿਵਲ ਸਰਜਨ ਡਾ.ਜਤਿੰਦਰ ਕਾਂਸਲ ਦੀ ਅਗਵਾਈ ਵਿੱਚ ਨਰਸਿੰਗ ਸਕੂਲ,ਮਾਤਾ ਕੁੱਸ਼ਲਿਆ ਹਸਪਤਾਲ ਪਟਿਆਲਾ ਵਿੱਚ ਬੂਟੇ ਲਗਾਏ ਗਏ ।ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਅਤੇ ਸਿਵਲ ਸਰਜਨ ਦਫਤਰ ਦੇ ਸਮੂਹ ਪ੍ਰੋਗਰਾਮ ਅਫਸਰਾਂ ਨੇ ਅਪਣੇ ਹੱਥੀਂ ਫਲ ਵਾਲੇ ਅਤੇ ਛਾਂਦਾਰ ਬੂਟੇ ਲਗਾਏ।ਇਸ ਮੋਕੇ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਇਹ ਪਲਾਂਟੇਸ਼ਨ ਡਰਾਈਵ ਜਿਲੇ ਦੇ ਸਾਰੇ ਸਬ ਡਿਵੀਜਨਲ ਹਸਪਤਾਲਾਂ ,ਸੀ.ਐਚ.ਸੀ ,ਪੀ.ਐਚ.ਸੀ ਅਤੇ ਹੋਰ ਸਿਹਤ ਸੰਸਥਾਂਵਾਂ ਵਿੱਚ ਵਾਤਾਵਰਣ ਨੂੰ ਹਰਿਆ ਭਰਿਆ ਬਨਾਉਣ ਲਈ ਕੀਤੀ ਜਾ ਰਹੀ ਹੈ।ਵੱਧਦਾ ਤਾਪਮਾਨ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਣ ਬਣਿਆ ਹੋਇਆ ਹੈ।ਸੋ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਅਸੀਂ ਅਪਣੀਆਂ ਆਉੁਣ ਵਾਲੀਆਂ ਨਸਲਾਂ ਬਚਾ ਸਕਦੇ ਹਾਂ ।ਰੁੱਖ ਆਕਸੀਜਨ ਦਾ ਰੱਬੀ ਸੋਮਾ ਹਨ ।ਧਰਤੀ ਦਾ ਸ਼ਿੰਗਾਰ ਹਨ।ਰੁੱਖ ਗਰਮੀ ਵਿੱਚ ਸਾਨੂੰ ਛਾਂ ਦਿੰਦੇ ਹਨ ।ਰੁੱਖ ਵਰਖਾ ਲਿਆਉਣ ਦਾ ਕਾਰਣ ਬਣਦੇ ਹਨ। ਰੁੱਖਾਂ ਨੂੰ ਬਚਾਉਣਾ ਵੀ ਸਮੇਂ ਦੀ ਮੁੱਖ ਮੰਗ ਹੈ।ਦਰਖਤਾਂ ਦੇ ਪੱਤਿਆ ਨੂੰ ਅੱਗ ਲਗਾ ਕੇ ਨਾਂ ਸਾੜਿਆ ਜਾਵੇ, ਸਗੋਂ ਇਨ੍ਹਾਂ ਦੇ ਪੱਤਿਆ ਨੂੰ ਡੰਪ ਕਰਕੇ ਵੱਧੀਆ ਖਾਦ ਬਣਾਈ ਜਾ ਸਕਦੀ ਹੈ।ਇਸ ਲਈ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖਰੇ-ਵੱਖਰੇ ਡਸਟਬਿਨ ਵਿੱਚ ਰੱਖਿਆ ਜਾਵੇ ।ਉਨ੍ਹਾਂ ਬੂਟਿਆਂ ਨੂੰ ਜਿੰਮੇਦਾਰੀ ਨਾਲ ਸਾਂਭ-ਸੰਭਾਲ ਕਰਨ ਦੀ ਅਪੀਲ ਵੀ ਕੀਤੀ ।ਇਸ ਮੋਕੇ ਜਿਲਾ ਸਹਾਇਕ ਅਫਸਰ ਡਾ. ਐਸ.ਜੇ ਸਿੰਘ ,ਡੀ.ਐਮ.ਸੀ ਡਾ. ਜਸਵਿੰਦਰ ਸਿੰਘ,ਜਿਲਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ,ਸੀਨੀਅਰ ਮੈਡੀਕਲ ਅਫਸਰ ਮਾਤਾ ਕੁੱਸਲਿਆ ਹਸਪਤਾਲ ਡਾ. ਵਿਕਾਸ ਗੋਇਲ, ,ਪ੍ਰਿਸੀਪਲ ਨਰਸਿੰਗ ਸਕੂਲ ਮਾਤਾ ਕੁਸੱਲਿਆ ਹਸਪਤਾਲ ਗੁਰਮੀਤ ਕੌਰ,ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ,ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ,ਨਰਸਿੰਗ ਸਕੂਲ ਦੇ ਸਟਾਫ ਮੈਂਬਰ ਅਤੇ ਬਿੱਟੂ ਕੁਮਾਰ ਦਰਜਾ ਚਾਰ ਹਾਜਿਰ ਸਨ ।

Advertisement
Advertisement
Advertisement
Advertisement
Scroll to Top