Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 9:34 pm

+91 90915 01313 , +91 90916 01313

punjabbanni@gmail.com
punjabbani@yahoo.com

ਆਰ. ਟੀ. ਓ. ਗਿੱਲ ਨੇ ਕੀਤੀ ਟ੍ਰਾਂਸਪੋਰਟਰਾਂ, ਪੁਲਸ ਅਧਿਕਾਰੀਆਂ ਤੇ ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨਾਲ ਮੀਟਿੰਗ

ਆਰ. ਟੀ. ਓ. ਗਿੱਲ ਨੇ ਕੀਤੀ ਟ੍ਰਾਂਸਪੋਰਟਰਾਂ, ਪੁਲਸ ਅਧਿਕਾਰੀਆਂ ਤੇ ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨਾਲ ਮੀਟਿੰਗ

ਆਰ. ਟੀ. ਓ. ਗਿੱਲ ਨੇ ਕੀਤੀ ਟ੍ਰਾਂਸਪੋਰਟਰਾਂ, ਪੁਲਸ ਅਧਿਕਾਰੀਆਂ ਤੇ ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨਾਲ ਮੀਟਿੰਗ
ਹੁਸ਼ਿਆਰਪੁਰ : ਰੀਜਨਲ ਟਰਾਂਸਪੋਰਟ ਅਫ਼ਸਰ ਆਰ. ਐਸ. ਗਿੱਲ ਨੇ ਹਰਿਆਣਾ ਬੱਸ ਸਟੈਂਡ ਦੀ ਅਵਿਵਸਥਾ ਦੇ ਮੁੱਦੇ ‘ਤੇ ਟਰਾਂਸਪੋਰਟ, ਪੁਲਿਸ ਅਧਿਕਾਰੀਆ ਅਤੇ ਪੰਜਾਬ ਰੋਡਵੇਜ ਦੇ ਅਧਿਕਾਰੀਆ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਵਿਚ ਉਨ੍ਹਾਂ ਬੱਸ ਸਟੈਂਡ ਦੇ ਬਾਹਰ ਬੱਸਾਂ ਦੀ ਪਾਰਕਿੰਗ ‘ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਤੋਂ ਸਾਰੀਆਂ ਬੱਸਾਂ ਕੇਵਲ ਬੱਸ ਸਟੈਂਡ ਦੇ ਅੰਦਰ ਤੋਂ ਹੀ ਸਵਾਰੀਆਂ ਨੂੰ ਚੜਾਉਣਗੀਆਂ ਤੇ ਉਤਾਰੇਗੀ। ਜੇਕਰ ਕੋਈ ਬੱਸ,ਬੱਸ ਸਟੈਂਡ ਦੇ ਬਾਹਰ ਸਵਾਰੀਆਂ ਉਤਾਰਦੀ ਜਾਂ ਚੜ੍ਹਾਉਂਦੀ ਹੈ, ਤਾਂ ਸਬੰਧਤ ਥਾਣਾ ਇੰਚਾਰਜ ਨੂੰ ਤੁਰੰਤ ਚਲਾਨ ਕਰਕੇ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰੀਜਨਲ ਟਰਾਂਸਪੋਰਟ ਅਫ਼ਸਰ ਨੇ ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨੂੰ ਵੀ ਹੁਕਮ ਦਿੱਤੇ ਕਿ ਉਹ ਆਪਣੇ ਡਰਾਈਵਰਾਂ ਨੂੰ ਸਖ਼ਤ ਹਦਾਇਤ ਦੇਣ ਕਿ ਕੋਈ ਵੀ ਸਰਕਾਰੀ ਬੱਸ, ਬੱਸ ਅੱਡੇ ਦੇ ਬਾਹਰ ਤੋਂ ਸਵਾਰੀਆਂ ਨਹੀਂ ਚੁਕੇਗੀ ਅਤੇ ਨਾ ਹੀ ਉਤਾਰੇਗੀ, ਇਸ ਨਾਲ ਨਾ ਕੇਵਲ ਬੱਸ ਅੱਡੇ ਦੇ ਬਾਹਰ ਦੀ ਭੀੜ ‘ਤੇ ਕਾਬੂ ਪਾਇਆ ਜਾ ਸਕੇਗਾ ਬਲਕਿ ਦੁਰਘਟਨਾਵਾਂ ਦੀ ਗਿਣਤੀ ਵਿਚ ਵੀ ਕਮੀ ਆਵੇਗੀ।ਮੀਟਿੰਗ ਵਿਚ ਐਸ. ਐਚ. ਓ. ਹਰਿਆਨਾ ਲੋਮੇਸ਼ ਸ਼ਰਮਾ, ਪੰਜਾਬ ਰੋਡਵੇਜ ਦੇ ਵੈਲਫੇਅਰ ਇੰਸਪੈਕਟਰ ਗੁਰਮੀਤ ਸਿੰਘ, ਗੌਰਵ ਟਰਾਂਸਪੋਰਟ ਤੋਂ ਵਰੁਣ ਏਰੀ, ਰਾਜਧਾਨੀ ਟਰਾਂਸਪੋਰਟ ਤੋਂ ਗੁਰਦੀਪ ਸਿੰਘ ਅਤੇ ਕਰਤਾਰ ਬੱਸ ਸਰਵਿਸ ਤੋਂ ਰਾਜਿੰਦਰ ਕੁਮਾਰ ਵੀ ਮੌਜ਼ੂਦ ਸਨ ।

Advertisement
Advertisement
Advertisement
Advertisement
Scroll to Top