Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 10:40 am

+91 90915 01313 , +91 90916 01313

punjabbanni@gmail.com
punjabbani@yahoo.com

ਜੁਲਾਈ 2023 ਵਿਚ ਜਹਾਜ਼ ਵਿਚ ਗਈ ਕੋਮਲ 2024 ਵਿਚ ਮੁੜੀ ਲੱਕੜ ਦੇ ਮਜ਼ਬੂਤ ਤਾਬੂਤ ਵਿਚ

ਜੁਲਾਈ 2023 ਵਿਚ ਜਹਾਜ਼ ਵਿਚ ਗਈ ਕੋਮਲ 2024 ਵਿਚ ਮੁੜੀ ਲੱਕੜ ਦੇ ਮਜ਼ਬੂਤ ਤਾਬੂਤ ਵਿਚ

ਜੁਲਾਈ 2023 ਵਿਚ ਜਹਾਜ਼ ਵਿਚ ਗਈ ਕੋਮਲ 2024 ਵਿਚ ਮੁੜੀ ਲੱਕੜ ਦੇ ਮਜ਼ਬੂਤ ਤਾਬੂਤ ਵਿਚ
ਗੁਰਦਾਸਪੁਰ : ਬੀਤੇ ਜੁਲਾਈ ਮਹੀਨੇ ਵਿਚ ਕਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਲਖਵਿੰਦਰ ਕੌਰ ਕੋਮਲ ਦੀ ਮੌਤ ਹੋ ਗਈ ਸੀ। ਅੱਜ ਮ੍ਰਿਤਕ ਲਖਵਿੰਦਰ ਕੌਰ ਕੋਮਲ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਸੁੱਖਾ ਚਿੱੜਾ ਚ ਪੁਹੰਚੀ, ਉਥੇ ਹੀ ਧੀ ਤਾਬੂਤ ਚ ਬੰਦ ਹੋ ਆਈ ਵੇਖ ਜਿੱਥੇ ਪਰਿਵਾਰ ਦਾ ਬੁਰਾ ਹਾਲ ਸੀ ਉਥੇ ਹੀ ਇਲਾਕੇ ਭਰ ਤੋ ਲੋਕ ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਖੜੇ ਸਨ ਅਤੇ ਰਿਸਤੇਦਾਰਾਂ ਅਤੇ ਇਲਾਕ਼ਾ ਵਾਸੀਆਂ ਦੀਆਂ ਅੱਖਾਂ ਨਮ ਸੀ।
ਧੀ ਦਾ ਅੰਤਿਮ ਸੰਸਕਾਰ ਪਰਿਵਾਰ ਵਲੋਂ ਕੀਤਾ ਗਿਆ। ਰੋਂਦੇ ਕਰਲਾਉਂਦੇ ਪਿਤਾ ਅਤੇ ਮਾ ਦਾ ਕਹਿਣਾ ਸੀ ਕਿ ਉਹਨਾਂ ਤਾ ਚੰਗੇ ਭਵਿੱਖ ਲਈ ਧੀ ਨੂੰ ਕਰਜ਼ਾ ਚੁੱਕ ਕੈਨੇਡਾ ਭੇਜਿਆ ਸੀ ਅਤੇ ਧੀ ਕੋਮਲ ਪਿਛਲੀ ਇੱਕ ਸਤੰਬਰ 2023 ਨੂੰ ਘਰ ਤੋ ਕੈਨੇਡਾ ਗਈ ਸੀ ਅਤੇ ਉਦੋ ਬੜੀਆਂ ਖ਼ੁਸ਼ੀਆਂ ਨਾਲ ਉਸਨੂੰ ਭੇਜਿਆ ਸੀ ਅਤੇ ਅੱਜ ਪੂਰੇ ਇਕ ਸਾਲ ਬਾਅਦ ਅੱਜ ਦੋ ਸਤੰਬਰ ਨੂੰ ਧੀ ਡੱਬੇ ਚ ਬੰਦ ਹੋ ਵਾਪਸ ਆਈ ਹੈ ਇਹ ਉਹਨਾਂ ਲਈ ਐਸਾ ਦੁੱਖ ਹੈ ਜੋ ਕਦੇ ਉਹਨਾਂ ਸੋਚਿਆ ਹੀ ਨਹੀਂ ਸੀ । ਉਥੇ ਹੀ ਮ੍ਰਿਤਕ ਦੇ ਚਾਚਾ ਦਾ ਕਹਿਣਾ ਸੀ ਕੋਮਲ ਅਤੇ ਉਸ ਨਾਲ ਹੋਰ ਲੜਕੀਆਂ ਵੀ ਸਨ ਜੋ ਗੱਡੀ ਤੇ ਸਵਾਰ ਸਨ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਟਕਰਾ ਗਈ ਜਿਸ ਕਾਰਨ ਸੜਕ ਹਾਦਸਾ ਹੋਇਆ ਸੀ ਜਿਸ ਚ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਲੜਕੀਆਂ ਦੀ ਮੋਕੇ ਤੇ ਹੀ ਮੌਤ ਹੋ ਗਈ ਸੀ ।

Advertisement
Advertisement
Advertisement
Advertisement
Scroll to Top