Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 8:23 pm

+91 90915 01313 , +91 90916 01313

punjabbanni@gmail.com
punjabbani@yahoo.com

ਝਾਰਖੰਡ ਦੇ ਧਨਬਾਦ ਵਿਖੇ ਸਨਕੀ ਨੇ ਕੀਤਾ ਔਰਤ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ

ਝਾਰਖੰਡ ਦੇ ਧਨਬਾਦ ਵਿਖੇ ਸਨਕੀ ਨੇ ਕੀਤਾ ਔਰਤ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ

ਝਾਰਖੰਡ ਦੇ ਧਨਬਾਦ ਵਿਖੇ ਸਨਕੀ ਨੇ ਕੀਤਾ ਔਰਤ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ
ਝਾਰਖੰਡ : ਭਾਰਤ ਦੇਸ਼ ਦੇ ਝਾਰਖੰਡ ਦੇ ਧਨਬਾਦ ਵਿਖੇ ਇੱਕ ਸਨਕੀ ਨੇ ਇਕ ਔਰਤ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸਦੀ ਕੱਟੀ ਹੋਈ ਲਾਸ਼ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਦੋਸ਼ੀ, ਕਿਸੇ ਹੋਰ ਔਰਤ ਨੂੰ ਇਕਤਰਫਾ ਪਿਆਰ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਿਸ ਮੋਬਾਈਲ ਨਾਲ ਉਸ ਨੇ ਕੱਟੀ ਹੋਈ ਲਾਸ਼ ਦੀ ਫੋਟੋ ਖਿੱਚ ਕੇ ਵਾਇਰਲ ਕੀਤੀ ਸੀ, ਉਹ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਦੀਪਕ ਕੁਮਾਰ ਨੇ ਦੱਸਿਆ ਕਿ 31 ਅਗਸਤ ਦਿਨ ਸ਼ਨੀਵਾਰ ਨੂੰ ਭੂਲੀ ਓਪੀ ਇਲਾਕੇ ਦੇ ਦਾਸ ਟੋਲਾ ਸਥਿਤ ਪੰਪੂ ਛੱਪੜ ਤੋਂ ਪੁਲਸ ਨੇ ਇੱਕ ਔਰਤ ਦਾ ਕੱਟਿਆ ਹੋਇਆ ਸਿਰ ਬਰਾਮਦ ਕੀਤਾ ਸੀ । ਪੁਲਿਸ ਅਨੁਸਾਰ ਇੱਕ ਵਿਅਕਤੀ ਮੋਬਾਈਲ ਵਟਸਐਪ ਰਾਹੀਂ ਇੱਕ ਔਰਤ ਦੇ ਕੱਟੇ ਹੋਏ ਸਿਰ ਦੀ ਹਲਦੀ ਨਾਲ ਮਲੀ ਹੋਈ ਫੋਟੋ ਵਾਇਰਲ ਕਰ ਰਿਹਾ ਸੀ। ਤਕਨੀਕੀ ਜਾਂਚ ਤੋਂ ਬਾਅਦ ਫੋਟੋ ਵਾਇਰਲ ਕਰਨ ਵਾਲੇ ਦੋਸ਼ੀ ਨੂੰ ਐਤਵਾਰ ਭੂਲੀ ਬਾਈਪਾਸ ਰੋਡ ‘ਤੇ ਸਥਿਤ ਸਿਟੀ ਸਕੂਲ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ 41 ਸਾਲਾ ਇਰਫਾਨ ਅੰਸਾਰੀ ਉਰਫ ਕਾਲੂ ਵਜੋਂ ਹੋਈ ਹੈ। ਉਹ ਭੁੱਲੀ ਓਪੀ ਇਲਾਕੇ ਦੇ ਨਿਊ ਇਸਲਾਮਪੁਰ ਪੰਦਰਪਾਲ ਦਾ ਰਹਿਣ ਵਾਲਾ ਹੈ। ਇਰਫਾਨ ਦੇ ਦੱਸੀ ਜਗ੍ਹਾ ਉਤੇ ਪੰਦਰਪਾਲ ਦਾਸ ਟੋਲਾ ਵਿਖੇ ਪੰਪੂ ਛੱਪੜ ਉਤੇ ਸਥਿਤ ਹੁੱਡਾ ‘ਚੋਂ ਇਕ ਅਣਪਛਾਤੀ ਔਰਤ ਦਾ ਧੜ ਬਰਾਮਦ ਹੋਇਆ ਸੀ।ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

Advertisement
Advertisement
Advertisement
Advertisement
Scroll to Top