Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 5:02 am

+91 90915 01313 , +91 90916 01313

punjabbanni@gmail.com
punjabbani@yahoo.com

ਸ.ਸ. ਮਾਡਲ ਸਕੂਲ ਸਿਵਲ ਲਾਈਨਜ਼ ਦੇ ਬੈਚ 89 ਦੇ ਵਿਦਿਆਰਥੀਆਂ ਵੱਲੋਂ ਜਮਾਤੀ ਡੀ.ਐਸ.ਪੀ. ਰਾਹੁਲ ਕੌਸ਼ਲ ਦਾ ਸਨਮਾਨ

ਸ.ਸ. ਮਾਡਲ ਸਕੂਲ ਸਿਵਲ ਲਾਈਨਜ਼ ਦੇ ਬੈਚ 89 ਦੇ ਵਿਦਿਆਰਥੀਆਂ ਵੱਲੋਂ ਜਮਾਤੀ ਡੀ.ਐਸ.ਪੀ. ਰਾਹੁਲ ਕੌਸ਼ਲ ਦਾ ਸਨਮਾਨ

ਸ.ਸ. ਮਾਡਲ ਸਕੂਲ ਸਿਵਲ ਲਾਈਨਜ਼ ਦੇ ਬੈਚ 89 ਦੇ ਵਿਦਿਆਰਥੀਆਂ ਵੱਲੋਂ ਜਮਾਤੀ ਡੀ.ਐਸ.ਪੀ. ਰਾਹੁਲ ਕੌਸ਼ਲ ਦਾ ਸਨਮਾਨ
ਪਟਿਆਲਾ, 1 ਸਤੰਬਰ : ਸ਼ਹਿਰ ਦੀਆਂ ਸਿਰਮੌਰ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਸਰਕਾਰੀ ਸੀਨੀਅਰ ਮਾਡਲ ਸਕੂਲ ਸਿਵਲ ਲਾਈਨਜ਼ ਪਟਿਆਲਾ, ਜਿਸ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਬੀਤੇ ਸਮੇਂ ਦੌਰਾਨ ਵੱਖ -ਵੱਖ ਖੇਤਰਾਂ ਵਿੱਚ ਨਾਮਣਾ ਖੱਟਦਿਆਂ ਸਮਾਜ ਵਿੱਚ ਅਪਣਾ ਰੁਤਬਾ ਕਾਇਮ ਕਰਦਿਆਂ ਇਸ ਸੰਸਥਾ ਦਾ ਨਾਮ ਰੋਸ਼ਨ ਕੀਤਾ ਜਾਂਦਾ ਰਿਹਾ ਹੈ, ਦੇ ਬੈਚ 89 ਦੇ ਵਿਦਿਆਰਥੀਆਂ ਵੱਲੋਂ ਇੱਕ ਆਪਸੀ ਮਿਲਣੀ (ਗੈਟ ਟੂਗੈਦਰ) ਕਰਵਾਈ ਗਈ। ਇਸ ਮਿਲਣੀ ਵਿੱਚ 89 ਬੈਚ (ਮੈਟ੍ਰਿਕ) ਦੇ ਸਾਰੇ ਸੈਕਸ਼ਨਾਂ (ਏ.ਬੀ ਅਤੇ ਸੀ) ਦੇ ਲਗਪਗ 17-18 ਸਾਬਕਾ ਵਿਦਿਆਰਥੀਆਂ ਨੇ ਅਪਣੀ ਹਾਜ਼ਰੀ ਲਗਵਾਈ।
ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡੀ.ਐਸ.ਪੀ. (ਭਵਾਨੀਗੜ੍ਹ) ਰਾਹੁਲ ਕੌਸ਼ਲ ਨੂੰ ਤਰੱਕੀ ਮਿਲਣ ‘ਤੇ ਸਨਮਾਨਤ ਕੀਤਾ ਗਿਆ। ਇਹ ਸਮਾਗਮ ਜਿਸ ਨੂੰ ਕਰਵਾਉਣ ਵਿੱਚ ਅਮਰੀਸ਼ ਸ਼ਰਮਾ ਅਤੇ ਗੁਰਮੀਤ ਸਿੰਘ ਦਾ ਮੁੱਖ ਯੋਗਦਾਨ ਰਿਹਾ, ਦਾ ਸਾਰੇ ਸਾਬਕਾ ਜਮਾਤੀਆਂ (ਸਾਥੀਆਂ) ਨੇ ਅਪਣੀ ਰੁਝੇਵੇਂ ਭਰੀ ਅਤੇ ਦੌੜ-ਭੱਜ ਵਾਲੀ ਜ਼ਿੰਦਗੀ ‘ਚੋਂ ਸਮਾਂ ਕੱਢ ਕੇ ਬਹੁਤ ਅਨੰਦ ਮਾਣਿਆ। ਇਸ ਮੌਕੇ ਹਾਜ਼ਰ ਜਮਾਤੀਆਂ ਵੱਲੋਂ ਜਿਥੇ ਅਪਣੇ ਸਕੂਲ ਸਮੇਂ ਦੀਆਂ ਯਾਦਾਂ ਅਤੇ ਕਿੱਸਿਆਂ ਨੂੰ ਅਪਣੇ ਸਾਥੀਆਂ ਨਾਲ ਸਾਂਝਾ ਕੀਤਾ ਗਿਆ ਉਥੇ ਹੀ ਇਹੋ ਜਿਹੇ ਸਮਾਗਮ ਭਵਿੱਖ ਵਿੱਚ ਵੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਡਾ.ਬਲਵੀਰ ਖ਼ਾਨ,ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ, ਇੰਦਰਜੀਤ ਸਿੰਘ ਖਰੌੜ,ਡਾ.ਜਸਵਿੰਦਰ ਸਿੰਘ,ਪਨਦੀਪ ਸਿੰਘ ਧਾਲੀਵਾਲ ,ਐਡਵੋਕੇਟ ਸੰਦੀਪ ਸ਼ਰਮਾ,ਐਲਡਰਿਨ ਪੁਰੀ, ਅਮਿਤਪਾਲ ਸਿੰਘ,ਅਪੂਰਵ ਸੂਦ, ਅਸੀਮ ਵੋਹਰਾ,ਸੰਦੀਪ ਸਿੰਘ, ਗਰੀਸ਼ ਮਹਾਜਨ ਅਤੇ ਰਾਜੇਸ਼ ਭੰਡਾਰੀ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Scroll to Top