ਰਾਮ ਮਨੋਹਰ ਲੋਹੀਆ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਹੋਸਟਲ `ਚੋਂ ਹੋਈ ਵਿਦਿਆਰਥਣ ਦੀ ਲਾਸ਼ ਬਰਾਮਦ

ਦੁਆਰਾ: Punjab Bani ਪ੍ਰਕਾਸ਼ਿਤ :Sunday, 01 September, 2024, 06:33 PM

ਰਾਮ ਮਨੋਹਰ ਲੋਹੀਆ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਹੋਸਟਲ `ਚੋਂ ਹੋਈ ਵਿਦਿਆਰਥਣ ਦੀ ਲਾਸ਼ ਬਰਾਮਦ
ਲਖਨਊ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਦੇ ਰਾਮ ਮਨੋਹਰ ਲੋਹੀਆ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਹੋਸਟਲ `ਚੋਂ 19 ਸਾਲਾ ਵਿਦਿਆਰਥਣ ਅਨੀਕਾ ਰਸਤੋਗੀ ਦੀ ਲਾਸ਼ ਬਰਾਮਦ ਹੋਈ ਹੈ। ਲੜਕੀ ਸ਼ੱਕੀ ਹਾਲਾਤਾਂ `ਚ ਕਮਰੇ `ਚ ਬੇਹੋਸ਼ੀ ਦੀ ਹਾਲਤ `ਚ ਮਿਲੀ। ਉਹ ਐੱਲਐੱਲਬੀ ਤੀਜੇ ਸਾਲ ਦੀ ਵਿਦਿਆਰਥਣ ਸੀ। ਉਹ ਹੋਸਟਲ ਦੇ ਕਮਰੇ ਦੇ ਫਰਸ਼ `ਤੇ ਬੇਹੋਸ਼ੀ ਦੀ ਹਾਲਤ `ਚ ਪਈ ਮਿਲੀ। ਅਨੀਕਾ ਆਈਪੀਐੱਸ ਸੰਤੋਸ਼ ਰਸਤੋਗੀ ਦੀ ਧੀ ਸੀ, ਜੋ ਇਸ ਸਮੇਂ ਦਿੱਲੀ ਵਿੱਚ ਐੱਨਆਈਏ (ਰਾਸ਼ਟਰੀ ਜਾਂਚ ਏਜੰਸੀ) ਵਿੱਚ ਆਈਜੀ ਵਜੋਂ ਕੰਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅਨੀਕਾ ਰਾਤ ਨੂੰ ਆਪਣੇ ਕਮਰੇ `ਚ ਗਈ ਸੀ, ਜਿਸ ਤੋਂ ਬਾਅਦ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਉਸ ਦੇ ਦੋਸਤਾਂ ਨੇ ਉਸ ਨੂੰ ਨਾ ਦੇਖਿਆ ਤਾਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਅਤੇ ਅਨੀਕਾ ਨੂੰ ਬੇਹੋਸ਼ੀ ਦੀ ਹਾਲਤ ਵਿਚ ਪਾਇਆ ।