ਚਰਚ ਟੈਂਪਲ ਆਫ਼ ਗੌਡ ਦੇ ਬਾਹਰ ਖ਼ਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗ। ਅਤੇ ਪਾਦਰੀ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਦੁਆਰਾ: Punjab Bani ਪ੍ਰਕਾਸ਼ਿਤ :Thursday, 05 September, 2024, 01:30 PM

ਚਰਚ ਟੈਂਪਲ ਆਫ਼ ਗੌਡ ਦੇ ਬਾਹਰ ਖ਼ਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗ। ਅਤੇ ਪਾਦਰੀ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਲੁਧਿਆਣਾ : ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਖੇਤਰ ਸਲੇਮਟਾਬਰੀ ਇਲਾਕੇ ਦੇ ਚਰਚ ਟੈਂਪਲ ਆਫ਼ ਗੌਡ ਦੇ ਬਾਹਰ ਖ਼ਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣ ਅਤੇ ਪਾਦਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ। ਉਕਤ ਮਾਮਲੇ `ਚ ਪਾਸਟਰ ਅਲੀਸ਼ਾ ਮਸੀਹ ਦੇ ਬਿਆਨਾਂ `ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਦੱਸਣਯੋਗ ਹੈ ਕਿ ਪਾਦਰੀ ਦੇ ਪਿਤਾ ਪਾਦਰੀ ਸੁਲਤਾਨ ਮਸੀਹ ਦੀ 2017 ਵਿੱਚ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ।ਉਕਤ ਮਾਮਲੇ ਸਬੰਧੀ ਮੁਲਜ਼ਮਾਂ ਨੇ ਪਿਤਾ ਦੇ ਕੇਸ ਵਿੱਚ ਗਵਾਹੀ ਨਾ ਦੇਣ ਦੀ ਧਮਕੀ ਦਿੱਤੀ ਹੈ।
