Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 11:16 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਤੌਰ `ਤੇ ਉੱਗ ਰਹੇ ਭੰਗ ਦੇ ਪੌਦਿਆਂ ਦੀ ਨਸਿ਼ਆਂ ਲਈ ਵਰਤੋਂ ਦਾ ਨੋਟਿਸ ਲੈਂਦਿਆਂ ਮੰਗੀ ਮਾਹਿਰਾਂ ਤੋਂ ਪੌਦਿਆਂ ਨੂੰ ਪੱਕੇ ਤੌਰ `ਤੇ ਕਿਵੇਂ ਨਸ਼ਟ ਕੀਤਾ ਜਾਵੇ ਸਬੰਧੀ ਸਲਾਹ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਤੌਰ `ਤੇ ਉੱਗ ਰਹੇ ਭੰਗ ਦੇ ਪੌਦਿਆਂ ਦੀ ਨਸਿ਼ਆਂ ਲਈ ਵਰਤੋਂ ਦਾ ਨੋਟਿਸ ਲੈਂਦਿਆਂ ਮੰਗੀ ਮਾਹਿਰਾਂ ਤੋਂ ਪੌਦਿਆਂ ਨੂੰ ਪੱਕੇ ਤੌਰ `ਤੇ ਕਿਵੇਂ ਨਸ਼ਟ ਕੀਤਾ ਜਾਵੇ ਸਬੰਧੀ ਸਲਾਹ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਤੌਰ `ਤੇ ਉੱਗ ਰਹੇ ਭੰਗ ਦੇ ਪੌਦਿਆਂ ਦੀ ਨਸਿ਼ਆਂ ਲਈ ਵਰਤੋਂ ਦਾ ਨੋਟਿਸ ਲੈਂਦਿਆਂ ਮੰਗੀ ਮਾਹਿਰਾਂ ਤੋਂ ਪੌਦਿਆਂ ਨੂੰ ਪੱਕੇ ਤੌਰ `ਤੇ ਕਿਵੇਂ ਨਸ਼ਟ ਕੀਤਾ ਜਾਵੇ ਸਬੰਧੀ ਸਲਾਹ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਤੌਰ `ਤੇ ਉੱਗ ਰਹੇ ਭੰਗ ਦੇ ਪੌਦਿਆਂ ਦੀ ਨਸਿ਼ਆਂ ਲਈ ਵਰਤੋਂ ਦਾ ਨੋਟਿਸ ਲਿਆ ਹੈ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਇਸ ਮਾਮਲੇ ਵਿੱਚ ਮਾਹਿਰਾਂ ਦੀ ਸਲਾਹ ਲੈਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕੋਰਟ ਨੇ ਪੌਦਿਆਂ ਨੂੰ ਪੱਕੇ ਤੌਰ `ਤੇ ਕਿਵੇਂ ਨਸ਼ਟ ਕੀਤਾ ਜਾਵੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਜਾਣਕਾਰੀ ਮੰਗੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਉਹ ਇਸ ਨੂੰ ਖਤਮ ਕਰਨ ਲਈ ਜੜ੍ਹਾਂ ਤੋਂ ਵੱਢ ਰਹੇ ਹਨ। ਹਾਈ ਕੋਰਟ ਨੇ ਕਿਹਾ, ਇਸ ਨੂੰ ਨਾ ਸਿਰਫ਼ ਹਟਾਉਣਾ ਹੈ, ਸਗੋਂ ਇਸ ਨੂੰ ਨਸ਼ਟ ਕਰਨਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਕੋਈ ਵੀ ਇਸ ਦੀ ਦੁਰਵਰਤੋਂ ਨਾ ਕਰ ਸਕੇ ਅਤੇ ਇਹ ਪੌਦੇ ਦੁਬਾਰਾ ਨਾ ਉੱਗਣ।ਹਾਈਕੋਰਟ ਨੇ ਕਿਹਾ, ਹੁਣ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਕੀ ਕਦਮ ਚੁੱਕੇ ਜਾ ਰਹੇ ਹਨ। ਹਾਈਕੋਰਟ ਨੇ ਕਿਹਾ ਕਿ ਇੱਕ ਪਾਸੇ ਨੌਜਵਾਨ ਨਸ਼ਿਆਂ ਦੀ ਦਲਦਲ `ਚ ਫਸਦੇ ਜਾ ਰਹੇ ਹਨ ਪਰ ਸਰਕਾਰਾਂ ਇਸ `ਤੇ ਕੋਈ ਠੋਸ ਕਾਰਵਾਈ ਨਹੀਂ ਕਰ ਰਹੀਆਂ ਹਨ।ਦੱਸਣਯੋਗ ਹੈ ਕਿ ਸੰਗਰੂਰ ਵਿੱਚ ਇੱਕ ਮੁਲਜ਼ਮ ਨੂੰ 800 ਗ੍ਰਾਮ ਸੁਲਫ਼ਾ ਸਮੇਤ ਫੜਿਆ ਗਿਆ ਸੀ, ਜਦੋਂ ਉਸ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ਵਿੱਚ ਆਈ ਤਾਂ ਹਾਈਕੋਰਟ ਨੂੰ ਦੱਸਿਆ ਗਿਆ ਕਿ ਭੰਗ ਤੋਂ ਸਲਫ਼ਾ ਅਤੇ ਹੋਰ ਨਸ਼ੀਲੇ ਪਦਾਰਥ ਬਣਾਏ ਜਾਂਦੇ ਹਨ ਅਤੇ ਇਹ ਭੰਗ ਦਾ ਬੂਟਾ ਹਰ ਥਾਂ ਮਿਲਦਾ ਹੈ। ਇਹ ਬੂਟੇ ਹਾਈਕੋਰਟ ਅਤੇ ਸਕੱਤਰੇਤ ਨੇੜੇ ਵੱਡੇ ਪੱਧਰ `ਤੇ ਖੜ੍ਹੇ ਹਨ, ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਦਾ ਨੋਟਿਸ ਲੈਂਦਿਆਂ ਹੁਣ ਇਨ੍ਹਾਂ ਬੂਟਿਆਂ ਨੂੰ ਪੱਕੇ ਤੌਰ `ਤੇ ਨਸ਼ਟ ਕਰਨ ਦੇ ਉਪਾਅ ਦੀ ਜਾਣਕਾਰੀ ਮੰਗੀ ਹੈ ਅਤੇ ਇਸ ਲਈ ਮਾਹਿਰਾਂ ਦੀ ਸਲਾਹ ਲੈਣ ਦੇ ਵੀ ਹੁਕਮ ਦਿੱਤੇ ਹਨ।

Advertisement
Advertisement
Advertisement
Advertisement
Scroll to Top